ਇਆਲੀ ਤੇ ਸ਼ਿਵਾਲਕ ਦੀ ਜੋੜੀ ਮੁੜ ਨਵਾਂ ਅਧਿਆਇ ਸਿਰਜੇਗੀ – ਬਿੱਟੂ ਡੇਹਲੋਂ, ਨੀਟੂ ਸਰੀਂਹ
ਹਲਕਾ ਗਿੱਲ ਅੰਦਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿੱਚ ਹੋ ਰਹੀਆਂ ਪ੍ਰਭਾਵੀ ਮੀਟਿੰਗਾਂ ਦੇ ਮੱਦੇਨਜ਼ਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਬਿੱਟੂ ਡੇਹਲੋਂ ਅਤੇ ਸਰਕਲ ਪ੍ਰਧਾਨ ਪਰਮਜੀਤ ਸਿੰਘ ਨੀਟੂ ਸਰੀਂਹ ਨੇ ਦਾਅਵਾ ਕਰਦਿਆਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਕ ਦੀ ਜੋੜੀ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਨਵਾਂ ਇਤਿਹਾਸ ਸਿਰਜ਼ਣ ਜਾ ਰਹੀ ਹੈ, ਜਿਸ ਵਿੱਚ 2008 ਦੀਆਂ ਵਿਧਾਨ ਸੁਭਾਈ ਚੋਣਾਂ ਬਾਅਦ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਹਲਕਾ ਗਿੱਲ ਤੋਂ ਮੁੜ ਜੇਤੂ ਬਣਾਉਣ ਲਈ ਮਾਲਵਾ ਜ਼ੋਨ ਇੰਚਾਰਜ਼ ਤੇ ਵਿਧਾਇਕ ਮਨਪ੍ਰੀਤ ਸਿੰਘਾ ਇਆਲੀ ਦਾ ਅਹਿਮ ਰੋਲ ਹੋਵੇਗਾ।
ਅਜੀਤ ਡੈਸਕ
14-09-2026