08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਰੁਪਾਲੋਂ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਵੱਡੀ ਗਿਣਤੀ ਵਿਚ ਪਰਿਵਾਰ ਹੋਏ ਸ਼ਾਮਿਲ

ਦੋਰਾਹਾ, 8 ਸਤੰਬਰ (ਮਨਜੀਤ ਸਿੰਘ ਗਿੱਲ)-ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਕਾਫਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਹਰ ਰੋਜ਼ ਵੱਖ ਵੱਖ ਰਵਾਇਤੀ ਪਾਰਟੀਆਂ ਦੇ ਵਿੱਚੋਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਲੀਡਰ ਮੰਨ ਚੁੱਕੇ ਹਨ ਤੇ ਦਿਲੋਂ ਚਾਹੁੰਦੇ ਹਨ ਕਿ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੋਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰਪਾਲੋ ਨੇ ਪਿੰਡ ਦੋਬੁਰਜੀ ਵਿਖੇ ਰੱਖੀ ਗਈ।

Ad Position 21
repet_subhas-goyals [Copy P29]
ਮਾਰਕੀਟ ਕਮੇਟੀ ਦੇ ਚੇਅਰਮੈਨ ਰਤਨਹੇੜੀ ਦੀ ਅਗਵਾਈ ਹੇਠ ਆੜ੍ਹਤੀਆਂ ਨਾਲ ਮੀਟਿੰਗ 09-09-2026
ਦੋਰਾਹਾ, 8 ਸਤੰਬਰ (ਮਨਜੀਤ ਸਿੰਘ ਗਿੱਲ)-ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਕਾਫਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਹਰ ਰੋਜ਼ ਵੱਖ ਵੱਖ ਰਵਾਇਤੀ ਪਾਰਟੀਆਂ ਦੇ ਵਿੱਚੋਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਲੀਡਰ ਮੰਨ ਚੁੱਕੇ ਹਨ ਤੇ ਦਿਲੋਂ ਚਾਹੁੰਦੇ ਹਨ ਕਿ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੋਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰਪਾਲੋ ਨੇ ਪਿੰਡ ਦੋਬੁਰਜੀ ਵਿਖੇ ਰੱਖੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਇਹ ਸਿਧਾਂਤਾਂ ਨੂੰ ਇਸ ਵਕਤ ਸਭ ਤੋਂ ਵੱਧ ਖੋਰਾ ਬਾਦਲ ਪਰਿਵਾਰ ਨੇ ਲਗਾਇਆ ਹੈ, ਜਿਹੜੀ ਪਾਰਟੀ ਸਾਰੇ ਲੋਕਾਂ ਦੇ ਦਿਲਾਂ ਦੇ ਰਾਜ਼ ਕਰਦੀ ਸੀ ਉਹ ਪਾਰਟੀ ਕੇਵਲ ਇੱਕ ਪਰਿਵਾਰ ਕੀ ਵਿੰਗ ਬਣ ਕੇ ਰਹਿ ਚੁੱਕੀ ਹੈ । ਜਿਸ ਬਾਦਲ ਦੇ ਪੱਲੇ ਇਖਲਾਕ ਅਤੇ ਸਿਧਾਂਤ ਨਾਂ ਦੀ ਕੋਈ ਚੀਜ਼ ਨਹੀਂ, ਅੱਜ ਉਹੀ ਬਾਦਲ ਪਰਿਵਾਰ ਪੰਜਾਬ ਦੇ ਨੌਜਵਾਨਾਂ ਨੂੰ ਘੋਨੇ ਮੋਨੇ ਦੱਸ ਰਿਹਾ ਹੈ। ਪਰ ਬਾਦਲ ਪਰਿਵਾਰ ਨੂੰ ਇਹ ਸੋਚ ਲੈਣਾ ਚਾਹੀਦਾ ਇਹ ਉਹੀ ਨੌਜਵਾਨ ਨੇ ਜਿਸ ਨੇ ਕਈ ਵਾਰ ਅਕਾਲੀ ਦਲ ਦੀ ਸਰਕਾਰ ਨੂੰ ਪੰਜਾਬ ਵਿੱਚ ਹੋਣ ਵਿੱਚ ਲਿਆਂਦਾ ਹੈ ਭਾਈ ਅੰਮ੍ਰਿਤ ਪਾਲ ਨੂੰ ਬੀ. ਜੇ. ਪੀ ਦਾ ਏਜੈਂਟ ਦੱਸਣ ਵਾਲੇ ਆ ਅੱਜ ਕੁਰਸੀ ਖਾਤਰ ਬੀ. ਜੇ. ਪੀ ਨਾਲ ਸਮਝੌਤੇ ਦੀਆਂ ਲੇਲੜੀਆਂ ਕੱਢ ਰਹੇ ਪਹਿਲਾਂ ਕਹਿੰਦੇ ਸੀ ਕਿ ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ ਹੁਣ ਉਹੀ ਲੋਕ ਖੁਦ ਦਿੱਲੀ ਦੀਆਂ ਏਜੰਸੀਆਂ ਨਾਲ ਗੰਢ ਤੁੱਪ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਆਰ ਐਸ ਐਸ ਦੇ ਹਵਾਲੇ ਕਰਕੇ ਆਏ ਹਨ। ਉਹਨਾਂ ਨੇ ਕਿਹਾ ਸਾਡਾ ਮੁਕਾਬਲਾ ਦਿੱਲੀ ਤੋਂ ਚੱਲਣ ਵਾਲੀ ਉਸ ਹਰ ਪਾਰਟੀ ਨਾਲ ਹੈ ਜਿਹੜੀ ਪੰਜਾਬ ਦੇ ਖੇਤਰੀ ਹੱਕਾਂ ਨੂੰ ਖਤਮ ਕਰਨੀ ਚਾਹੁੰਦੀ ਇਹ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀਆਂ ਹਨ ਜਿਹੜੇ ਹੁਕਮ ਦਿੱਲੀ ਤੋਂ ਲੈ ਕੇ ਆਉਂਦੇ ਹਨ ਉਹਨਾਂ ਨੇ ਪੰਜਾਬ ਦਾ ਭਲਾ ਕੀ ਕਰਨਾ ਹੈ । ਇਸ ਮੌਕੇ ਪਰਦੀਪ ਦੋਬੁਰਜੀ, ਹਰਜੀਤ ਝੱਜ, ਟਿਪਸੀ ਝੱਜ ,ਮਨੀ ਝੱਜ, ਦਵਿੰਦਰ ਗੋਸਲ, ਇੰਦਰਜੀਤ ਸਿੰਘ ਝੱਜ, ਜਸਵੰਤ ਸਿੰਘ ਝੱਜ, ਪੰਮੀ, ਬੂਟਾ ਵਪਾਰੀ, ਕਾਲਾ ਝੱਜ, ਨੋਨੀ ਝੱਜ, ਹਰਜਿੰਦਰ ਸਿੰਘ, ਮਨਦੀਪ ਸਿੰਘ, ਹੈਰੀ ਝੱਜ, ਹੈਪੀ ਦੋਬੁਰਜੀ, ਬਲਜੀਤ ਸਿੰਘ, ਕਾਕਾ ਝੱਜ, ਗੁਰਮੇਲ ਸਿੰਘ, ਅਮਰਜੀਤ ਸਿੰਘ, ਨਰਿੰਦਰ ਪਾਲ ਸਿੰਘ, ਜਗਮੀਤ ਸਿੰਘ, ਜਸਵੰਤ ਸਿੰਘ, ਤਰਲੋਚਨ ਸਿੰਘ, ਲਾਢੀ ਝੱਜ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਗੜ, ਹਰਬੰਤ ਸਿੰਘ ਗਿੱਲ, ਮੋਹਣ ਸਿੰਘ ਦੋਰਾਹਾ, ਪ੍ਰਭਜੋਤ ਸਿੰਘ ਸੋਢੀ, ਰੁਲਦਾ ਸਿੰਘ, ਅਮਨ ਰਾਮਪੁਰ, ਗੁਰਿੰਦਰ ਸਿੰਘ, ਨਾਜਰ ਸਿੰਘ ਢਿੱਲੋ, ਸੁੱਖ ਬਿਲਾਸਪੁਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਦਿ ਕਾਨਵੈਂਟ ਸਕੂਲ ਪੋਹੀੜ ਵਿਖੇ ਉਤਸ਼ਾਹ ਨਾਲ ਮਨਾਇਆ ਦਾਦਾ ਦਾਦੀ ਦਿਵਸ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਹੀ ਲੋਕ ਹਿਤਾਂ ਦੀ ਰਾਖੀ ਵਾਲੀ ਅਸਲ ਪੰਥਕ ਪਾਰਟੀ- ਇਆਲੀ, ਸ਼ਿਵਾਲਿਕ ਹਲਕਾ ਗਿੱਲ ਦ...
Ad Position 24