29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਅਤੇ ਰੋਸ ਰੈਲੀ ਕੱਢੀ

ਮਲੌਦ, 29 ਅਗਸਤ (ਚਾਪੜਾ)-ਮੁਲਾਜਮਾਂ ਦੀਆਂ ਹੱਕੀ ਮੰਗਾਂ ਲਈ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਬੱਸ ਸਟੈਂਡ ਮਲੌਦ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਟਵੀਟ ਨੂੰ ਹੰਕਾਰੀ ਟਵੀਟ ਦੱਸਦਿਆਂ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਕੀਤੀ ਗਈ ਮਹਾਂਰੈਲੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ 27 ਅਗਸਤ ਨੂੰ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਇਸੇ ਦਿਨ ਕਮੇਟੀ ਵੱਲੋਂ ਸੂਬੇ ਭਰ ਵਿੱਚ ਮੁਲਾਜ਼ਮਾਂ ਦੀ ਮਹਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 30-08-2026
ਮਲੌਦ, 29 ਅਗਸਤ (ਚਾਪੜਾ)-ਮੁਲਾਜਮਾਂ ਦੀਆਂ ਹੱਕੀ ਮੰਗਾਂ ਲਈ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਬੱਸ ਸਟੈਂਡ ਮਲੌਦ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਟਵੀਟ ਨੂੰ ਹੰਕਾਰੀ ਟਵੀਟ ਦੱਸਦਿਆਂ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਕੀਤੀ ਗਈ ਮਹਾਂਰੈਲੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ 27 ਅਗਸਤ ਨੂੰ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਇਸੇ ਦਿਨ ਕਮੇਟੀ ਵੱਲੋਂ ਸੂਬੇ ਭਰ ਵਿੱਚ ਮੁਲਾਜ਼ਮਾਂ ਦੀ ਮਹਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਪਹਿਲਾ ਤਾਂ ਮੁੱਖ ਮੰਤਰੀ ਵੱਲੋਂ ਪੀ. ਏ. ਪੀ ਜਲੰਧਰ ਵਿਖੇ ਮੀਟਿੰਗ ਦੀ ਚਿੱਠੀ ਜਾਰੀ ਕੀਤੀ ਗਈ ਅਤੇ ਫਿਰ ਮੀਟਿੰਗ ਤੋਂ ਪਹਿਲਾ ‘ਗੱਲਬਾਤ ਅਤੇ ਹੜਤਾਲ ਦੋਵੇਂ ਇਕੱਠੇ ਨਹੀਂ ਚੱਲ ਸਕਦੇ’ ਟਵੀਟ ਕਰਕੇ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਇਸ ਹੰਕਾਰੀ ਟਵੀਟ ਲਈ ਭਾਰੀ ਰੋਸ ਹੈ ਅਤੇ ਅੱਜ ਇਸ ਟਵੀਟ ਦੀਆਂ ਕਾਪੀਆਂ ਸਾੜ ਕੇ ਸ਼ਹਿਰ ਅੰਦਰ ਰੋਸ ਰੈਲੀ ਕੱਢੀ ਗਈ ਹੈ। ਇਸ ਮੌਕੇ ਮੁਲਾਜਮ ਆਗੂਆਂ ਨੇ ਦੱਸਿਆ ਕਿ ਸਮੁੱਚੇ ਵਿਭਾਗਾ ਦੇ ਮੁਲਾਜਮ ਅਤੇ ਪੈਨਸ਼ਨਰ ਪਿਛਲੇ ਲੰਮੇਂ ਸਮੇਂ ਤੋਂ ਡੀ ਏ, ਪੁਰਾਣੀ ਪੈਨਸ਼ਨ, 15/01/2015 ਤੇ 17/07/2020 ਵਾਲੇ ਮੁਲਾਜ਼ਮ ਮਾਰੂ ਪੱਤਰਾਂ, ਪੇਡੂ ਭੱਤੇ, ਏ. ਸੀ. ਪੀ. ਲਾਭ, ਪੈਨਸ਼ਨ ਦਾ 2.59 ਗੁਣਾਂਕ ਸਮੇਤ ਵੱਖ ਵੱਖ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਜਿੰਨ੍ਹਾਂ ਬਾਰੇ ਸਰਕਾਰ ਬਣਨ ਤੋਂ ਪਹਿਲਾ ਸਰਕਾਰ ਦੇ ਆਗੂ ਵੀ ਸਹਿਮਤੀ ਪ੍ਰਗਟਾਉਂਦੇ ਰਹੇ ਹਨ, ਪਰ ਹੁਣ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੱਕ ਵੀ ਮੰਗਾਂ ਜਿਉਂ ਦੀਆਂ ਤਿਉਂ ਹਨ, ਸਗੋਂ ਡੀ ਏ ਦੀਆਂ ਕਿਸ਼ਤਾਂ ਰੋਕ ਕੇ ਮੁਲਾਜਮਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਮੌਕੇ ਪਰਮਿੰਦਰਪਾਲ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ, ਪ੍ਰਧਾਨ ਬਲਦੇਵ ਕ੍ਰਿਸ਼ਨ, ਸਤਨਾਮ ਸਿੰਘ, ਹਰਮਿੰਦਰ ਸਿੰਘ ਕੈਂਥ, ਲੈਕਚਰਾਰ ਦਰਸ਼ਨ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਪਰਮਜੀਤ ਕੌਰ, ਖੁਸ਼ਪ੍ਰੀਤ ਕੌਰ, ਮੋਹਣ ਸਿੰਘ, ਕੁਲਵਿੰਦਰ ਕੌਰ, ਮੁਹੰਮਦ ਆਰਿਫ਼, ਧਰਮ ਸਿੰਘ, ਅਮਿਤ ਕੁਮਾਰ, ਰਾਹੁਲ ਵਰਮਾ, ਕੁਲਵਿੰਦਰ ਸਿੰਘ, ਪ੍ਰੇਮ ਪਕਾਸ਼ ਧਵਨ, ਗੁਰਸ਼ਰਨ ਕੌਰ, ਰਾਜਵੰਤ ਕੌਰ, ਪ੍ਰਿਤਪਾਲ ਕੌਰ, ਪ੍ਰਗਟ ਸਿੰਘ, ਸੰਦੀਪ ਕੌਰ, ਕੰਵਲਪ੍ਰੀਤ ਕੌਰ, ਰਾਜਵਿੰਦਰ ਕੌਰ, ਮੁਹੰਮਦ ਸਫ਼ੀਕ, ਮਨਦੀਪ ਕੌਰ, ਕੁਲਦੀਪ ਸਿੰਘ, ਭਜਨ ਸਿੰਘ, ਅਜ਼ਮੇਰ ਸਿੰਘ, ਅਜੀਤ ਸਿੰਘ, ਲਛਮਣ ਦਾਸ, ਪੰਛੀ ਰਾਮ, ਬਿਕਰਮਜੀਤ ਸਿੰਘ, ਮਨਮੋਹਣ ਸਿੰਘ, ਕੁਲਵੀਰ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਸੁਖਵੰਤ ਸੰਧੂ, ਕਰਨੈਲ ਸਿੰਘ, ਅਜ਼ਮੇਰ ਸਿੰਘ, ਪ੍ਰਿਤਪਾਲ ਸਿੰਘ, ਜਗਰੂਪ ਸਿੰਘ, ਪਰਮਜੀਤ ਸਿੰਘ, ਹਰਨੇਕ ਸਿੰਘ, ਗੁਰਮੀਤ ਸਿੰਘ, ਲਾਭ ਸਿੰਘ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਅਬਦੁੱਲ ਰਜ਼ਾਕ, ਦਵਿੰਦਰ ਸਿੰਘ ਕੁਲਾੜ੍ਹ, ਪ੍ਰਧਾਨ ਕਰਮਜੀਤ ਕੌਰ, ਜਸਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਹਿਮਦਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਜਤਿੰਦਰ ਸ਼ੰਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਲੋਕਾਂ ਨੇ ਕੀਤੀ ਕੁੱਟਮਾਰ, ਹਾਲਤ ਗੰਭੀਰ
Ad Position 24