ਬੀ. ਐਸ. ਐਨ. ਐਲ (ਰਿਟਾ.) ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ
ਖੰਨਾ, 8 ਸਤੰਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਬੀ. ਐਸ.
ਖੰਨਾ, 8 ਸਤੰਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਬੀ. ਐਸ. ਐਨ. ਐਲ (ਰਿਟਾ.) ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਡੀ. ਕੇ. ਸੋਢੀ ਦੀ ਰਹਿਨੁਮਾਈ ਹੇਠ ਹੋਈ। ਬਲਬੀਰ ਸਿੰਘ ਭੱਟੀ ਬਰਾਂਚ ਸੈਕਟਰੀ ਦੀ ਅਗਵਾਈ ਵਿਚ ਵਿਛੜੇ ਸਾਥੀਆਂ ਬਲਦੇਵ ਸਿੰਘ ਬੁਲੇਪੁਰ ਅਤੇ ਗੁਰਮੀਤ ਸਿੰਘ ਖੱਟੜਾ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਸੁਮਨ ਭੇਂਟ ਕੀਤੇ ਗਏ। ਇਸ ਸਮੇਂ ਡੀ. ਕੇ. ਸੋਢੀ ਵਲੋਂ ਵਿਸਥਾਰ ਵਿਚ ਦੱਸਿਆ ਗਿਆ ਕਿ ਐਸੋਸੀਏਸ਼ਨ ਵਲੋਂ ਸੁਪਰੀਮ ਕੋਰਟ ਵਿਚ ਪਾਈ ਕੇਵੀਇਟ ਤੇ ਸਰਕਾਰ ਦਾ ਕੋਈ ਬਹੁਤਾ ਚੰਗਾ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਸਾਡੀ ਐਸੋਸੀਏਸ਼ਨ ਵਲੋਂ ਬਹੁਤ ਹੀ ਕਾਬਲ ਵਕੀਲ ਕਰਕੇ ਕੇਸ ਲੜਿਆ ਜਾ ਰਿਹਾ ਹੈ। ਇਸ ਮੌਕੇ ਰਿਟਾਇਰਮੈਂਟ ਤੋਂ ਬਾਅਦ ਵੀ. ਕੇ. ਰਾਵਤ ਪਹਿਲੀ ਵਾਰ ਮੀਟਿੰਗ ਵਿਚ ਪਹੁੰਚੇ, ਜਿਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ 70 ਸਾਲ ਤੋਂ ਉਪਰਲੇੇ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਹਾਰ ਪਹਿਨਾ ਕੇ ਉਹਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਦੀ ਲੰਮੀ ਉਮਰ ਦੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਬਰਾਂਚ ਕੈਸ਼ੀਅਰ ਪ੍ਰਕਾਸ਼ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗਿਆਨ ਪ੍ਰਕਾਸ਼ ਡੀਟੀ, ਸੁਖਵਿੰਦਰ ਸਿੰਘ ਐਸ. ਡੀ. ਓ, ਨਰਿੰਦਰ ਸਿੰਘ ਜੇ. ਟੀ. ਓ, ਅਵਤਾਰ ਸਿੰਘ, ਪਰਮਜੀਤ ਸਿੰਘ, ਸੋਹਣ ਸਿੰਘ, ਦੇਸਰਾਜ, ਜਸਵੀਰ ਸਿੰਘ, ਜੰਗ ਸਿੰਘ, ਹਰੀਦਾਸ, ਤਾਰਾ ਸਿੰਘ, ਸੁਖਦੇਵ ਸਿੰਘ ਅਤੇ ਭੁਪਿੰਦਰ ਪਾਲ ਸਿੰਘ, ਹਰਚੰਦ ਸਿੰਘ ਆਦਿ ਹਾਜ਼ਰ ਸਨ।