ਵਿੱਛੜੀ ਰੂਹ ਸਾਬਕਾ ਕੌਂਸਲਰ ਮਨਜੀਤ ਕੌਰ ਨੂੰ ਯਾਦ ਕਰਦਿਆਂ, ਅੱਜ ਹੋਵੇਗੀ ਅੰਤਿਮ ਅਰਦਾਸ
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ)-ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੀ ਨਗਰ ਕੌਂਸਲ ਮਾਛੀਵਾੜਾ ਦੀ ਸਾਬਕਾ ਕੌਂਸਲਰ ਮਨਜੀਤ ਕੌਰ ਜਿਸ ਨੇ 44 ਸਾਲਾ ਦੀ ਇਸ ਛੋਟੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਰਾਜਨੀਤੀ ਦੀ ਡਿਊਟੀ ਤੇ ਪਰਿਵਾਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ।
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ)-ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੀ ਨਗਰ ਕੌਂਸਲ ਮਾਛੀਵਾੜਾ ਦੀ ਸਾਬਕਾ ਕੌਂਸਲਰ ਮਨਜੀਤ ਕੌਰ ਜਿਸ ਨੇ 44 ਸਾਲਾ ਦੀ ਇਸ ਛੋਟੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਰਾਜਨੀਤੀ ਦੀ ਡਿਊਟੀ ਤੇ ਪਰਿਵਾਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ। ਕਾਂਗਰਸ ਪਾਰਟੀ ਵਲੋਂ 2012 ਤੋਂ 2017 ਦੀ ਪੰਜ ਸਾਲਾਂ ਦੀ ਟਰਮ ਪੂਰੀ ਲਗਨ ਨਾਲ ਪੂਰਾ ਕੀਤਾ ਤੇ ਆਪਣੇ ਪਤੀ ਵਿਜੇ ਕੁਮਾਰ ਚੌਧਰੀ ਜੋ ਖ਼ੁਦ ਵੀ ਕੌਂਸਲਰ ਰਹੇ ਨਾਲ ਮੋਢੇ ਨਾਲ ਮੋਢਾ ਜੋੜ ਕਿ ਸਮਾਜ ਸੇਵਾ ਦੇ ਕਾਰਜ ਨੂੰ ਜਾਰੀ ਰੱਖਿਆ। ਹਾਲਾਂਕਿ ਇੱਕ ਗੰਭੀਰ ਬਿਮਾਰੀ ਦੀ ਲਪੇਟ ਨੇ ਕਈ ਸਾਲਾਂ ਦੀ ਜੱਦੋ ਜਹਿਦ ਤੋਂ ਬਾਦ ਉਹ ਅਖੀਰ ਹਾਰ ਗਈ ਤੇ ਇਹ ਨੌਜਵਾਨ ਸ਼ਖ਼ਸੀਅਤ ਆਪਣੀ ਯਾਤਰਾ ਪੂਰੀ ਕਰ ਕੇ ਚਲੀ ਗਈ। ਉਹ ਆਪਣੇ ਪਿੱਛੇ ਹੱਸਦਾ ਵੱਸਦਾ ਪਰਿਵਾਰ, ਬੇਟਾ ਅਰੁਣ ਚੌਧਰੀ ਤੇ ਬੇਟੀ ਤਮੰਨਾ ਬਜ਼ਾੜ ਨੂੰ ਸਦਾ ਲਈ ਰੋਂਦੇ ਛੱਡ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅੱਜ 20 ਸਤੰਬਰ ਨੂੰ ਪਿੰਡ ਸੱਤਿਆਣਾ ਵਿਖੇ ਦੁਪਹਿਰ 1 ਤੋ 2 ਵਜੇ ਤੱਕ ਪਵੇਗਾ।