29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਹਿਮਦਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਜਤਿੰਦਰ ਸ਼ੰਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਅਹਿਮਦਗੜ੍ਹ, 29 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਮੈਂਬਰ ਜਤਿੰਦਰ ਸ਼ੰਟੀ ਵਲੋਂ ਆਮ ਲੋਕਾਂ ਦੀਆਂ ਖੁੱਲ੍ਹੀ ਮੀਟਿੰਗ ਵਿਚ ਸ਼ਿਕਾਇਤਾਂ ਸੁਣੀਆਂ ਗਈਆਂ। ਦਿਆਨੰਦ ਆਦਰਸ਼ ਵਿਦਿਆਲਿਆ ਅਹਿਮਦਗੜ੍ਹ ਵਿਖੇ ਵਿਸ਼ੇਸ਼ ਖੁੱਲ੍ਹਾ ਸੁਣਵਾਈ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੀ ਦੇਖ ਰੇਖ ਹੇਠ ਯੁੱਧ ਨਸ਼ਿਆਂ ਦੇ ਵਿਰੁੱਧ ਕਰਵਾਏ ਸੈਮੀਨਾਰ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਿੰਪੀ ਗਰਗ, ਸਿਵਲ ਸਰਜਨ ਪ੍ਰਦੀਪ ਕੁਮਾਰ, ਤਹਿਸੀਲਦਾਰ ਨਵਜੋਤ ਤਿਵਾੜੀ, ਐੱਸ.

Ad Position 21
No active advertisement
ਅਜੀਤ ਡੈਸਕ 30-08-2026
ਅਹਿਮਦਗੜ੍ਹ, 29 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਮੈਂਬਰ ਜਤਿੰਦਰ ਸ਼ੰਟੀ ਵਲੋਂ ਆਮ ਲੋਕਾਂ ਦੀਆਂ ਖੁੱਲ੍ਹੀ ਮੀਟਿੰਗ ਵਿਚ ਸ਼ਿਕਾਇਤਾਂ ਸੁਣੀਆਂ ਗਈਆਂ। ਦਿਆਨੰਦ ਆਦਰਸ਼ ਵਿਦਿਆਲਿਆ ਅਹਿਮਦਗੜ੍ਹ ਵਿਖੇ ਵਿਸ਼ੇਸ਼ ਖੁੱਲ੍ਹਾ ਸੁਣਵਾਈ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੀ ਦੇਖ ਰੇਖ ਹੇਠ ਯੁੱਧ ਨਸ਼ਿਆਂ ਦੇ ਵਿਰੁੱਧ ਕਰਵਾਏ ਸੈਮੀਨਾਰ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਿੰਪੀ ਗਰਗ, ਸਿਵਲ ਸਰਜਨ ਪ੍ਰਦੀਪ ਕੁਮਾਰ, ਤਹਿਸੀਲਦਾਰ ਨਵਜੋਤ ਤਿਵਾੜੀ, ਐੱਸ. ਐੱਮ. ਓ. ਡਾ. ਜੋਤੀ ਕਪੂਰ, ਡੀ. ਐੱਸ. ਪੀ. ਇੰਦਰਪਾਲ ਸਿੰਘ ਚੌਹਾਨ, ਡੀ. ਐੱਫ. ਐੱਸ. ਸੀ. ਮੁਨੀਸ਼ਾ ਭਜਨੀ, ਥਾਣਾ ਮੁਖੀ ਬਲੌਰ ਸਿੰਘ, ਬਲਦੇਵ ਸਿੰਘ ਬੇਦੀ, ਮਹਿੰਦਰ ਕੌਰ ਕਟਾਰੀਆ, ਮਨਜਿੰਦਰ ਸਿੰਘ ਕਲੇਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਿਤ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਪੰਚਾਇਤੀ ਨੁਮਾਇੰਦੇ, ਐਨ. ਜੀ. ਓ. ਅਤੇ ਸਮਾਜ ਦੇ ਪ੍ਰਮੁੱਖ ਨੁਮਾਇੰਦੇ ਮੌਜੂਦ ਸਨ। ਓਪਨ ਹੀਰਿੰਗ ਕੈਂਪ ਦੌਰਾਨ ਸਥਾਨਕ ਜਥੇਬੰਦੀਆਂ ਵਲੋਂ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਸੰਸਥਾ ਦੇ ਪ੍ਰਧਾਨ ਡਾ. ਸੁਨੀਤ ਹਿੰਦ, ਸਕੱਤਰ ਤਰਸੇਮ ਗਰਗ, ਰੋਟਰੀ ਕਲੱਬ ਚੇਅਰਮੈਨ ਕਰਨ ਕਰੀਰ, ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਰਵਿੰਦਰ ਸਿੰਘ ਦਹਿਲੀਜ਼ , ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ, ਵਪਾਰੀ ਆਗੂ ਸੁਰਿੰਦਰ ਕੋਰੜ ਛਾਪੇ ਵਾਲੇ, ਡਾ. ਕੁਲਦੀਪ ਸਿੰਘ ਭੁੱਲਰ , ਸਾਹਿਲ ਜਿੰਦਲ, ਸ਼ਿੱਬੂ ਕੰਗਣਵਾਲ ਆਦਿ ਨੇ ਅਹਿਮਦਗੜ੍ਹ ਸ਼ਹਿਰ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਕਈ ਲੋਕ ਪੱਖੀ ਮਸਲਿਆਂ ਬਾਰੇ ਚੇਅਰਮੈਨ ਜਤਿੰਦਰ ਸਿੰਘ ਸ਼ੰਟੀ ਕੋਲ ਸ਼ਹਿਰ ਦੇ ਮਸਲਿਆਂ ਸੰਬੰਧੀ ਪੱਖ ਪੇਸ਼ ਕੀਤੇ। ਆਗੂਆਂ ਵਲੋਂ ਸ਼ਹਿਰ ਵਿਚ ਬਲੱਡ ਬੈਂਕ, ਐਂਬੂਲੈਂਸ ਦੀ ਮੰਗ, ਆੜ੍ਹਤੀਆਂ ਵਲੋਂ ਦਾਣਾ ਮੰਡੀ ਦੀਆਂ ਸੜਕਾਂ, ਸੀਵਰੇਜ ਬਲਾਕ, ਲੰਬੇ ਸਮੇਂ ਤੋਂ ਟੁੱਟੇ ਹੋਏ ਛਪਾਰ ਰੋਡ ਅਤੇ ਧੂਰਕੋਟ ਰੋਡ ਨੂੰ ਨਵੇਂ ਬਣਾਏ ਜਾਣ, ਮੇਨ ਬਾਜ਼ਾਰ ਸਮੇਤ ਸ਼ਹਿਰ ਵਿਚ ਹੁੰਦੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਰੋਜ਼ਮਰ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਰਕਾਰੀ ਦਫ਼ਤਰਾਂ ਵਿਚ ਹੋ ਰਹੀ ਖੱਜਲ ਖੁਆਰੀ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮੇਂ ਜਤਿੰਦਰ ਸਿੰਘ ਸ਼ੰਟੀ ਵਲੋਂ ਕੁੱਝ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਸਬੰਧਿਤ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਨਿਪਟਾਰਾ ਕੀਤਾ ਅਤੇ ਰਹਿੰਦੀਆਂ ਸ਼ਿਕਾਇਤਾਂ ਨੂੰ ਵੀ ਜਲਦ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ ਦੇ ਤਹਿਤ ਕੀਤੇ ਗਏ ਵੱਖ-ਵੱਖ ਕਾਰਜਾਂ ਬਾਰੇ ਚਾਨਣਾ ਪਾਇਆ। ਇਸ ਸਮੇਂ ਯੁੱਧ ਨਸ਼ਿਆਂ ਦੇ ਵਿਰੁੱਧ ਕਾਰਜ ਕਰ ਰਹੇ ਪ੍ਰਸ਼ਾਸਨਿਕ ਅਧਿਕਾਰੀ ਤੇ ਸੰਸਥਾਵਾਂ ਦੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਹੜਤਾਲੀ ਸਰਕਾਰੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੀ ਧਮਕੀ ’ਤੇ ਭਗਵੰਤ ਮਾਨ ਦੀ ਕੁਰਸੀ ਪਲਟ ਦੇਵਾਂਗੇ-ਰਾਜਾ ਵੜਿੰਗ ਵੜਿੰਗ ਦ... ਅਗਲੀ ਖ਼ਬਰ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਅਤੇ ਰੋਸ ਰੈਲੀ ਕੱਢੀ
Ad Position 24