ਪੰਜਾਬ ਯੂਨੀਵਰਸਿਟੀ ਦੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਬਾਹਰ ਕੱਢਣ ਦੇ ਫ਼ੈਸਲੇ ਦਾ ਸਮੂਹ ਪੰਜਾਬੀ ਡਟ ਕੇ ਵਿਰੋਧ ਕਰਨ -ਸ਼ਾਹਪੁਰ
ਪਾਇਲ, 16 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਯੂਨੀਵਰਸਿਟੀ ਲੰਮੇ ਸਮੇ ਤੋਂ ਵਿੱਦਿਆ ਦੇ ਖੇਤਰ ’ਚ ਵਿਦਿਆਰਥੀ ਵਰਗ ਦੀ ਬਹੁਤ ਵੱਡੀ ਸੇਵਾ ਕਰਕੇ ਵੱਡਾ ਨਾਮਣਾ ਖੱਟਿਆ ਹੈ ਅਤੇ ਦੁਨੀਆ ਦੀਆਂ ਨਾਮਵਰ ਯੂਨੀਵਰਸਿਟੀਆਂ ’ਚ ਵਿਸ਼ੇਸ਼ ਦਰਜਾ ਰੱਖਦੀ ਹੈ। ਕੁੱਝ ਸਮਾਂ ਪਹਿਲਾ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ ਸੀ ਜਿਸ ਨੂੰ ਵਿਦਿਆਰਥੀ ਵਰਗ ਅਤੇ ਸਮੂਹ ਪੰਜਾਬੀਆਂ ਨੇ ਅੰਦੋਲਨ ਕਰਕੇ ਸੈਨੇਟ ਭੰਗ ਕਰਨ ਦੇ ਫ਼ੈਸਲੇ ਨੂੰ ਰੱਦ ਕਰਵਾਇਆ ਸੀ ਅਤੇ ਹੁਣ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਸਿਲੇਬਸ ਤੋਂ ਬਾਹਰ ਕੱਢ ਦਿੱਤਾ ਹੈ।
ਡ
ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ
17-09-2026
ਪਾਇਲ, 16 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਯੂਨੀਵਰਸਿਟੀ ਲੰਮੇ ਸਮੇ ਤੋਂ ਵਿੱਦਿਆ ਦੇ ਖੇਤਰ ’ਚ ਵਿਦਿਆਰਥੀ ਵਰਗ ਦੀ ਬਹੁਤ ਵੱਡੀ ਸੇਵਾ ਕਰਕੇ ਵੱਡਾ ਨਾਮਣਾ ਖੱਟਿਆ ਹੈ ਅਤੇ ਦੁਨੀਆ ਦੀਆਂ ਨਾਮਵਰ ਯੂਨੀਵਰਸਿਟੀਆਂ ’ਚ ਵਿਸ਼ੇਸ਼ ਦਰਜਾ ਰੱਖਦੀ ਹੈ। ਕੁੱਝ ਸਮਾਂ ਪਹਿਲਾ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ ਸੀ ਜਿਸ ਨੂੰ ਵਿਦਿਆਰਥੀ ਵਰਗ ਅਤੇ ਸਮੂਹ ਪੰਜਾਬੀਆਂ ਨੇ ਅੰਦੋਲਨ ਕਰਕੇ ਸੈਨੇਟ ਭੰਗ ਕਰਨ ਦੇ ਫ਼ੈਸਲੇ ਨੂੰ ਰੱਦ ਕਰਵਾਇਆ ਸੀ ਅਤੇ ਹੁਣ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਸਿਲੇਬਸ ਤੋਂ ਬਾਹਰ ਕੱਢ ਦਿੱਤਾ ਹੈ। ਇਸ ਵਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਨੇ ਗੱਲਬਾਤ ਦੱਸਿਆ ਕਿ ਹੁਣ ਪੰਜਾਬ ਯੂਨੀਵਰਸਿਟੀ ਵਲੋਂ ਐਮ. ਏ ਇਤਿਹਾਸ ਦੇ ਪੋਸਟ ਗਰੇਜੂਏਟ ਸਿਲੇਬਸ ਵਿਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚਾਰ ਅਹਿਮ ਪੇਪਰ ਹਟਾਏ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਇਸ ਫ਼ੈਸਲੇ ਨੂੰ ਬਹੁਤ ਮੰਦਭਾਗਾ ਅਤੇ ਪੰਜਾਬੀ ਵਿਰੋਧੀ ਕੋਝੀ ਚਾਲ ਦੱਸਿਆ। ਉਹਨਾਂ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਇਸ ਪੰਜਾਬ ਵਿਰੋਧੀ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਪੰਜਾਬ ਦੇ ਸਮੂਹ ਵਿਦਿਆਰਥੀ, ਬੁੱਧੀਜੀਵੀਆਂ, ਪ੍ਰੋਫੈਸਰ, ਵਕੀਲ, ਆਧਿਆਪਕ ਵਰਗ, ਡਾਕਟਰ ਅਤੇ ਸਮੂਹ ਪੰਜਾਬੀ ਤੇ ਸਿੱਖ ਹਮਦਰਦ ਲੋਕ ਉਪਰੋਕਤ ਪੰਜਾਬੀ ਵਿਰੋਧੀ ਫ਼ੈਸਲੇ ਨੂੰ ਰੱਦ ਕਰਵਾਉਣ ’ਚ ਡਟ ਕੇ ਵਿਰੋਧ ਕਰਨ ਤਾਂ ਜੋ ਪੰਜਾਬ ਯੂਨੀਵਰਸਿਟੀ ਆਪਣਾ ਉਪਰੋਕਤ ਪੰਜਾਬੀ ਵਿਰੋਧੀ ਫੈਸਲਾਮਜਬੂਰ ਹੋ ਕੇ ਆਪ ਵਾਪਸ ਲਵੇ। ਹੋਰਨਾਂ ਤੋਂ ਇਲਾਵਾ ਉਪਰੋਕਤ ਯੂਨੀਵਰਸਿਟੀ ਦੇ ਪੰਜਾਬ ਅਤੇ ਸਿੱਖ ਵਿਰੋਧੀ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲਿਆਂ ’ਚ ਮਨਜੀਤ ਸਿੰਘ ਪਾਇਲ, ਮਨਦੀਪ ਸਿੰਘ ਚੀਮਾ, ਰਾਵਿਦਰ ਸਿੰਘ ਬੈਨੀਪਾਲ, ਪੰਚ ਰਾਏ ਸਿੱਘ, ਮਨਜੀਤ ਸਿੰਘ ਘੁਡਾਣੀ, ਰਾਜਿੰਦਰ ਸਿੰਘ ਬੋਬੀ, ਜੱਸੀ ਕੱਦੋ,ਜਗਦੇਵ ਸਿੰਘ ਜੱਗਾ, ਭਰਭੂਰ ਸਿੰਘ ਫ਼ੋਰਮੈਨ, ਪ੍ਰਿਤਪਾਲ ਸਿੰਘ ਥਾਣੇਦਾਰ ਸਰਾਜਦੀਨ,ਅੱਛਰਾ ਸਿੰਘ ਦਿਉਲ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਤੂਰ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਬਲਦੇਵ ਸਿੰਘ ਬੱਬੂ,ਈਸ਼ਰ ਸਿੰਘ ਫੌਜੀ, ਹਰਸ਼ੀ ਬਾਬੂ, ਹਰਮੇਲ ਸਿੰਘ, ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ,ਗੁਰਬਖਸ਼ ਸਿੰਘ ਅਤੇ ਗੁਰਿਦਰਪਾਲ ਸਿੰਘ ਬੈਨੀਪਾਲ ਸ਼ਾਮਲ ਹਨ।