ਰਾਜਾ ਵੜਿੰਗ ਵਲੋਂ ਪਰਮਿੰਦਰ ਤਿਵਾੜੀ ਦੇ ਘਰ ਨਾ ਪਹੁੰਚਣ ਕਾਰਨ ਪਰਿਵਾਰ ’ਚ ਰੋਸ
ਮਾਛੀਵਾੜਾ ਸਾਹਿਬ, 1 ਸਤੰਬਰ (ਮਨੋਜ ਕੁਮਾਰ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕਾਫੀ ਸਮਾਂ ਸਮਰਾਲਾ ਹਲਕੇ ਵਿਚ ਨਜ਼ਰ ਆਏ ਤੇ ਇਸ ਦੇ ਨਾਲ ਹੀ ਕੁੱਝ ਸਮਾਂ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਦੇ ਪੰਪ ‘’ਤੇ ਵੀ ਗੁਜ਼ਾਰਿਆ। ਹਾਲਾਂਕਿ ਇਹ ਦੌਰਾ ਉਨ੍ਹਾਂ ਦਾ ਨਿੱਜੀ ਦੱਸਿਆ ਜਾ ਰਿਹਾ ਹੈ।
ਮ
ਮੀਰੀ ਪੀਰੀ ਖਾਲਸਾ ਮਾਰਚ ਦਾ ਪਿੰਡ ਮਾਜਰੀ ਪੁੱਜਣ ’ਤੇ ਸਿੱਖ ਸੰਗਤ ਨੇ ਕੀਤਾ ਨਿੱਘਾ ਸਵਾਗਤ
02-09-2026
ਮਾਛੀਵਾੜਾ ਸਾਹਿਬ, 1 ਸਤੰਬਰ (ਮਨੋਜ ਕੁਮਾਰ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕਾਫੀ ਸਮਾਂ ਸਮਰਾਲਾ ਹਲਕੇ ਵਿਚ ਨਜ਼ਰ ਆਏ ਤੇ ਇਸ ਦੇ ਨਾਲ ਹੀ ਕੁੱਝ ਸਮਾਂ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਦੇ ਪੰਪ ‘’ਤੇ ਵੀ ਗੁਜ਼ਾਰਿਆ। ਹਾਲਾਂਕਿ ਇਹ ਦੌਰਾ ਉਨ੍ਹਾਂ ਦਾ ਨਿੱਜੀ ਦੱਸਿਆ ਜਾ ਰਿਹਾ ਹੈ। ਪਰ ਇਸ ਵਿਚਕਾਰ ਕਿੰਨਾ ਚੰਗਾ ਹੁੰਦਾ ਜੇਕਰ ਰਾਜਾ ਵੜਿੰਗ ਕੁੱਝ ਸਮਾਂ ਕੱਢ ਕੇ ਆਪਣੇ ਵਿੱਛੜੇ ਮਿਹਨਤੀ ਤੇ ਬਲਾਕ ਕਾਂਗਰਸ ਦੇ ਉਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਘਰ ਪਿੰਡ ਤੱਖਰਾਂ ਪਰਿਵਾਰ ਨੂੰ ਮਿਲਣ ਆ ਜਾਂਦੇ। ਜਿੱਥੇ ਪਰਮਿੰਦਰ ਤਿਵਾੜੀ ਦਾ ਪਰਿਵਾਰ ਅੱਜ ਵੀ ਉਨ੍ਹਾਂ ਦੀ ਯਾਦ ਵਿਚ ਅੱਥਰੂ ਵਹਾ ਰਿਹਾ ਹੈ। ਹਾਲਾਂਕਿ ਇਹਮਲਾਲ ਤਿਵਾੜੀ ਦੇ ਉਨ੍ਹਾਂ ਤਮਾਮ ਸਾਥੀਆਂ ਦੇ ਮਨ ਵਿਚੋਂ ਵੀ ਸੁਣਾਈ ਦਿੱਤਾ। ਇਸ ਬਾਰੇ ਮਰਹੂਮ ਪਰਮਿੰਦਰ ਤਿਵਾੜੀ ਦੀ ਪਤਨੀ ਕੁਸਮ ਤਿਵਾੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਪ੍ਰਧਾਨ ਵੜਿੰਗ ਨਾ ਤਾਂ ਭੋਗ ‘’ਤੇ ਆਏ ਤੇ ਨਾ ਹੀ ਕਿਸੇ ਹੋਰ ਦਿਨ। ਹਾਲਾਂਕਿ ਉਨ੍ਹਾਂ ਦੇ ਆਉਣ ਨਾਲ ਗਿਆ ਬੰਦਾ ਮੁੜ ਤਾਂ ਨਹੀਂ ਆਉਂਦਾ। ਪਰ ਪਰਿਵਾਰ ਲਈ ਦਿਲਾਸਾ ਤੇ ਹਮਦਰਦੀ ਦਾ ਅਹਿਸਾਸ ਜ਼ਰੂਰ ਹੁੰਦਾ ਕਿਉਂਕਿ ਇਹ ਸਾਰਾ ਇਲਾਕਾ ਜਾਣਦਾ ਹੈ ਕਿ ਪਰਮਿੰਦਰ ਤਿਵਾੜੀ ਨੇ ਕਿਸ ਤਰਾਂ ਕਾਂਗਰਸ ਪਾਰਟੀ ਲਈ ਦਿਨ ਰਾਤ ਪਸੀਨਾ ਬਹਾਇਆ ਤੇ ਮਜ਼ਬੂਤ ਨਾਮ ਦਿਵਾਇਆ।