24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੀ. ਐੱਸ. ਈ. ਬੀ. ਜ਼ੋਨਲ ਐਥਲੈਟਿਕਸ ਵਿੱਚ ਆਕਸਫੋਰਡ ਸਕੂਲ ਦਾ ਧਮਾਕੇਦਾਰ ਪ੍ਰਦਰਸ਼ਨ ਅਥਲੈਟਿਕਸ ’ਚ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ

ਪਾਇਲ, 24 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਅਪਣੇ ਸ਼ੁਰੂਆਤੀ ਸਮੇਂ ਤੋਂ ਹੀ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਮੱਲਾਂ ਮਾਰ ਕੇ ਸਾਰੇ ਇਲਾਕੇ ਵਿੱਚ ਅਪਣਾ ਨਾਮ ਸਥਾਪਿਤ ਕਰ ਚੁੱਕੀ ਸਿੱਖਿਆ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਕੇ ਹਮੇਸ਼ਾ ਉਸਾਰੂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਇਸ ਮੰਤਬ ਦੇ ਅੰਤਰਗਤ ਸਕੂਲ ਦੇ ਲਗਭਗ 50 ਦੇ ਕਰੀਬ ਐਥਲੈਟਿਕਸ ਦੇ ਖਿਡਾਰੀਆਂ ਵੱਲੋਂ ਪੀ.

Ad Position 21
No active advertisement
ਅਜੀਤ ਡੈਸਕ 25-09-2026
ਪਾਇਲ, 24 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਅਪਣੇ ਸ਼ੁਰੂਆਤੀ ਸਮੇਂ ਤੋਂ ਹੀ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਮੱਲਾਂ ਮਾਰ ਕੇ ਸਾਰੇ ਇਲਾਕੇ ਵਿੱਚ ਅਪਣਾ ਨਾਮ ਸਥਾਪਿਤ ਕਰ ਚੁੱਕੀ ਸਿੱਖਿਆ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਕੇ ਹਮੇਸ਼ਾ ਉਸਾਰੂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਇਸ ਮੰਤਬ ਦੇ ਅੰਤਰਗਤ ਸਕੂਲ ਦੇ ਲਗਭਗ 50 ਦੇ ਕਰੀਬ ਐਥਲੈਟਿਕਸ ਦੇ ਖਿਡਾਰੀਆਂ ਵੱਲੋਂ ਪੀ. ਐੱਸ. ਈ. ਬੀ. ਜ਼ੋਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 36 ਤਗਮੇ ਆਪਣੇ ਨਾਮ ਕੀਤੇ। ਦੋ ਦਿਨਾਂ ਤੱਕ ਚੱਲੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਮਿਹਨਤ, ਲਗਨ, ਤਾਕਤ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਸਕੂਲ ਦੇ ਹੋਣਹਾਰ ਅਨਿਕੇਤ ਕੁਮਾਰ ਨੇ ਹਾਈ ਜੰਪ ਅਤੇ ਜੈਵਲਿਨ ਥਰੋ ਵਿੱਚ ਸ਼ਾਨਦਾਰ ਦੋ ਸੋਨੇ ਦੇ ਤਗਮੇ ਜਿੱਤੇ ਓਥੇ ਸਕੂਲ ਦੀ ਹੋਣਹਾਰ ਹੁਸਨਦੀਪ ਕੌਰ ਨੇ 200 ਮੀਟਰ ਵਿੱਚ ਸੋਨੇ ਅਤੇ 100 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 1500 ਮੀਟਰ ਦੀ ਮੁਸ਼ਕਿਲ ਰੇਸ ਵਿੱਚ ਗੁਰਲੀਨ ਕੌਰ ਢਿੱਲੋਂ ਨੇ ਸ਼ਾਨਦਾਰ ਸਿਲਵਰ ਮੈਡਲ ਜਿੱਤਿਆ, ਐਸ਼ਵਜੀਤ ਕੌਰ ਨੇ ਅੰਡਰ-19 ਡਿਸਕਸ ਥਰੋ ਵਿੱਚ ਸ਼ਾਨਦਾਰ ਸੋਨਾ ਅਤੇ ਸ਼ਾਟ ਪੁੱਟ ਵਿੱਚ ਚਾਂਦੀ ਜਿੱਤੀ। ਜਪਲੀਨ ਕੌਰ ਨੇ ਹਾਈ ਜੰਪ ਵਿੱਚ ਸ਼ਾਨਦਾਰ ਸੋਨਾ ਅਤੇ ਅੰਡਰ-17 ਲਾਂਗ ਜੰਪ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਸਕੂਲ ਦੀ ਇੱਕ ਹੋਰ ਹੋਣਹਾਰ ਖਿਡਾਰੀ ਏੱਜਲ ਨੇ 100 ਮੀਟਰ ਹਰਡਲਜ਼ ਵਿੱਚ ਸੋਨਾ ਅਤੇ ਸ਼ਾਟ ਪੁੱਟ ਵਿੱਚ ਕਾਂਸੀ ਹਾਸਲ ਕੀਤਾ। ਅਭਿਰਾਜ ਸਿੰਘ ਨੇ 110 ਮੀਟਰ ਹਰਡਲਜ਼ ਵਿੱਚ ਸੋਨਾ ਅਤੇ 800 ਮੀਟਰ ਵਿੱਚ ਕਾਂਸੀ ਜਿੱਤਿਆ। ਇਸ ਤਰਾਂ ਤਨਵੀਰ ਨੇ 100 ਮੀਟਰ ਹਰਡਲਜ਼ ਵਿੱਚ ਸੋਨਾ ਅਤੇ 200 ਮੀਟਰ ਵਿੱਚ ਚਾਂਦੀ ਹਾਸਲ ਕੀਤੀ। ਅਮਨੀਤ ਨੇ ਜੈਵਲਿਨ ਥਰੋ ਅਤੇ ਅਵਨੀਤ ਨੇ 800 ਮੀਟਰ ਦੌੜ ਵਿੱਚ ਸੋਨੇ ਦੇ ਤਗਮੇ ਜਿੱਤੇ। ਸਕੂਲ ਦੀ ਹੋਣਹਾਰ ਹਰਵੀਨ ਕੌਰ ਨੇ ਡਿਸਕਸ ਥਰੋ ਵਿੱਚ ਸ਼ਾਨਦਾਰ ਸਿਲਵਰ ਜਿੱਤਿਆ ਉੱਥੇ ਅਮਨਦੀਪ ਸਿੰਘ ਸੇਖੋਂ ਨੇ ਸ਼ਾਟ ਪੁੱਟ ਵਿੱਚ, ਇਮਰਤ ਕੌਰ ਨੇ 200 ਮੀਟਰ, ਸਹਿਜਮਾਨ 400 ਮੀਟਰ ਹਰਡਲਜ਼ ਵਿੱਚ ਸ਼ਾਨਦਾਰ ਸਿਲਵਰ ਮੈਡਲ ਹਾਸਿਲ ਕੀਤੇ ਏਨ੍ਹਾ ਤੋਂ ਇਲਾਵਾ ਮਨਜੋਤ ਸ਼ਰਮਾ 80 ਮੀਟਰ ਹਰਡਲਜ਼ ਵਿੱਚ, ਗੁਰਸਿਮਰਨ ਸਿੰਘ ਨੇ 200 ਮੀਟਰ ਦੌੜ ਵਿੱਚ, ਤਨਵੀਰ ਕੌਰ ਨੇ 200 ਮੀਟਰ ਵਿੱਚ ਸਿਲਵਰ ਮੈਡਲ ਜਿੱਤ ਕੇ ਅਪਣਾ, ਅਪਣੇ ਮਾਪਿਆ ਦਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅਪਣੇ ਮੁਕਾਬਲਿਆਂ ਦੇ ਨਾਲ-ਨਾਲ ਰਿਲੇਅ ਮੁਕਾਬਲਿਆਂ ਵਿੱਚ ਅੰਡਰ-14 ਅਤੇ ਅੰਡਰ-17 ਲੜਕੀਆਂ ਦੀਆਂ 100 ਮੀਟਰ ਟੀਮਾਂ ਅਤੇ ਲੜਕੀਆਂ ਦੀਆਂ 400 ਮੀਟਰ ਅਤੇ ਅੰਡਰ 19 400 ਮੀਟਰ ਟੀਮਾਂ ਨੇ ਸ਼ਾਨਦਾਰ ਚਾਂਦੀ ਦੇ ਮੈਡਲ ਜਿੱਤੇ। ਅਭਿਰਾਜ ਸਿੰਘ ਔਲਖ ਨੇ ਡਿਸਕਸ ਥਰੋ ਵਿੱਚ ਸ਼ਾਨਦਾਰ ਬ੍ਰਾਂਚ ਮੈਡਲ ਜਿੱਤੇ। ਏਨ੍ਹਾ ਖਿਡਾਰੀਆਂ ਦੇ ਨਾਲ-ਨਾਲ ਹੋਰ ਖਿਡਾਰੀਆਂ ਨੇ ਵੀ ਅਪਣੀ ਮਿਹਨਤ ਅਤੇ ਲਗਨ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਭਵਜੀਤ ਕੌਰ ਕੌਰ ਨੇ ਸ਼ਾਟ ਪੁੱਟ ਵਿੱਚ, ਦਵਨੀਤ ਕੌਰ ਨੇ 400 ਮੀਟਰ ਦੌੜ ਵਿੱਚ, ਪੂਨਮਦੀਪ ਕੌਰ ਨੇ ਹਾਈ ਜੰਪ ਵਿੱਚ, ਗੁਰਸਿਮਰਨ ਕੌਰ ਨੇ 200 ਮੀਟਰ ਦੌੜ ਵਿੱਚ, ਤਨਵੀਰ ਕੌਰ ਨੇ 200 ਮੀਟਰ ਦੌੜ ਵਿੱਚ, ਜਾਨਵੀਰ ਕੌਰ ਨੇ ਜੈਵਲਿਨ ਥਰੋ ਵਿੱਚ ਸ਼ਾਨਦਾਰ ਬ੍ਰਾਂਜ ਮੈਡਲ ਜਿੱਤੇ ਏਨ੍ਹਾ ਤੋਂ ਇਲਾਵਾ ਅੰਡਰ-14 ਅਤੇ ਅੰਡਰ-17 ਲੜਕਿਆਂ ਦੀਆਂ 100 ਮੀਟਰ ਰਿਲੇਅ ਟੀਮਾਂ ਨੇ ਵੀ ਬ੍ਰਾਂਜ ਦੇ ਮੈਡਲ ਹਾਸਲ ਕੀਤੇ। ਦੱਸਣਯੋਗ ਹੈ ਕਿ ਪ੍ਰਿਆਂਸੀ ਢੱਲ, ਪ੍ਰਭਜੋਤ ਕੌਰ, ਸਿਮਰਨਪਾਲ ਸਿੰਘ, ਨੂਰਦੀਪ ਸਿੰਘ, ਹਰਸ਼ਵੀਰ ਸਿੰਘ, ਅਰਪਨਾ, ਜਪਸਿਰਤ ਕੌਰ ਨੇ ਅਪਣੇ ਅਪਣੇ ਮੁਕਾਬਲਿਆਂ ਵਿੱਚ ਆਖਰੀ 5 ਵਿੱਚ ਜਗਾ ਬਣਾਈ। ਖਿਡਾਰੀਆਂ ਅਤੇ ਕੋਚਿੰਗ ਸਟਾਫ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਇਸ ਵੱਡੀ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਸਕੂਲ ਦੇ ਖੇਡ ਵਿਭਾਗ ਇੰਚਾਰਜ ਰਵਿੰਦਰਪਾਲ ਸਿੰਘ ਅਤੇ ਸੁਮਨਦੀਪ ਕੌਰ ਨੂੰ ਦਿੰਦੇ ਹੋਏ ਅੱਗੇ ਜ਼ਿਲ੍ਹਾ ਅਤੇ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਟੀਮਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ‘ ਅਕਾਲੀ ਦਲ ਵਾਰਸ ਪੰਜਾਬ ਦੇ’ ਸੀਨੀ. ਆਗੂ ਬਰਜਿੰਦਰ ਸਿੰਘ ਬੱਬਲੂ ਦੀ ਅਗਵਾਈ ’ਚ ਛਪਾਰ ਰੈਲੀ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਰਾਖਵੇਂਕਰਨ ਦੀ ਸੰਪੂਰਨ ਭਾਗੀਦਾਰੀ ਅੰਦੋਲਨ ਤਹਿਤ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਦਿੱਤਾ ਮੰਗ ਪੱਤਰ
Ad Position 24