07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖੰਨਾ ਵਿਚ ਪੁਜਾਰੀ ਸਭਾ ਵਲੋਂ ਸ਼ਾਨਦਾਰ ਸਮਾਗਮ, ਸੈਂਕੜੇ ਮੰਦਰ ਪੁਜਾਰੀਆਂ ਨੂੰ ਪਛਾਣ ਪੱਤਰ ਵੰਡੇ

ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)-ਪੁਜਾਰੀ ਸਭਾ ਖੰਨਾ ਵਲੋਂ ਇਕ ਸ਼ਾਨਦਾਰ ਤੇ ਇਤਿਹਾਸਕ ਸਮਾਗਮ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪੰਡਿਤ ਦੇਸ਼ਰਾਜ ਸ਼ਾਸਤਰੀ ਨੇ ਕੀਤੀ, ਜਦਕਿ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸ਼ੀਤਲ ਇੰਡਸਟਰੀਜ਼ ਦੇ ਮਾਲਕ ਅਸ਼ਵਨੀ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਪੁੱਜੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)-ਪੁਜਾਰੀ ਸਭਾ ਖੰਨਾ ਵਲੋਂ ਇਕ ਸ਼ਾਨਦਾਰ ਤੇ ਇਤਿਹਾਸਕ ਸਮਾਗਮ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪੰਡਿਤ ਦੇਸ਼ਰਾਜ ਸ਼ਾਸਤਰੀ ਨੇ ਕੀਤੀ, ਜਦਕਿ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸ਼ੀਤਲ ਇੰਡਸਟਰੀਜ਼ ਦੇ ਮਾਲਕ ਅਸ਼ਵਨੀ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਪੁੱਜੇ। ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸੈਂਕੜੇ ਮੰਦਰਾਂ ਦੇ ਪੁਜਾਰੀਆਂ ਨੇ ਵੱਡੀ ਗਿਣਤੀ ਵਿਚ ਇਸ ਸਨਮਾਨਜਨਕ ਸਮਾਗਮ ਵਿਚ ਸ਼ਿਰਕਤ ਕੀਤੀ। ਇਹ ਸਮਾਗਮ ਪੁਜਾਰੀਆਂ ਦੇ ਭਾਈਚਾਰੇ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਪੁਜਾਰੀ ਸਭਾ ਨੇ ਪੁਜਾਰੀਆਂ ਲਈ ਅਧਿਕਾਰਤ ਪਛਾਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਕੇ ਇਕ ਸ਼ਲਾਘਾਯੋਗ ਪਹਿਲਕਦਮੀ ਕੀਤੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੁਜਾਰੀ ਸਭਾ (ਰਜਿਸਟਰਡ) ਵਲੋਂ ਖੰਨਾ ਦੇ ਸਾਰੇ ਮੰਦਰਾਂ ਦੇ ਪੁਜਾਰੀਆਂ ਨੂੰ ਪਛਾਣ ਪੱਤਰ ਦੇਣਾ ਸੀ। ਇਹ ਪਛਾਣ ਪੱਤਰ ਨਾ ਸਿਰਫ਼ ਪੁਜਾਰੀਆਂ ਦੀ ਪਛਾਣ ਨੂੰ ਪ੍ਰਮਾਣਿਤ ਕਰਨਗੇ ਬਲਕਿ ਭਵਿੱਖ ਦੇ ਧਾਰਮਿਕ ਸਮਾਗਮਾਂ, ਸਰਕਾਰੀ ਲੈਣ-ਦੇਣ ਤੇ ਪ੍ਰਸ਼ਾਸਨਿਕ ਕੰਮਾਂ ਲਈ ਵੀ ਪਛਾਣ ਵਜੋਂ ਕੰਮ ਕਰਨਗੇ। ਇਹ ਉਪਾਅ ਧੋਖੇਬਾਜ਼ਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਵਿਚ ਮਦਦ ਕਰੇਗਾ ਅਤੇ ਨਾਲ ਹੀ ਸੱਚੇ ਪੁਜਾਰੀਆਂ ਲਈ ਢੁਕਵਾਂ ਸਤਿਕਾਰ ਯਕੀਨੀ ਬਣਾਏਗਾ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਪੁਜਾਰੀ ਸਾਡੇ ਸਮਾਜ ਦੇ ਮਾਰਗਦਰਸ਼ਕ ਤੇ ਸਾਡੀ ਸੰਸਕ੍ਰਿਤੀ ਦੇ ਰਖਵਾਲੇ ਹਨ, ਉਨ੍ਹਾਂ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ। ਪ੍ਰੋਗਰਾਮ ਦਾ ਸਮਾਪਨ ਸਾਰੇ ਪੁਜਾਰੀਆਂ ਲਈ ਇਕ ਸਾਂਝੇ ਭੰਡਾਰੇ ਨਾਲ ਹੋਇਆ। ਇਸ ਮੌਕੇ ਪੁਜਾਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ਼ਿਵਕੁਮਾਰ ਸ਼ਰਮਾ, ਪੰਡਿਤ ਪ੍ਰੇਮ ਸ਼ਰਮਾ, ਪੰਡਿਤ ਰਿਸ਼ੀ ਦੇਵ ਸ਼ਰਮਾ, ਰੋਸ਼ਨ ਲਾਲ ਸ਼ਰਮਾ, ਰਾਕੇਸ਼ ਸ਼ਰਮਾ, ਵਿਕਾਸ ਸ਼ਰਮਾ, ਮੁਕੇਸ਼ ਸ਼ਰਮਾ, ਆਸ਼ੂ ਸ਼ਰਮਾ, ਸੁਮਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੇਸ਼ਵੀ ਸ਼ਰਮਾ, ਡਾ. ਦੇਵੇਸ਼ ਸ਼ਰਮਾ, ਡਾ. ਅਕਸ਼ਤ ਸ਼ਰਮਾ, ਪ੍ਰਸ਼ਾਂਤ ਸ਼ਾਸਤਰੀ, ਲਕਸ਼ਯ ਸ਼ਾਸਤਰੀ, ਪੀਯੂਸ਼ ਸ਼ਾਸਤਰੀ, ਸਚਿਨ ਸਾਗਰ, ਆਸ਼ੂਤੋਸ਼ ਸ਼ਰਮਾ, ਸ਼ਿਵ ਨਰਾਇਣ ਪਾਂਡੇ, ਰੇਣੂ ਵਸ਼ਿਸ਼ਠ, ਰਮੇਸ਼ ਸ਼ਾਸਤਰੀ ਤੇ ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਸਤਾ ਸੜਕ ਦੀ ਮੁਰੰਮਤ ਲਈ ਮੁਹੱਲਾ ਸੁਧਾਰ ਕਮੇਟੀ ਵਲੋਂ ਕਾਰਜਸਾਧਕ ਅਫ਼ਸਰ ਨੂੰ ਮੰਗ-ਪੱਤਰ ਅਗਲੀ ਖ਼ਬਰ ਸਾਫ਼ ਹਵਾ ਦਿਵਸ ਮੌਕੇ ਨਗਰ ਕੌਂਸਲ ਖੰਨਾ ਨੇ ਬੂਟੇ ਲਾਉਣ ਦੀ ਮੁਹਿੰਮ ਤੇ ਸਾਫ਼ ਹਵਾ ਲਈ ਲੋਕਾਂ ਨੂੰ ਕੀਤਾ ਜਾਗਰੂਕ
Ad Position 24