06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਆਬਾਦ ’ਚ ਅਧਿਆਪਕ ਦਿਵਸ ਸਮੇਂ ਮੁੱਖ ਅਧਿਆਪਕ ਬਾਸੀਆਂ ਦਾ ਸਨਾਮਨ ਅਧਿਆਪਕ ਦੀ ਸੁਹਿਰਦਤਾ ਚੰਗੇ ਸਮਾਜ ’ਚੋਂ ਦਿਖਾਈ ਦਿੰਦੀ ਹੈ- ਮਾ. ਬਲਵੀਰ ਸਿੰਘ ਬਾਸੀਆਂ

ਹੰਬੜਾਂ, 5 ਸਤੰਬਰ (ਮੇਜਰ ਹੰਬੜਾਂ)- ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਆਬਾਦ ਵਿਖੇ ਅਧਿਆਪਕ ਦਿਵਸ ਸਮੇਂ ਅਧਿਆਪਕਾਂ ਦੇ ਸਨਾਮਨ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਸਮੇਂ ਮੁੱਖ ਅਧਿਆਪਕ ਮਾ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਹੰਬੜਾਂ, 5 ਸਤੰਬਰ (ਮੇਜਰ ਹੰਬੜਾਂ)- ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਆਬਾਦ ਵਿਖੇ ਅਧਿਆਪਕ ਦਿਵਸ ਸਮੇਂ ਅਧਿਆਪਕਾਂ ਦੇ ਸਨਾਮਨ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਸਮੇਂ ਮੁੱਖ ਅਧਿਆਪਕ ਮਾ. ਬਲਵੀਰ ਸਿੰਘ ਬਾਸੀਆਂ ਨੇ ਸੰਬੋਧਨ ’ਚ ਕਿਹਾ ਕਿ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦਾ ਕਥਨ ਹੈ ਕਿ ਇਕ ਇੰਜੀਨੀਅਰ ਦੀ ਗਲਤੀ ਨੀਂਹਾਂ ’ਚ ਦਬ ਜਾਂਦੀ ਹੈ, ਇਕ ਡਾਕਟਰ ਦੀ ਗਲਤੀ ਕਬਰਸਤਾਨ ’ਚ ਦੱਬ ਜਾਂਦੀ ਹੈ, ਇਕ ਵਕੀਲ ਦੀ ਗਲਤੀ ਫਾਈਲਾਂ ’ਚ ਦੱਬ ਕੇ ਰਹਿ ਜਾਂਦੀ ਹੈ, ਪਰ ਇਕ ਅਧਿਆਪਕ ਦੀ ਗਲਤੀ ਸਮਾਜ ਦਾ ਸ਼ੀਸ਼ਾ ਹੋ ਨਿੱਬੜਦੀ ਹੈ ਤੇ ਇਸ ਲਈ ਇਕ ਸੁਹਿਰਦ ਅਧਿਆਪਕ ਚੰਗੇ ਸਮਾਜ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਂਦਾ ਹੈ ਤੇ ਉਸ ਦੀ ਸੁਹਿਰਦਤਾ ਸਮਾ ’ਚੋਂ ਝਲਕਦੀ ਹੈ। ਅਧਿਆਪਕ ਦਿਵਸ ਸਬੰਧੀ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਸਕੂਲ ਮੁਖੀ ਮਾ. ਬਲਵੀਰ ਸਿੰਘ ਬਾਸੀਆਂ ਸਮੇਤ ਹੋਰ ਅਧਿਆਪਕਾਂ ਨੂੰ ਸਰਪੰਚ ਗੁਰਮੇਲ ਸਿੰਘ ਅਤੇ ਬਲਵਿੰਦਰ ਸਿੰਘ ਚੇਅਰਮੈਨ ਐੱਸ.ਐੱਮ.ਸੀ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਨਿਤ ਕੀਤਾ ਗਿਆ। ਇਸ ਮੌਕੇ ਮਾ. ਇੰਦਰਜੀਤ ਸਿੰਘ ਘਮਣੇਵਾਲ, ਅਸ਼ੋਕ ਕੁਮਾਰ, ਜਸਕਰਮ ਸਿੰਘ, ਅਧਿਆਪਕਾ ਜਸਵਿੰਦਰ ਕੌਰ ਗਿੱਲ, ਸੁਮਨ ਕੌਰ, ਗੁਰਮੀਤ ਕੌਰ, ਜੋਗਿੰਦਰ ਕੌਰ ਮਿਡ ’ਡੇ ਮੀਲ ਵਰਕਰ ਅਤੇ ਬਿੰਦਰ ਕੌਰ ਸਮੇਤ ਸਕੂਲ ਦੇ ਬੱਚੇ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਅਗਲੀ ਖ਼ਬਰ ਜਸਨੂਰ ਜੀਰਖ ਨੇ ਅੰਡਰ-14 ਬਾਕਸਿੰਗ ਵਿਚੋਂ ਪਹਿਲਾ ਸਥਾਨ ਹਸਿਲ ਕਰ ਕੇ ਸੋਨ ਤਗਮਾ ਜਿੱਤਿਆ ਕੀ ਸਰਕਾਰੀ ਨਾਕਾਮੀਆਂ ਝੂਠੇ ਦ...
Ad Position 24