ਪਿੰਡ ਜੋਧਵਾਲ ਵਿਖੇ 11 ਸਤੰਬਰ ਨੂੰ ਚੋਟੀ ਦੇ ਪਹਿਲਵਾਨ ਦਿਖਾਉਣਗੇ ਜੌਹਰ - ਨਰਿੰਦਰਪਾਲ ਸ਼ਰਮਾ
ਮਾਛੀਵਾੜਾ ਸਾਹਿਬ, 9 ਸਤੰਬਰ (ਰਾਜਦੀਪ ਅਲਬੇਲਾ)-ਪੰਜਾਬ ਦੇ ਵੱਡੇ ਦੰਗਲ ਮੇਲਿਆਂ ‘ਚ ਸ਼ਾਮਲ ਪਿੰਡ ਜੋਧਵਾਲ ਦਾ ਸਲਾਨਾ ਦੰਗਲ ਮੇਲਾ 11 ਸਤੰਬਰ, ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕ ਨਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪੁਰਾਤਨ ਗੁੱਗਾ ਮੈੜੀ ਦੰਗਲ ਕਮੇਟੀ ਵਲੋਂ ਸਲਾਨਾ ਤੇ ਵਿਸ਼ਾਲ ਦੰਗਲ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ‘ਚੋਂ ਚੋਟੀ ਦੇ ਪਹਿਲਵਾਨ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ।
ਜ
ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਨਰਿੰਦਰਪਾਲ ਸ਼ਰਮਾ। ਅਜੀਤ ਤਸਵੀਰ
10-09-2026
ਮਾਛੀਵਾੜਾ ਸਾਹਿਬ, 9 ਸਤੰਬਰ (ਰਾਜਦੀਪ ਅਲਬੇਲਾ)-ਪੰਜਾਬ ਦੇ ਵੱਡੇ ਦੰਗਲ ਮੇਲਿਆਂ ‘ਚ ਸ਼ਾਮਲ ਪਿੰਡ ਜੋਧਵਾਲ ਦਾ ਸਲਾਨਾ ਦੰਗਲ ਮੇਲਾ 11 ਸਤੰਬਰ, ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕ ਨਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪੁਰਾਤਨ ਗੁੱਗਾ ਮੈੜੀ ਦੰਗਲ ਕਮੇਟੀ ਵਲੋਂ ਸਲਾਨਾ ਤੇ ਵਿਸ਼ਾਲ ਦੰਗਲ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ‘ਚੋਂ ਚੋਟੀ ਦੇ ਪਹਿਲਵਾਨ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ। ਇਹ ਦੰਗਲ ਮੇਲਾ ਪਿੰਡ ਰੂੜੇਵਾਲ, ਚੱਕ ਸ਼ੰਮੂ, ਮੁਗਲੇਵਾਲ ਅਤੇ ਲੁਬਾਣਗੜ੍ਹ ਅਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਦੀਪਾ ਫਲਾਹੀ ਵਾਲਿਆਂ ਦੇ ਵਡਮੁੱਲੇ ਸਹਿਯੋਗ ਸਦਕਾ ਦੰਗਲ ਮੇਲੇ ‘ਚ ਪਹਿਲਵਾਨ ਭੁਪਿੰਦਰ ਅਜਨਾਲਾ, ਸ਼ੇਰਾ ਬਾਬਾ ਫਲਾਹੀ, ਤਾਲਿਬ ਬਾਬਾ ਫਲਾਹੀ, ਦਿਨੇਸ਼ ਗੋਲੀਆ, ਛੋਟਾ ਸੁਦਾਮ, ਲੱਕੀ ਗਰਚਾ, ਸ਼ਨੀ ਰਾਮੇਵਾਲ ਸਮੇਤ ਹੋਰ ਵੀ ਵੱਡੇ ਮੱਲ ਭਾਗ ਲੈਣਗੇ। ਦੰਗਲ ਮੇਲੇ ‘ਚ ਸਿਰਫ਼ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਹੋਣਗੀਆਂ। ਕੁਸ਼ਤੀਆਂ ਤੋਂ ਇਲਾਵਾ ਹੋਰ ਕੋਈ ਕਰਤੱਬ ਨਹੀਂ ਦਿਖਾਇਆ ਜਾਵੇਗਾ।