ਮੇਲਾ ਛਪਾਰ ਵਿਖੇ ਸੋਸ਼ਲ ਵੈੱਲਫੇਅਰ ਵੱਲੋਂ ਮੈਡੀਕਲ ਕੈਂਪ ਦੀ ਸ਼ੁਰੂਆਤ
ਵਿਧਾਇਕ ਗਿਆਸਪੁਰਾ ਨੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਈਸੜੂ, 24 ਸਤੰਬਰ (ਬਲਵਿੰਦਰ ਸਿੰਘ)-ਅੱਜ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਦਿਆਂ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ। ਪਿੰਡ ਚਣਕੋਈਆਂ ਖ਼ੁਰਦ ਵਿਖੇ ਬਰਮਾ ਅਤੇ ਇੰਟਰਲੌਕ ਟਾਈਲਾਂ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।
ਈਸੜੂ, 24 ਸਤੰਬਰ (ਬਲਵਿੰਦਰ ਸਿੰਘ)-ਅੱਜ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਦਿਆਂ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ। ਪਿੰਡ ਚਣਕੋਈਆਂ ਖ਼ੁਰਦ ਵਿਖੇ ਬਰਮਾ ਅਤੇ ਇੰਟਰਲੌਕ ਟਾਈਲਾਂ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਪਿੰਡ ਦਾਉਮਾਜਰਾ ਦੀ ਡੇਰਾ ਬਸਤੀ ਵਿਖੇ ਸ਼ੈੱਡ ਦੀ ਉਸਾਰੀ ਦੇ ਕੰਮ ਅਤੇ ਨਵੇਂ ਜਿੰਮ ਦਾ ਉਦਘਾਟਨ ਕੀਤਾ ਗਿਆ। ਪਿੰਡ ਅਲੂਣਾ ਤੋਲਾ ’ਚ ਐੱਸ. ਸੀ. ਸਮਸ਼ਾਨਘਾਟ ਦੇ ਨਿਰਮਾਣ ਦਾ ਅਤੇ ਬੈਠਣ ਲਈ ਬੈਂਚ ਰਖਵਾਏ ਗਏ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਿਨਾ ਕਿਸੇ ਪੱਖਪਾਤ ਤੋਂ ਵੱਖ-ਵੱਖ ਪਿੰਡਾਂ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸ਼ੈੱਡ, ਜਿੰਮ, ਇੰਟਰਲੌਕਿੰਗ ਟਾਇਲਾਂ, ਸਮਸ਼ਨਘਾਟ, ਧਰਮਸ਼ਾਲਾਵਾਂ, ਗਲੀਆਂ-ਨਾਲੀਆਂ, ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਧੁਨਿਕ ਤਕਨੀਕ ਨਾਲ ਲੈਸ ਲਾਇਬਰੇਰੀਆਂ, ਖੇਡ ਮੈਦਾਨ ਅਤੇ ਹੋਰ ਵਿਕਾਸ ਦੇ ਕੰਮਾਂ ਤੇ ਕਰੋੜਾਂ ਰੁਪਏ ਦੀ ਗਰਾਂਟਾ ਖਰਚ ਕੀਤੀਆਂ ਜਾ ਚੁੱਕੀਆਂ ਹਨ ਅਤੇ ਅੱਗਿਉਂ ਵੀ ਫੰਡਾਂ ਦੀ ਵੰਡ ਜਾਰੀ ਹੈ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਉਣ। ਗਿਆਸਪੁਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿੱਚ ਖੇਡ ਤੇ ਸਿਹਤ ਸਹੂਲਤਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀ. ਡੀ. ਪੀ. ਓ. ਸੁਮਰਿਤਾ ਦੋਰਾਹਾ, ਜੇ. ਈ. ਪਵਨਜੀਤ ਸਿੰਘ, ਪੀ. ਏ ਮਨਜੀਤ ਸਿੰਘ ਡੀ ਸੀ, ਸਰਪੰਚ ਰਮਨਦੀਪ ਕੌਰ ਚੀਮਾ, ਹਰਵਿੰਦਰ ਸਿੰਘ ਚੀਮਾ, ਪੰਚ ਜੋਗਿੰਦਰ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।