09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਤਿੰਨ ਖਿਲਾਫ ਮਾਮਲਾ ਦਰਜ , 2 ਗ੍ਰਿਫਤਾਰ

ਰਾੜਾ ਸਾਹਿਬ, 9 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘਲੋਟੀ ਵਾਸੀ ਕਰਨੈਲ ਸਿੰਘ (60) ਦੀ ਇਲਾਜ ਦੌਰਾਨ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਪਾਇਲ ਪੁਲਿਸ ਨੇ ਉਸ ਦੀ ਪਤਨੀ ਬਲਜਿੰਦਰ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ 4 ਸਤੰਬਰ ਦੀ ਰਾਤ ਉਸ ਦੇ ਪਤੀ ਨਾਲ ਉਨ੍ਹਾਂ ਦੇ ਗੁਆਂਢੀ ਸੰਦੀਪ ਸਿੰਘ ਪੁੱਤਰ ਦਲਬਾਰਾ ਸਿੰਘ, ਲਾਲ ਸਿੰਘ ਲਾਲੀ ਅਤੇ ਸੁਲਤਾਨ ਸਿੰਘ ਗੱਗੀ ਪੁੱਤਰ ਬਲਵੀਰ ਸਿੰਘ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

Ad Position 21
repet_subhas-goyals [Copy P29]
ਕਰਨੈਲ ਸਿੰਘ ਦੀ ਫਾਇਲ ਫੋਟੋ। 10-09-2026
ਰਾੜਾ ਸਾਹਿਬ, 9 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘਲੋਟੀ ਵਾਸੀ ਕਰਨੈਲ ਸਿੰਘ (60) ਦੀ ਇਲਾਜ ਦੌਰਾਨ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਪਾਇਲ ਪੁਲਿਸ ਨੇ ਉਸ ਦੀ ਪਤਨੀ ਬਲਜਿੰਦਰ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ 4 ਸਤੰਬਰ ਦੀ ਰਾਤ ਉਸ ਦੇ ਪਤੀ ਨਾਲ ਉਨ੍ਹਾਂ ਦੇ ਗੁਆਂਢੀ ਸੰਦੀਪ ਸਿੰਘ ਪੁੱਤਰ ਦਲਬਾਰਾ ਸਿੰਘ, ਲਾਲ ਸਿੰਘ ਲਾਲੀ ਅਤੇ ਸੁਲਤਾਨ ਸਿੰਘ ਗੱਗੀ ਪੁੱਤਰ ਬਲਵੀਰ ਸਿੰਘ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਲਾਲੀ ਅਤੇ ਗੱਗੀ ਦਾ ਉਸ ਦੇ ਪਤੀ ਨਾਲ ਗਾਲੀ-ਗਲੌਚ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਸ ਨੂੰ ਧਮਕੀ ਦਿੱਤੀ ਗਈ ਸੀ। ਪੁਲਿਸ ਥਾਣਾਂ ਪਾਇਲ ਦੇ ਡੀ. ਐਸ. ਪੀ ਹਰਮਨਦੀਪ ਸਿੰਘ ਚੀਮਾਂ ਅਤੇ ਐਸ ਐਚ ਉ ਇੰਸ. ਹਰਦੀਪ ਸਿੰਘ ਨੇ ਦੱਸਿਆ ਕਿ ਸੁਲਤਾਨ ਸਿੰਘ ਗੱਗੀ ਅਤੇ ਲਾਲ ਸਿੰਘ ਲਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਸੰਦੀਪ ਸਿੰਘ ਅਜੇ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਸੰਦੀਪ ਸਿੰਘ, ਲਾਲ ਸਿੰਘ ਲਾਲੀ ਅਤੇ ਸੁਲਤਾਨ ਸਿੰਘ ਗੱਗੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਪਤਕਾਰਾਂ ਨੂੰ ਜਾਗਰੂਕ ਕਰਨ ਲਈ ਦੁੱਧ ਦੀ ਜਾਂਚ ਸੰਬੰਧੀ ਜਾਗਰੂਕ ਕੈਂਪ ਅਗਲੀ ਖ਼ਬਰ ਪਿੰਡ ਭੌੌਰਲੇ ਦਾ 81 ਵਾਂ ਕਬੱਡੀ ਟੂਰਨਾਮੈਂਟ ਕਰਵਾਇਆ
Ad Position 24