17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਾਇਲ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ, ਅਸਮਾਨ ਵਿਚ ਸਾਕਾਰ ਹੋਇਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਫ਼ਲਸਫ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਗੁਰੂ ਰਵਿਦਾਸ ਦੇ ਜਨਮ ਦਿਵਸ ਦੇ ਸਮਾਗਮਾਂ ਲਈ 100 ਕਰੋੜ ਦਾ ਬਜਟ ਰੱਖਿਆ-ਵਿਧਾਇਕ ਗਿਆਸਪੁਰਾ

ਪਾਇਲ, 17 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅੱਜ ਦਾਣਾ ਮੰਡੀ ਪਾਇਲ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਰਾਤ ਦੇ ਅਸਮਾਨ ਵਿਚ ਇਕੱਠੇ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਗੁਰੂ ਰਵਿਦਾਸ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਹਾਨ ਫਲਸਫੇ ਨੂੰ ਦਰਸਾਉਂਦੇ ਦਿਲਕਸ਼ ਦ੍ਰਿਸ਼ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 18-09-2026
ਪਾਇਲ, 17 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅੱਜ ਦਾਣਾ ਮੰਡੀ ਪਾਇਲ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਰਾਤ ਦੇ ਅਸਮਾਨ ਵਿਚ ਇਕੱਠੇ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਗੁਰੂ ਰਵਿਦਾਸ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਹਾਨ ਫਲਸਫੇ ਨੂੰ ਦਰਸਾਉਂਦੇ ਦਿਲਕਸ਼ ਦ੍ਰਿਸ਼ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪਹਿਲੀ ਵਾਰ 500 ਡਰੋਨਾਂ ਰਾਹੀਂ ਅਜਿਹਾ ਵਿਲੱਖਣ ਸ਼ੋਅ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ 200 ਫੁੱਟ ਦੀ ਉਚਾਈ ’ਤੇ ਅਸਮਾਨ ਵਿਚ ਡਰੋਨਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਨਾਲ ਸਬੰਧਤ ਕਲਾਕ੍ਰਿਤੀਆਂ ਦੀ ਅਲੌਕਿਕ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਪਾਇਲ ਹਲਕੇ ਦੀ ਸਮੂਹ ਸੰਗਤ ਨੇ ਉਤਸ਼ਾਹ ਨਾਲ ਦੇਖਿਆ। ਗਿਆਸਪੁਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਮਾਰਗ ਦਿਖਾਉਂਦੀਆਂ ਹਨ। ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਮਨੁੱਖਤਾ ਨੂੰ ਬਰਾਬਰੀ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਦੇ ਜਨਮ ਦਿਵਸ ਸਬੰਧੀ ਇੱਕ ਸਾਲ ਤੱਕ ਚੱਲਣ ਵਾਲੇ ਸਮਾਗਮਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸੂਬੇ ਭਰ ਵਿੱਚ 92 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਆਧੁਨਿਕ ਡਿਜੀਟਲ ਤਕਨੀਕ ਰਾਹੀਂ ਗੁਰੂ ਸਾਹਿਬ ਦੇ ਮਹਾਨ ਵਿਚਾਰਾਂ ਨੂੰ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ। ਇਸ ਮੌਕੇ ਐਸ. ਡੀ. ਐਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ, ਨਾਇਬ ਤਹਿਸੀਲਦਾਰ ਅਰਵਿੰਦਰਜੀਤ ਸਿੰਘ, ਡੀ. ਐਸ. ਪੀ ਹਰਮਨਪ੍ਰੀਤ ਸਿੰਘ ਚੀਮਾ, ਬੀਬੀ ਰਮਨਜੀਤ ਕੌਰ ਗਿਆਸਪੁਰਾ, ਚੇਅਰਮੈਨ ਕਰਨ ਸਿਹੌੜਾ ਮਾਰਕੀਟ ਕਮੇਟੀ ਮਲੌਦ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਪ੍ਰਧਾਨ ਸੁਦਰਸ਼ਨ ਪੱਪੂ ਦੋਰਾਹਾ, ਚੇਅਰਮੈਨ ਕਿਰਨਪ੍ਰੀਤ ਕੌਰ, ਬੂਟਾ ਸਿੰਘ, ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਲਖਵੀਰ ਸਿੰਘ ਸਰਪੰਚ ਨਿਜ਼ਾਮਪੁਰ, ਸਰਪੰਚ ਊਧਮ ਸਿੰਘ ਜੰਡਾਲੀ, ਸਰਾਜ ਖਾਨ ਚੇਅਰਮੈਨ ਡਿਵੈਲਪਮੈਂਟ ਬੋਰਡ, ਮਨਜੀਤ ਸਿੰਘ ਜਰਗ ਬਲਾਕ ਸੰਮਤੀ ਮੇਂਬਰ, ਸਾਬਕਾ ਡਾਇਰੈਕਟਰ ਮਨਜੀਤ ਸਿੰਘ ਮੀਤਾ, ਬਲਜਿੰਦਰ ਕੌਰ ਪ੍ਰਧਾਨ ਨਗਰ ਕੋਸ਼ਲ ਪਾਇਲ, ਰਾਣਾ ਕੂਨਰ, ਨੰਬਰਦਾਰ ਨਰਿੰਦਰਜੀਤ ਸਿੰਘ ਕੱਦੋਂ, ਭਾਗ ਸਿੰਘ ਪਾਇਲ, ਮਨਜੀਤ ਸਿੰਘ ਡੀ ਸੀ, ਮੇਜਰ ਸਿੰਘ, ਸਰਪੰਚ ਕੁਲਵਿੰਦਰਜੀਤ ਸਿੰਘ ਝਾਬੇਵਾਲ, ਹਰਵਿੰਦਰ ਸਿੰਘ ਚੀਮਾ ਸਰਪੰਚ, ਸਿਮਰਦੀਪ ਸਿੰਘ ਦਬੁਰਜੀ, ਯਾਦਵਿੰਦਰ ਸਿੰਘ ਧਮੋਟ, ਸਰਪੰਚ ਜਸਪ੍ਰੀਤ ਸਿੰਘ ਜੱਸੀ ਮਲੀਪੁਰ , ਨਰਪਿੰਦਰ ਸਿੰਘ ਰੋਣੀ, ਭਿੰਦਰ ਸਿੰਘ ਮਦਨੀਪੁਰ, ਜੰਗ ਸਿੰਘ, ਕੌਂਸਲਰ ਦਾਨੋਰਾਣੀ, ਜਗਰੂਪ ਕੌਰ, ਪਰਮਜੀਤ ਕੌਰ ਤੇ ਵੱਡੀ ਗਿਣਤੀ ਚ ਪਤਵੰਤੇ ਅਤੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯਾਦੂ ਵਲੋਂ ਸਥਾਨਕ ਮੰਤਰੀ ਤੇ ਅਕਾਲੀ ਵਰਕਰ ਵਲੋਂ ਸਰਕਾਰ ਖਿਲਾਫ਼ ਬੋਲਣ ’ਤੇ ਕੇਸ ਦਰਜ ਕਰਵਾਉਣ ਦੇ ਦੋਸ਼ ਅਗਲੀ ਖ਼ਬਰ ਦੂਲੋ ਦੇ ਭਰਾ ਤੇ ਮਦਨ ਦੇ ਪਿਤਾ ਸਮਾਜ ਸੇਵਕ ਸੰਤ ਸਿੰਘ ਬੁੱਲੇਪੁਰ ਨਮਿਤ ਅੰਤਿਮ ਅਰਦਾਸ ਅੱਜ
Ad Position 24