ਨਸ਼ਿਆਂ ਵਿਰੁੱਧ ਭਾਜਪਾ ਦੀ ਯਾਤਰਾ ਦਾ ਮਾਛੀਵਾੜਾ ਵਿਚ ਰਲਵਾਂ-ਮਿਲਵਾਂ ਪ੍ਰਤੀਕਰਮ ਦਿੱਲੀ ਦੀ ਮੁੱਖ ਮੰਤਰੀ ਦੀ ਗ਼ੈਰਮੌਜੂਦਗੀ ਵੀ ਰੜਕਦੀ ਰਹੀ
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਪਠਾਨਕੋਟ ਤੋਂ ਭਾਜਪਾ ਵਲੋਂ ਪੰਜਾਬ ਵਿਚ ਫੈਲੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਚਾਰ ਵੱਖ-ਵੱਖ ਪੜਾਵਾਂ ਵਿਚ ਸ਼ੁਰੂ ਕੀਤੀ ਯਾਤਰਾ ਦੇ ਇੱਕ ਪੜਾਅ ਦਾ ਹਿੱਸਾ ਮਾਛੀਵਾੜਾ ਦੇ ਦੁਸਹਿਰਾ ਮੈਦਾਨ ਵਿਚ ਪਹੁੰਚਿਆ। ਜਿਸ ਦੀ ਅਗਵਾਈ ਪਾਰਟੀ ਦੇ ਨਵੇਂ ਬਣੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਹੋਰ ਟੀਮ ਦੇ ਸਾਥੀਆਂ ਨੇ ਕੀਤੀ।
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਪਠਾਨਕੋਟ ਤੋਂ ਭਾਜਪਾ ਵਲੋਂ ਪੰਜਾਬ ਵਿਚ ਫੈਲੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਚਾਰ ਵੱਖ-ਵੱਖ ਪੜਾਵਾਂ ਵਿਚ ਸ਼ੁਰੂ ਕੀਤੀ ਯਾਤਰਾ ਦੇ ਇੱਕ ਪੜਾਅ ਦਾ ਹਿੱਸਾ ਮਾਛੀਵਾੜਾ ਦੇ ਦੁਸਹਿਰਾ ਮੈਦਾਨ ਵਿਚ ਪਹੁੰਚਿਆ। ਜਿਸ ਦੀ ਅਗਵਾਈ ਪਾਰਟੀ ਦੇ ਨਵੇਂ ਬਣੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਹੋਰ ਟੀਮ ਦੇ ਸਾਥੀਆਂ ਨੇ ਕੀਤੀ। ਜਦੋਂ ਇਹ ਆਗੂ ਆਪਣੇ ਨਿਰਧਾਰਿਤ ਸਥਾਨ ‘ਤੇ ਪੁੱਜੇ ਤਾਂ ਭਾਜਪਾ ਦੇ ਸਥਾਨਕ ਆਗੂਆਂ ਨੇ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ। ਸਮਰਾਲਾ ਹਲਕੇ ਤੋਂ ਭਾਜਪਾ ਦੇ ਸੀਨੀਅਰ ਤੇ ਨੌਜਵਾਨ ਆਗੂ ਨਿਸ਼ੂ ਸ਼ਰਮਾ ਦੀ ਮਿਹਨਤ ਨੂੰ ਭਾਵੇਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਜਿਸ ਜ਼ੋਰ ਸ਼ੋਰ ਨਾਲ ਇਸ ਯਾਤਰਾ ਦੇ ਆਉਣ ਨੂੰ ਪੇਸ਼ ਕੀਤਾ ਗਿਆ, ਉਸ ਦਾ ਮਿਲਦਾ ਜੁਲਦਾ ਹੀ ਪ੍ਰਤੀਕਰਮ ਨਜ਼ਰ ਆਇਆ। ਹਾਲਾਂਕਿ ਸਥਾਨਕ ਲੋਕਾਂ ਵਿਚ ਪਾਰਟੀ ਦਾ ਸੰਦੇਸ਼ ਪਹੁੰਚਾਉਣ ਲਈ ਕਾਫੀ ਵੱਡਾ ਪੰਡਾਲ ਅਤੇ ਸੈਂਕੜੇ ਕੁਰਸੀਆਂ ਵੀ ਲਗਾਈਆਂ ਗਈਆਂ ਸਨ। ਪਰ ਜ਼ਿਆਦਾਤਰ ਕੁਰਸੀਆਂ ਇਨ੍ਹਾਂ ਆਮ ਲੋਕਾਂ ਨੂੰ ਉਡੀਕਦੀਆਂ ਰਹੀਆਂ, ਪੂਰੇ ਪੰਡਾਲ ਵਿਚ ਨਿਸ਼ੂ ਸ਼ਰਮਾ ਜ਼ਿੰਦਾਬਾਦ ਨਾਅਰੇ ਕਾਫੀ ਦੇਰ ਤੱਕ ਸੁਣਾਈ ਦਿੰਦੇ ਰਹੇ। ਹਾਲਾਂਕਿ ਇਸ ਯਾਤਰਾ ਵਿਚ ਭਾਜਪਾ ਦਾ ਪ੍ਰਮੁੱਖ ਚਿਹਰਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਵੀ ਸ਼ਾਮਿਲ ਸਨ। ਪਰ ਉਨ੍ਹਾਂ ਦੀ ਗ਼ੈਰਮੌਜੂਦਗੀ ਆਮ ਲੋਕਾਂ ਵਿਚ ਮਾਯੂਸ ਨਜ਼ਰ ਆਈ। ਜ਼ਿਕਰਯੋਗ ਹੈ ਕਿ ਪਾਰਟੀ ਦੇ ਸਥਾਨਕ ਆਗੂਆਂ ਨੇ ਇਸ ਯਾਤਰਾ ਦੇ ਆਉਣ ਦੇ ਸੰਦੇਸ਼ ਕਈ ਦਿਨ ਪਹਿਲਾਂ ਤੋਂ ਜਿਸ ਜ਼ੋਰ ਸ਼ੋਰ ਨਾਲ ਬੁਲੰਦ ਕੀਤਾ ਸੀ। ਅਸਲ ਵਿਚ ਕਾਮਯਾਬ ਮਾਹੌਲ ਬਣਦਾ ਨਜ਼ਰ ਨਹੀਂ ਆਇਆ।