17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਯਾਦੂ ਦੀ ਅਗਵਾਈ ’ਚ ਐੱਸ. ਡੀ. ਐੱਮ ਦਫ਼ਤਰ ਅੱਗੇ ਧਰਨਾ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮਾਛੀਵਾੜਾ ਪੁਲਿਸ ਹੋਈ ਮੁਸਤੈਦ, ਤਿਉਹਾਰਾਂ ਦੇ ਮੱਦੇਨਜ਼ਰ ਪੈਟਰੋਲਿੰਗ ਵਧਾਈ

ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ’ਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਖੰਨਾ ਵਲੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਐੱਸ. ਡੀ.

Ad Position 21
No active advertisement
ਅਜੀਤ ਡੈਸਕ 17-09-2026
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ’ਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਖੰਨਾ ਵਲੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਐੱਸ. ਡੀ. ਐੱਮ ਦਫ਼ਤਰ ਖੰਨਾ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਅਕਾਲੀ ਦਲ ਦੇ ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਹੱਥਾਂ ’ਚ ਸਰਕਾਰ ਖ਼ਿਲਾਫ਼ ਵੱਖ ਵੱਖ ਸਲੋਗਲਾਂ ਦੀਆਂ ਤਖਤੀਆਂ ਫੜ ਕੇ ਸਰਕਾਰ ਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਯਾਦੂ ਦੀ ਅਗਵਾਈ ’ਚ ਤਹਿਸੀਦਾਰ ਗੁਰਚਰਨ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅੱਜ ਹਾਲਾਤ ਇਸ ਦੇ ਬਿਲਕੁਲ ਉਲਟ ਹਨ। ਪੰਜਾਬ ਦੇ ਲੋਕ ਲੰਬੇ ਅਣਐਲਾਨੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ ਤੇ ਕਿਸਾਨਾਂ ਨੂੰ ਵੀ ਲੋੜ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਮੇਂ ਵਿਚ ਕਈ ਇਲਾਕਿਆਂ ਵਿਚ ਕਈ ਕਈ ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ, ਜਦਕਿ ਕਿਸਾਨਾਂ ਨੂੰ ਮੋਟਰਾਂ ਲਈ ਵੀ 4 ਘੰਟਿਆਂ ਤੋਂ ਵੱਧ ਬਿਜਲੀ ਨਹੀਂ ਮਿਲ ਰਹੀ। ਜਿਸ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਉਦਯੋਗਾਂ ਦਾ ਬੁਰਾ ਹਾਲ ਹੋ ਰਿਹ ਹੈ ਕਿਉਂਕਿ ਬਿਜਲੀ ਕੱਟਾਂ ਕਰਕੇ ਫੈਕਟਰੀਆਂ ਦੇ ਕੰਮ ਠੱਪ ਹੋ ਰਹੇ ਹਨ। ਯਾਦੂ ਵੱਲੋਂ ਬਜਲੀ ਮੰਤਰੀ ’ਤੇ ਦੋਸ਼ ਵੀ ਲਗਾਏ ਗਏ ਕਿ ਮੰਤਰੀ ਵੱਲੋਂ ਇਸ ਮਸਲੇ ਦੇ ਹੱਲ ਲਈ ਕੁਝ ਨਹੀਂ ਕੀਤਾ ਜਾ ਰਿਹਾ। ਖੰਨਾ ਦੇ ਬਿਜਲੀ ਮੰਤਰੀ ਹੋਣ ’ਤੇ ਵੀ ਖੰਨਾ ’ਚ ਅਣਐਲਾਨੇ ਕੱਟ ਲੱਗ ਰਹੇ ਹਨ। ਖੰਨਾ ਇਲਾਕੇ ’ਚ ਬਿਜਲੀ ਕੱਟਾਂ ਕਰਕੇ ਹਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਯਾਦੂ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚੁੱਕੇ ਕਦਮਾਂ ’ਤੇ ਵੀ ਸਵਾਲ ਖੜੇ ਕੀਤੇ ਗਏ। ਯਾਦੂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਖ਼ਤਮ ਕਰਨ ਦੀ ਥਾਂ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਤੇ ਨਸ਼ਿਆਂ ਦੀ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜਾ ਉਦਾਰਹਨ ਐੱਸਸੀ ਭਾਈਚਾਰੇ ਦੇ ਵਿਅਕਤੀ ਗੁਲਜ਼ਾਰ ਸਿੰਘ ਦਾ ਮਮਾਲਾ ਹੈ। ਇਸ ਮੌਕੇ ਇਸ ਮੌਕੇ ਤੇਜਿੰਦਰ ਸਿੰਘ ਇਕੋਲਾਹਾ ਮੈਂਬਰ ਜ਼ਿਲਾ ਪ੍ਰੀਸ਼ਦ, ਨਵਤੇਜ ਸਿੰਘ ਖਟੜਾ, ਗੁਰਪ੍ਰੀਤ ਸਿੰਘ ਲਾਪਰਾਂ, ਜੱਸੀ ਕਾਲੀਰਾਓ ਮਿਉਂਸੀਪਲ ਕੌਂਸਲਰ , ਜੀਤ ਸਿੰਘ ਅਲੋੜ ਸਾਬਕਾ ਚੇੇਅਰਮਨ, ਜਗਦੀਸ਼ ਸਿੰਘ ਸਰਕਲ ਪ੍ਰਧਾਨ ਬੀਜਾ ਜੋਨ, ਜਤਿੰਦਰ ਪਾਲ ਸਿੰਘ, ਜੰਗ ਸਿੰਘ ਸਰਕਲ ਪ੍ਰਧਾਨ ਈਸੜੂ, ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ ਸਰਕਲ ਪ੍ਰਧਾਨ, ਬੀਬੀ ਕੁਲਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਮਰਿਤਾ ਸੋਹੀ, ਬਲਜਿੰਦਰ ਸਿੰਘ ਸੇਖੋਂ ਸਰਕਲ ਪ੍ਰਧਾਨ ਸ਼ਹਿਰੀ -2, ਬਾਬਾ ਬਹਾਦਰ ਸਿੰਘ ਪ੍ਰਧਾਨ, ਰਾਕੇਸ਼ ਸ਼ਰਮਾ, ਗੁਰਦੀਪ ਸਿੰਘ ਰੋਮਾਣਾ, ਬਾਬਾ ਪ੍ਰੀਤਮ ਸਿੰਘ ਸਰਕਲ ਪ੍ਰਧਾਨ, ਚਮਕੌਰ ਸਿੰਘ ਸਰਪੰਚ ਕੰਮਾਂ, ਅਮਰੀਕ ਸਿੰਘ ਹੋਲ, ਭਾਨ ਸਿੰਘ ਹੋਲ, ਤਰਸੇਮ ਸਿੰਘ ਹੋਲ, ਕੁਲਦੀਪ ਸਿੰਘ, ਮਨਜੋਤ ਸਿੰਘ ਮੋਨੂੰ, ਤਰਲੋਚਨ ਸਿੰਘ, ਗੁਰਦੀਪ ਸਿੰਘ ਰੋਮਾਣਾ, ਦੀਦਾਰ ਸਿੰਘ ਬੱਲ, ਪ੍ਰਸ਼ਾਂਤ ਡਾਂਗ, ਸਿਕੰਦਰ ਸਿੰਘ ਇਸ਼ਨਪੁਰ, ਲੱਖਾ ਸਿੰਘ, ਅਮਰ ਪੰਚ, ਬਲਦੇਵ ਸਿੰਘ ਰੋਹਣੋ, ਗੁਰੀ ਨਰਾਇਣਗੜ੍ਹ, ਮਨਜੀਤ ਸਿੰਘ ਵਾਲੀਆ, ਸੰਦੀਪ ਪਾਸਵਾਨ, ਮਾਸਟਰ ਕਿਰਪਾਲ ਸਿੰਘ ਰਾਜਿੰਦਰ ਸਿੰਘ ਰਾਜੀ, ਜੱਸੀ ਚਕੋਹੀ, ਨਛਤਰ ਸਿੰਘ, ਪਰਮ ਕੰਗ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਖੰਨਾ, ਜਤਿੰਦਰ ਸਿੰਘ ਮਹਿਮੀ ਪ੍ਰਧਾਨ ਆਈ. ਟੀ. ਵਿੰਗ, ਅਮਰ ਸਿੰਘ ਪੰਚ, ਸਿਕੰਦਰ ਸਿੰਘ, ਸਾਧੂ ਸਿੰਘ ਰਸੂਲੜਾ, ਹਰਜਿੰਦਰ ਸਿੰਘ ਬਾਹੋਮਾਜਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਬਿਮਰੋ ਨੇ ਮੰਤਰੀ ਮੁੰਡੀਆਂ ਨੂੰ ਮੰਗ ਪੱਤਰ ਸੌਂਪ ਕੇ ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਸਾਹਨੇਵਾਲ ਨੂੰ ਅਪਗ੍ਰੇਡ... ਅਗਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਇਕ ਹੋਰ ਨਿਵੇਕਲੀ ਪਹਿਲ, ਖੰਨਾ ਪੁਲਿਸ ਦੀ ‘ਸਾਊਂਡ ਆਫ਼ ਹੋਪ’ ਨੇ ਬਦਲਿਆ ਹਵਾਲਾਤਾ...
Ad Position 24