17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੂਲੋ ਦੇ ਭਰਾ ਤੇ ਮਦਨ ਦੇ ਪਿਤਾ ਸਮਾਜ ਸੇਵਕ ਸੰਤ ਸਿੰਘ ਬੁੱਲੇਪੁਰ ਨਮਿਤ ਅੰਤਿਮ ਅਰਦਾਸ ਅੱਜ

ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਕਾਂਗਰਸ ਦੇ ਸਾਬਕ ਪ੍ਰਧਾਨ ਤੇ ਸਾਬਕ ਮੰਤਰੀ ਸ਼ਮਸ਼ੇਰ ਸਿੰਘ ਦੂਲੋ ਦੇ ਭਰਾ ਅਤੇ ਗੁਰਦੀਪ ਸਿੰਘ ਮਦਨ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਓਰਗੇਨਾਈਜੇਸ਼ਨ ਦੇ ਪਿਤਾ ਸੰਤ ਸਿੰਘ ਬੁੱਲੇਪੁਰ ਨਮਿਤ ਅੰਤਿਮ ਅਰਦਾਸ ਅਤੇ ਭੋਗ ਕੱਲ੍ਹ 18 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਰਾਮਗੜ੍ਹੀਆ ਭਵਨ ਵਿਚ ਪਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸਤਪਾਲ ਸਿੰਘ ਮੰਡਿਆਲਾ ਕਲਾਂ ਪ੍ਰਧਾਨ ਮਨੁੱਖੀ ਅਧਿਕਾਰ ਬਾਜੀਗਰ ਵਿੰਗ ਪੰਜਾਬ ਨੇ ਦੱਸਿਆ ਕਿ ਸੰਤ ਸਿੰਘ ਬੁੱਲੇਪੁਰ ਬਹੁਤ ਹੀ ਉੱਘੇ ਸਮਾਜ ਸੇਵਕ ਸਨ।

Ad Position 21
No active advertisement
ਸੰਤ ਸਿੰਘ ਬੁੱਲੇਪੁਰ 18-09-2026
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਕਾਂਗਰਸ ਦੇ ਸਾਬਕ ਪ੍ਰਧਾਨ ਤੇ ਸਾਬਕ ਮੰਤਰੀ ਸ਼ਮਸ਼ੇਰ ਸਿੰਘ ਦੂਲੋ ਦੇ ਭਰਾ ਅਤੇ ਗੁਰਦੀਪ ਸਿੰਘ ਮਦਨ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਓਰਗੇਨਾਈਜੇਸ਼ਨ ਦੇ ਪਿਤਾ ਸੰਤ ਸਿੰਘ ਬੁੱਲੇਪੁਰ ਨਮਿਤ ਅੰਤਿਮ ਅਰਦਾਸ ਅਤੇ ਭੋਗ ਕੱਲ੍ਹ 18 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਰਾਮਗੜ੍ਹੀਆ ਭਵਨ ਵਿਚ ਪਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸਤਪਾਲ ਸਿੰਘ ਮੰਡਿਆਲਾ ਕਲਾਂ ਪ੍ਰਧਾਨ ਮਨੁੱਖੀ ਅਧਿਕਾਰ ਬਾਜੀਗਰ ਵਿੰਗ ਪੰਜਾਬ ਨੇ ਦੱਸਿਆ ਕਿ ਸੰਤ ਸਿੰਘ ਬੁੱਲੇਪੁਰ ਬਹੁਤ ਹੀ ਉੱਘੇ ਸਮਾਜ ਸੇਵਕ ਸਨ। ਉਨ੍ਹਾਂ ਦਾ ਨਮਿਤ ਅੰਤਿਮ ਅਰਦਾਸ ਰਾਮਗੜ੍ਹੀਆ ਭਵਨ ਜੀ. ਟੀ. ਰੋਡ ਭੱਟੀਆਂ ਖੰਨਾ ਵਿਖੇ ਹੋ ਰਹੀ ਹੈ। ਇਸ ਮੌਕੇ ਪੰਜਾਬ ਦੇ ਕਈ ਪ੍ਰਮੁੱਖ ਨੇਤਾਵਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਸ. ਦੂਲੋ ਅਤੇ ਸ. ਮਦਨ ਨਾਲ ਅਫ਼ਸੋਸ ਕਰਨ ਵਾਲਿਆਂ ਵਿਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਾਬਕਾ ਮੰਤਰੀ ਗੁਰਕੀਰਤ ਸਿੰਘ, ਭਾਜਪਾ ਦੇ ਸੀ. ਨੇਤਾ ਬਿਕਰਮਜੀਤ ਸਿੰਘ ਚੀਮਾ, ਸਾਬਕ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਸਾਬਕ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਆਦਿ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਪਾਇਲ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ, ਅਸਮਾਨ ਵਿਚ ਸਾਕਾਰ ਹੋਇਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਫ਼ਲਸਫ਼ਾ... ਅਗਲੀ ਖ਼ਬਰ ਪਾਇਲ ਦੇ ਉੱਘੇ ਸਮਾਜ ਸੇਵੀ ਤੇ ਧਾਰਮਿਕ ਆਗੂ ਕੁਲਵਿੰਦਰ ਸਿੰਘ ਚੀਮਾ ਹੋਏ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਿਲ
Ad Position 24