ਯਾਦੂ ਵਲੋਂ ਸਥਾਨਕ ਮੰਤਰੀ ਤੇ ਅਕਾਲੀ ਵਰਕਰ ਵਲੋਂ ਸਰਕਾਰ ਖਿਲਾਫ਼ ਬੋਲਣ ’ਤੇ ਕੇਸ ਦਰਜ ਕਰਵਾਉਣ ਦੇ ਦੋਸ਼
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ ਨੇ ਦੋਸ਼ ਲਾਇਆ ਕਿ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸਰਕਾਰ ਖਿਲਾਫ਼ ਬੋਲਣ ਵਾਲੇ ਅਕਾਲੀ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ। ਯਾਦੂ ਨੇ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੰਨਾ ਵਿਚ ਬਿਜਲੀ ਕੱਟਾਂ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ ਸੀ।
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ ਨੇ ਦੋਸ਼ ਲਾਇਆ ਕਿ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸਰਕਾਰ ਖਿਲਾਫ਼ ਬੋਲਣ ਵਾਲੇ ਅਕਾਲੀ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ। ਯਾਦੂ ਨੇ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੰਨਾ ਵਿਚ ਬਿਜਲੀ ਕੱਟਾਂ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ ਬਲਵਿੰਦਰ ਸ਼ਰਮਾ ਫ਼ੌਜੀ ਜੋ ਪਹਿਲਾਂ ਆਪ ਵਿਚ ਸੀ ਵੱਲੋਂ ਜਜਬਾਤੀ ਹੋ ਕੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਖਿਲਾਫ਼ ਕੁਝ ਗੱਲਾਂ ਬੋਲੀਆਂ ਗਈਆਂ ਸਨ। ਫ਼ੌਜੀ ਪਹਿਲਾਂ ਆਮ ਆਦਮੀ ਪਾਰਟੀ ਦਾ ਟਕਸਾਲੀ ਵਰਕਰ ਸੀ ਪਰ ਕੁਝ ਸਮਾਂ ਪਹਿਲਾਂ ਸ੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਿਆ ਸੀ। ਯਾਦੂ ਨੇ ਕਿਹਾ ਕਿ ਮੰਤਰੀ ਸੌਂਦ ਬਲਵਿੰਦਰ ਸ਼ਰਮਾ ਦੀਆਂ ਗੱਲਾਂ ਤੋਂ ਇੰਨ੍ਹਾਂ ਘਬਰਾ ਗਿਆ ਕਿ ਅੱਜ ਬਲਵਿੰਦਰ ਸ਼ਰਮਾ ਨੂੰ ਪਹਿਲਾਂ ਘਰੋ ਚੁੱਕਵਾ ਕੇ ਥਾਣੇ ਲਿਆਂਦਾ ਗਿਆ ਤੇ ਫਿਰ ਉਸ ਦੇ ਖਿਲਾਫ਼ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਯਾਦੂ ਨੇ ਕਿਹਾ ਕਿ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈੇ। ਪਹਿਲਾਂ ਸਰਕਾਰ ਵੱਲੋਂ ਮੋਹਣਜੀਤ ਸਿੰਘ ਸ਼ੇਰੋ ਖ਼ਿਲਾਫ਼ ਕਾਲਾ ਝੰਡਾ ਦਿਖਾਉਣ ’ਤੇ ਅੰਨਾ ਤਸੱਦਦ ਕੀਤਾ ਗਿਆ, ਫਿਰ ਗੁਲਜ਼ਾਰ ਸਿੰਘ ਨੂੰ ਸੱਚ ਬੋਲਣ ’ਤੇ ਆਤਮਹੱਤਿਆ ਕਰਨ ਲਈ ਮਜ਼ਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਤੋਂ ਡਰੀ ਹੋਈ ਹੈ ਤੇ ਲੋਕਾਂ ਪਰਚੇ ਦਰਜ ਕਰਵਾ ਕੇ ਕੁੱਟਮਾਰ ਕੀਤੀ ਜਾ ਰਹੀ ਹੈ।ਯਾਦੂ ਨੇ ਕਿਹਾ ਕਿ ਮਹੀਨੇ ਤਿੰਨ ਰਹਿ ਗਏ ਹਨ। ਜਿਹੜੀਆਂ ਬੇਇਨਸਾਫ਼ੀਆਂ ਤੇ ਧੱਕੇਸ਼ਾਹੀਆਂ ਕੀਤੀਆਂ ਹਨ, ਉਹ ਇੱਥੇ ਹੀ ਭੁਗਤਣੀਆਂ ਪੈਣੀਆਂ ਹਨ।