02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰੂ ਰਵਿਦਾਸ ਨੌਜਵਾਨ ਸਭਾ ਧਮੋਟ ਵੱਲੋਂ 17ਵੀਂ ਪ੍ਰਤੀਯੋਗਿਤਾ ਪ੍ਰੀਖਿਆ ਕਰਵਾਈ

ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਹਰਬਸੰਪੁਰਾ ’ਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲੋਕਾਂ ਲਈ ਕਰੀਬ ਦੋ ਤਿੰਨ ਸਾਲ ਤੋਂ ਸਮੱਸਿਆ ਬਣੀ ਹੋਈ ਹੈ। ਛੱਪੜਾਂ ਦਾ ਪਾਣੀ ਓਵਰਫਲੋ ਹੋਣ ਕਰਕੇ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਹਰਬਸੰਪੁਰਾ ’ਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲੋਕਾਂ ਲਈ ਕਰੀਬ ਦੋ ਤਿੰਨ ਸਾਲ ਤੋਂ ਸਮੱਸਿਆ ਬਣੀ ਹੋਈ ਹੈ। ਛੱਪੜਾਂ ਦਾ ਪਾਣੀ ਓਵਰਫਲੋ ਹੋਣ ਕਰਕੇ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਸਾਬਕਾ ਸਰਪੰਚ ਕਰਮ ਸਿੰਘ ਸੰਧੂ, ਨੰਬਰਦਾਰ ਨਰਿੰਦਰ ਸਿੰਘ ਬੁੱਗਾ, ਸਾਬਕਾ ਫ਼ੋਜੀ ਨਿਰਮਲ ਸਿੰਘ ਨੇ ਕਿਹਾ ਕਿ ਜਦੋਂ ਦੀ ਪਿੰਡ ’ਚ ਪੰਚਾਇਤ ਬਣੀ ਹੈ, ਪਿੰਡ ਦਾ ਬੁਰਾ ਹਾਲ ਹੋ ਗਿਆ ਹੈ। ਪਿੰਡ ਦੀ ਫਿਰਨੀ ਦੀਆਂ ਸੜਕਾਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ। ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਕੰਮ ਕਰਨਾ ਚਾਹੁੰਦੇ ਹਨ ਪਰ ਪਿੰਡ ਦੇ ਕੁਝ ਲੋਕ ਰਾਜਨੀਤੀ ਕਰਕੇ ਕੰਮ ਕਰਨ ਦੇ ਰਹੇ। ਸਰਕਾਰ ਵੱਲੋਂ ਵੀ ਕੋਈ ਫੰਡ ਨਹੀਂ ਆਇਆ, ਕਿਉਂਕਿ ਉਹ ਅਕਾਲੀ ਦਲ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਵਿਰੋਧ ਦੇ ਬਾਵਜੂਦ ਪਿੰਡ ਦੇ ਕੰਮ ਕਰਵਾਉਣ ਦੇ ਯਤਨ ਜਾਰੀ ਹਨ। ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਦੀਆਂ ਨਵੀਆਂ ਪਾਇਪਾਂ ਪਾਈਆਂ ਜਾ ਰਹੀਆਂ ਹਨ। ਸੀਵਰੇਜ ਲਈ 12 ਇੰਚੀ ਦੀਆਂ ਪਾਇਪਾਂ ਆ ਚੁੱਕੀਆਂ ਹਨ, ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਈ ਗਲੀਆਂ ’ਚ ਪਾਣੀ ਇਨ੍ਹਾਂ ਇਕੱਠਾ ਹੋ ਚੁੱਕਾ ਹੈ ਕਿ ਲੋਕਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਤੇ ਇਕ ਥਾਂ ਤੋਂ ਦੂਜੀ ਥਾਂ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਪਿੰਡ ਦੇ ਵਸਨੀਕਾਂ ਨੂੰ ਸਾਫ਼-ਸੁਥਰੇ ਰਸਤੇ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀ ਮੁੱਢਲੀ ਸਹੂਲਤ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਜ਼ਬੂਰ ਹੋ ਕੇ ਛੱਪੜ ’ਚ ਪਾਣੀ ਕੱਢਿਆ ਜਾ ਰਿਹਾ ਹੈ ਤਾਂ ਜੋ ਛੱਪੜ ਦੇ ਪਾਣੀ ਦਾ ਪੱਧਰ, ਸੀਵਰੇਜ ਦੀਆਂ ਪਾਇਪਾਂ ਤੋਂ ਥੱਲੇ ਆ ਜਾਵੇ। ਨੌਜਵਾਨਾਂ ਨੇ ਪਿੰਡ ’ਚੋਂ ਪੈਸੇ ਇੱਕਠੇ ਕਰਕੇ ਟਰੈਕਟਰ ਲਗਾ ਕੇ ਟੋਬੇ ’ਚੋਂ ਪਾਣੀ ਕੱਢਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਚਾਇਤ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਹਾਂ ਪਰ ਕੋਈ ਕੰਮ ਨਹੀਂ ਕਰਦੀ। ਉ ਨ੍ਹਾਂ ਦੀ ਮੰਗ ਹੈ ਕਿ ਛੱਪੜਾਂ ਦੀ ਸਫ਼ਾਈ, ਪਾਣੀ ਦੀ ਨਿਕਾਸੀ, ਸੀਵਰੇਜ ਪ੍ਰਬੰਧ ਤੇ ਬੰਦ ਪਈਆਂ ਗਲੀਆਂ ਨੂੰ ਚਾਲੂ ਕਰਨ ਲਈ ਪਿੰਡ ਵਾਸੀਆਂ ਦੀ ਮੱਦਦ ਕੀਤੀ ਜਾਵੇ। ਬੀ.ਡੀ.ਪੀ.ਓ. ਹਰਪਾਲ ਸਿੰਘ ਸਮਰਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਦੀ ਇਸ ਸਮੱਸਿਆ ਸਬੰਧੀ ਕੁਝ ਨਹੀਂ ਪਤਾ ਕਿਉਂਂਕਿ ਉਨ੍ਹਾਂ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਉਹ ਇਸ ਸਾਰੇ ਮਾਮਲੇ ਸਬੰਧੀ ਕੱਲ ਪਤਾ ਕਰਕੇ ਹੱਲ ਕਰਨਗੇ।­
Ad Position 22
No active advertisement
ਪਿਛਲੀ ਖ਼ਬਰ ਪਿੰਡ ਨਾਰਾਇਣਗੜ੍ਹ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਾਜਾ ਵੜਿੰਗ ਵਲੋਂ ਪਰਮਿੰਦਰ ਤਿਵਾੜੀ ਦੇ ਘਰ ਨਾ ਪਹੁੰਚਣ ਕਾਰਨ ਪਰਿਵਾਰ ’ਚ ਰੋਸ
Ad Position 24