28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਹਾਂ ਹੜਤਾਲ ਦੇ ਸੱਦੇ ’ਤੇ ਖੰਨਾ ’ਚ ਮੁਲਾਜ਼ਮ ਯੂਨੀਅਨਾਂ ਵਲੋਂ ਧਰਨੇ ਸਰਕਾਰੀ ਦਫ਼ਤਰਾਂ ਤੇ ਓ. ਪੀ. ਡੀ ਸੇਵਾਵਾਂ ਪ੍ਰਭਾਵਿਤ, ਐਮਰਜੈਂਸੀ ਸੇਵਾਵਾਂ ਰਹੀਆਂ ਜਾਰੀ, ਬਾਜ਼ਾਰ ਤੇ ਆਵਾਜਾਈ ਆਮ ਰਹੀ

ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਸਾਂਝੀ ਤਾਲਮੇਲ ਕਮੇਟੀ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਪੰਜਾਬ ਮਹਾਂਬੰਦ ਦੇ ਹੱਕ ਵਿੱਚ ਖੰਨਾ ਸ਼ਹਿਰ ਵਿੱਚ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਵੱਲੋਂ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕਈ ਸਰਕਾਰੀ ਸੇਵਾਵਾਂ ਪ੍ਰਭਾਵਿਤ ਰਹੀਆਂ, ਜਦਕਿ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ।

Ad Position 21
No active advertisement
ਅਜੀਤ ਡੈਸਕ 28-08-2026
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਸਾਂਝੀ ਤਾਲਮੇਲ ਕਮੇਟੀ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਪੰਜਾਬ ਮਹਾਂਬੰਦ ਦੇ ਹੱਕ ਵਿੱਚ ਖੰਨਾ ਸ਼ਹਿਰ ਵਿੱਚ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਵੱਲੋਂ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕਈ ਸਰਕਾਰੀ ਸੇਵਾਵਾਂ ਪ੍ਰਭਾਵਿਤ ਰਹੀਆਂ, ਜਦਕਿ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ। ਸਿਵਲ ਹਸਪਤਾਲ ਖੰਨਾ ਵਿੱਚ ਓਪੀਡੀ ਸੇਵਾਵਾਂ ਬੰਦ ਰਹੀਆਂ, ਪਰ ਮਰੀਜ਼ਾਂ ਲਈ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਇਸੇ ਤਰ੍ਹਾਂ ਐਸ. ਡੀ. ਐਚ ਖੰਨਾ ਦੇ ਡਾਕਟਰ ਹੜਤਾਲ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਵਿਖੇ ਧਰਨੇ ਵਿੱਚ ਪਹੁੰਚੇ। ਦੂਜੇ ਪਾਸੇ ਸੇਵਾ ਕੇਂਦਰ, ਫਰਦ ਕੇਂਦਰ, ਪ੍ਰਾਈਵੇਟ ਬੱਸਾਂ, ਪੀ. ਆਰ. ਟੀ. ਸੀ, ਖੰਨਾ ਦੇ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਖੁੱਲ੍ਹੇ ਰਹੇ। ਹਾਈਵੇਅ ਸਮੇਤ ਸ਼ਹਿਰ ਦੀਆਂ ਆਮ ਸੜਕਾਂ ’ਤੇ ਆਵਾਜਾਈ ਵੀ ਆਮ ਵਾਂਗ ਚੱਲਦੀ ਰਹੀ। ਮਾਰਕਫੈੱਡ ਪਲਾਂਟ ਖੰਨਾ ਦੀ ਵਰਕਰ ਯੂਨੀਅਨ ਵੱਲੋਂ ਵੀ ਕੰਮ ਬੰਦ ਕਰਕੇ ਪਲਾਂਟ ਦੇ ਗੇਟ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਯੂਨੀਅਨ ਮੈਂਬਰ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਕਈ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਡੀ. ਏ ਦੀ ਬਹਾਲੀ, ਪੰਜਾਬ ਸਕੇਲ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਮੁਲਾਜ਼ਮਾਂ ਦੇ ਵੱਖ-ਵੱਖ ਭੱਤਿਆਂ ਸਮੇਤ ਹੋਰ ਮੰਗਾਂ ਨੂੰ ਸਰਕਾਰ ਵੱਲੋਂ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਅਮਰੀਕ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਲਏ ਜਾਣ ਵਾਲੇ ਅਗਲੇ ਫੈਸਲੇ ਅਨੁਸਾਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਅਸੀਸਟੈਂਟ ਰਾਜਪਾਲ, ਸੀਨੀਅਰ ਅਸੀਸਟੈਂਟ ਹਰੀਸ਼ ਕੁਮਾਰ, ਜੂਨੀਅਰ ਅਸੀਸਟੈਂਟ ਭੁਪਿੰਦਰ ਸਿੰਘ, ਸ਼ਿਵਜਿੰਦਰ ਕੌਰ, ਹਰਦੀਪ ਕੌਰ, ਡਾ. ਕਰਨਪ੍ਰੀਤ ਕੌਰ, ਡਾ. ਇੰਦਰਪ੍ਰੀਤ ਸਿੰਘ, ਐਨ. ਐਸ. ਕਨਵਲਜੀਤ ਕੌਰ, ਡਾ. ਅਕਾਸ਼ ਗੋਇਲ, ਦਲਜੀਤ ਕੌਰ ਸਟਾਫ਼ ਨਰਸ, ਅੰਮ੍ਰਿਤਪਾਲ ਕੌਰ ਸਟਾਫ਼ ਨਰਸ,ਐਲ. ਟੀ. ਹਰਜੀਤ ਸਿੰਘ, ਪੀ. ਓ. ਨੀਰਜ ਵਰਮਾ, ਪੀ. ਓ. ਤਰਸੇਮ ਸਿੰਘ, ਸਮੂਹ ਸਫ਼ਾਈ ਸੇਵਕ ਮਲਕੀਤ ਸਿੰਘ ਸੈਣੀ, ਰਜਤ ਕੁਮਾਰ, ਰੇਖਾ ਰਾਣੀ, ਜਸਵੀਰ ਕੌਰ, ਰਵੀਨਾ ਰਾਣੀ, ਮਾਰਕਫ਼ੈਡ ਹੈਡ ਆਫਿਸ ਹਰਦੀਪ ਸਿੰਘ, ਅਮਰੀਕ ਸਿੰਘ ਪ੍ਰਧਾਨ, ਮਨਜੀਤ ਸਿੰਘ ਜਨਰਲ ਸਕੱਤਰ, ਮਲਕੀਤ ਸਿੰਘ, ਬੂਟਾ ਸਿੰਘ, ਸੰਜੀਵ ਕੁਮਾਰ, ਬਲਜੀਤ ਕੁਮਾਰ, ਰਾਮ ਪ੍ਰਕਾਸ਼, ਦੇਵ ਬਰਾਤ, ਬਿਕਰਮ ਆਦਿ ਹਾਜ਼ਰ ਸਨ। ਮੁਲਾਜ਼ਮਾਂ, ਠੇਕਾ ਕਾਮਿਆਂ ਅਤੇ ਪੈਨਸ਼ਨਰਾਂ ਵਲੋਂ ਰੋਸ ਰੈਲੀ ਖੰਨਾ, (ਹਰਜਿੰਦਰ ਸਿੰਘ ਲਾਲ) -ਬਿਜਲੀ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਠੇਕਾ ਕਾਮਿਆਂ ਨੇ ਸਾਂਝੀ ਕੁਆਰਡੀਨੇਸ਼ਨ ਕਮੇਟੀ ਪੰਜਾਬ, ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ 27 ਅਗਸਤ ਦੇ ਸਮੂਹਿਕ ਛੁੱਟੀ ’ਤੇ ਜਾਣ ਦੇ ਸੱਦੇ ਦਾ ਸਮਰਥਨ ਕਰਕੇ ਖੰਨਾ ਮੰਡਲ ਦਫ਼ਤਰ ਦੇ ਗੇਟ ਅੱਗੇ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਇਸ ਵਿੱਚ ਵੱਖ ਵੱਖ ਯੂਨੀਅਨਾਂ, ਟੈਕਨੀਕਲ ਸਰਵਿਸਜ਼ ਯੂਨੀਅਨ, ਪੈਨਸ਼ਨਰ ਅੇੈਸੋਸ਼ੀਏਸਨ, ਪਾਵਰਕਾਮ ਅਤੇ ਟਰਾਂਸਮਿਸ਼ਨ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਕੌਂਸਲ ਆਫ ਯੂਨੀਅਰ ਇੰਜੀਨੀਅਰ ਦੇ ਆਗੂਆਂ ਸਾਥੀਆਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਹਨ ਸਿੰਘ ਸ਼ੰਭੁੂ, ਦਲਵਾਰ ਸਿੰਘ, ਰੁਲਦਾ ਸਿੰਘ, ਜਗਦੇਵ ਸਿੰਘ, ਮਨੀਰਾਮ, ਜਸਵਿੰਦਰ ਸਿੰਘ ਸਿਟੀ ਨੰਬਰ 1 ਖੰਨਾ, ਕੁਲਵਿੰਦਰ ਸਿੰਘ, ਸੁਖਰਾਜ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਬਲਜੀਤ ਸਿੰਘ, ਪਰਮਿੰਦਰ ਸਿੰਘ, ਬਲਵੀਰ ਸਿੰਘ, ਦਰਬਾਰਾ ਸਿੰਘ, ਕਿਸ਼ਨ ਕੁਮਾਰ ਤੋਂ ਇਲਾਵਾ ਦੋਰਾਹਾ ਤੋਂ ਉਚੇਚੇ ਤੌਰ ਤੋਂ ਪਹੁੰਚੇ ਸਰਕਲ ਕਮੇਟੀ ਆਗੂ ਸੁਰਜੀਤ ਸਿੰਘ ਅਤੇ ਪੰਜਾਬ ਕਮੇਟੀ ਦੇ ਆਗੂ ਇਸ਼ਾਨ ਬਾਂਸਲ ਨੇ ਕੇਂਦਰ, ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਵਾਰ ਵਾਰ ਮੀਟਿੰਗਾਂ ਦੇ ਮੀਟਿੰਗ ਨਾ ਕਰਨਾ ਅਤੇ ਮੰਗਾਂ ਨਾ ਮੰਨਣਾ ਬਹੁਤ ਹੀ ਗਲਤ ਗੱਲ ਹੈ। ਸਮੂਹ ਸਾਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਛੇਤੀ ਨਾ ਕੀਤਾ ਤਾਂ ਸਾਂਝੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮਾਰਕੀਟ ਕਮੇਟੀ ਸਾਹਨੇਵਾਲ ਦੇ ਸਮੂਹ ਕਰਮਚਾਰੀਆਂ ਨੇ ਮੁੱਖ ਗੇਟ ਅੱਗੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਸਾਹਨੇਵਾਲ, (ਹਨੀ ਚਾਠਲੀ) -ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਅੱਜ ਦੇ ਮਹਾਂ ਬੰਦ ਦੇ ਸਮਰਥਨ ਵਿਚ ਮਾਰਕੀਟ ਕਮੇਟੀ ਸਾਹਨੇਵਾਲ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਸਮੂਹ ਕਰਮਚਾਰੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਗਰੇਵਾਲ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲ ਕਰਮਚਾਰੀਆਂ ਦਾ 18 ਪ੍ਰਤੀਸ਼ਤ ਡੀ. ਏ. ਪੈਂਡਿੰਗ ਹੈ, ਸਰਕਾਰ ਆਉਣ ਤੋਂ ਪਹਿਲਾਂ ਇਨ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਵੀ ਕੀਤਾ ਸੀ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਕੀਤਾ ਸੀ ਅਤੇ ਹੋਰ ਵੀ ਬਹੁਤ ਸਾਰੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਰ ਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਜੇਕਰ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਿਤੇਸ਼ ਬਲੂਜਾ ਮੰਡੀ ਸੁਪਰਵਾਈਜ਼ਰ, ਗੁਰਸਿਮਰਨਜੀਤ ਸਿੰਘ ਮੰਡੀ ਸੁਪਰਵਾਈਜ਼ਰ, ਦੀਪਿਕਾ ਮੰਡੀ ਸੁਪਰਵਾਈਜ਼ਰ, ਅਮਿਤ ਕੁਮਾਰ ਸੇਵਾਦਾਰ, ਬਲਵਿੰਦਰ ਸਿੰਘ ਚੌਂਕੀਦਾਰ ਅਤੇ ਕੁਲਵੀਰ ਸਿੰਘ ਆਉਟਸੋਰਸ ਚੌਂਕੀਦਾਰ ਹਾਜ਼ਰ ਸਨ। ਹੜਤਾਲ ਦੇ ਸਮਰਥਨ ਵਿਚ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਸਮਰਾਲਾ, (ਗੋਪਾਲ ਸੋਫਤ, ਕੁਲਵਿੰਦਰ ਸਿੰਘ ) -ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਸਮੂਹਿਕ ਹੜਤਾਲ ਦੇ ਸੱਦੇ ਦੇ ਸਮਰਥਨ ’ਚ ਮਾਰਕੀਟ ਕਮੇਟੀ ਸਮਰਾਲਾ ਦੇ ਕਰਮਚਾਰੀਆਂ ਵਲੋਂ ਸਕੱਤਰ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾ ਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਰਮਚਾਰੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ ਕਰਮ ਚਾਰੀਆਂ ਦਾ 18 ਫ਼ੀਸਦੀ ਡੀ. ਏ. ਪੈਂਡਿੰਗ ਹੈ, ਜਿਸ ਕਾ ਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਸਮੇਤ ਕਈ ਵਾਅਦੇ ਕੀਤੇ ਗਏ ਸਨ, ਪਰ ਇਨ੍ਹਾਂ ਵਿਚੋਂ ਕਈ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਲੰਬੇ ਸਮੇਂ ਤੋਂ ਸਰਕਾਰ ਦਾ ਧਿਆਨ ਦਿਵਾਉਂਦੇ ਆ ਰਹੇ ਹਨ। ਪਰ ਮੰਗਾਂ ਦਾ ਢੁਕਵਾਂ ਹ ੱਲ ਨਾ ਹੋਣ ਕਾਰਨ ਹੁਣ ਮੁਲਾਜ਼ਮ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪੈ ਰਿਹਾ ਹੈ। ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਦੀਪ ਕੁਮਾਰ ਲੇਖਾਕਾਰ, ਲਖਵਿੰਦਰ ਸਿੰਘ ਲ ਾਡੀ ਉਟਾਲਾਂ ਮੰਡੀ ਸੁਪਰਵਾਈਜ਼ਰ, ਪਵਨ ਕੁਮਾਰ ਆਕਸ਼ਨ ਰਿਕਾਰਡਰ, ਸਿਮਰਨਜੀਤ ਸਿੰਘ ਆਕਸ਼ਨ ਰਿਕਾਰਡਰ, ਫੁਲਚੰਦ ਤਿਵਾੜੀ ਆਕਸ਼ਨ ਰਿਕਾਰਡਰ, ਕਰਮਵੀਰ ਸਿੰਘ, ਅਮਰਜੀਤ ਕੌਰ ਕਲਰਕ, ਹਰਜੋਤ ਸਿੰਘ ਸੇਵਾਦਾਰ, ਮਨਦੀਪ ਸਿੰਘ ਸੇਵਾਦਾਰ, ਰਾਕੇਸ਼ ਕੁਮਾਰ ਚੌਕੀਦਾਰ, ਅਮਨਦੀਪ ਸਿੰਘ ਚੌਕੀਦਾ ਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚੋਲਾ ਸਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਭਲਕੇ: ਜਥੇਦਾਰ ਸਹਾਰਨ ਮਾਜਰਾ ਤੇ ਪੰਧੇਰ ਖੇੜੀ ਅਗਲੀ ਖ਼ਬਰ ਗੁ: ਮੰਜੀ ਸਾਹਿਬ ਕੋਟਾਂ ਦੇ ਸਾਹਮਣੇ ਦੇਸੀ ਘਿਓ ਦਾ ਭਰਿਆ ਛੋਟਾ ਹਾਥੀ ਪਲਟਿਆ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ
Ad Position 24