27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

4 ਸਾਲ ਤੋਂ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਪਿੰਡ ਹਰਿਓ ਕਲਾਂ ਤੋਂ ਲਲਹੇੜੀ ਵਿਚਕਾਰ ਬਣੀ ਹੱਡਾਰੋੜੀ ਦੀ ਸਮੱਸਿਆ ਹੱਲ ਨਹੀਂ ਹੋਈ

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-4 ਸਾਲ ਬੀਤਣ ਤੋਂ ਬਾਅਦ ਵੀ ਪਿੰਡ ਹਰਿਓ ਕਲਾਂ ਤੋਂ ਲਲਹੇੜੀ ਦਰਮਿਆਨ ਬਣੀ ਹੱਡਾਰੋੜੀ ਦੀ ਸਮੱਸਿਆ ਹੱਲ ਨਹੀਂ ਹੋਈ। ਰਣਵੀਰ ਸਿੰਘ ਪੁੱਤਰ ਹਰੀ ਸਿੰਘ, ਵਾਸੀ ਪਿੰਡ ਗੋਹ ਨੇ ਕਿਹਾ ਕਿ ਸਾਡੇ ਪਿੰਡ ਗੋਹ ਨੂੰ ਹਰਿਓ ਕਲਾਂ ਤੋਂ ਲਲਹੇੜੀ ਨੂੰ ਜਾਂਦੀ ਲਿੰਕ ਸੜਕ ਤੇ ਸਰਕਾਰੀ ਜਗਾ ਤੇ ਬਣੀ ਹੱਡਾਰੋੜੀ (ਮਰੇ ਹੋਏ ਪਸ਼ੂਆਂ ਨੂੰ ਸੁੱਟਣ ਵਾਲੀ ਥਾਂ) ਕਾਰਨ ਪਿਛਲੇ ਕਈ ਸਾਲਾਂ ਤੋਂ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ।

Ad Position 21
No active advertisement
ਅਜੀਤ ਡੈਸਕ 27-09-2026
ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-4 ਸਾਲ ਬੀਤਣ ਤੋਂ ਬਾਅਦ ਵੀ ਪਿੰਡ ਹਰਿਓ ਕਲਾਂ ਤੋਂ ਲਲਹੇੜੀ ਦਰਮਿਆਨ ਬਣੀ ਹੱਡਾਰੋੜੀ ਦੀ ਸਮੱਸਿਆ ਹੱਲ ਨਹੀਂ ਹੋਈ। ਰਣਵੀਰ ਸਿੰਘ ਪੁੱਤਰ ਹਰੀ ਸਿੰਘ, ਵਾਸੀ ਪਿੰਡ ਗੋਹ ਨੇ ਕਿਹਾ ਕਿ ਸਾਡੇ ਪਿੰਡ ਗੋਹ ਨੂੰ ਹਰਿਓ ਕਲਾਂ ਤੋਂ ਲਲਹੇੜੀ ਨੂੰ ਜਾਂਦੀ ਲਿੰਕ ਸੜਕ ਤੇ ਸਰਕਾਰੀ ਜਗਾ ਤੇ ਬਣੀ ਹੱਡਾਰੋੜੀ (ਮਰੇ ਹੋਏ ਪਸ਼ੂਆਂ ਨੂੰ ਸੁੱਟਣ ਵਾਲੀ ਥਾਂ) ਕਾਰਨ ਪਿਛਲੇ ਕਈ ਸਾਲਾਂ ਤੋਂ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ। ਇਸ ਸਬੰਧੀ 25 ਸਤੰਬਰ 2022 ਨੂੰ ਵੀ ਲੋਕਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਅਤੇ ਅਖਬਾਰਾਂ ਵਿਚ ਖ਼ਬਰਾਂ ਵੀ ਲੱਗੀਆਂ ਸਨ। ਪਰ ਅੱਜ ਵੀ ਹੱਡਾਰੋੜੀ ਕੋਲੋਂ ਰਾਹਗੀਰਾਂ ਦਾ ਲੰਘਣਾ ਔਖਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ, ਐਸ. ਡੀ. ਐਮ. ਖੰਨਾ, ਬੀ. ਡੀ. ਪੀ. ਓ. ਖੰਨਾ ਨੂੰ ਲਗਾਤਾਰ ਆਨਲਾਈਨ ਅਤੇ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 4 ਸਾਲ ਬੀਤ ਜਾਣ ’ਤੇ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਇਸ ਹੱਡਾਰੋੜੀ ਦੀ ਸਹੀ ਢੰਗ ਨਾਲ ਚਾਰ-ਦੀਵਾਰੀ ਨਹੀਂ ਕੀਤੀ ਗਈ, ਕੁੱਤੇ ਮਰੇ ਹੋਏ ਜਾਨਵਰਾਂ ਦੀ ਰਹਿੰਦ-ਖੂੰਹਦ ਨੂੰ ਖਿੱਚ ਕੇ ਸੜਕ ਦੇ ਵਿਚਕਾਰ ਲੈ ਆਉਂਦੇ ਹਨ। ਸੜਕ ਕਿਨਾਰੇ 10-15 ਫੁੱਟ ਤੱਕ ਝਾੜੀਆਂ ਉੱਗੀਆਂ ਹੋਈਆਂ ਹਨ, ਜਿਸ ਨਾਲ ਸੜਕ ਤੰਗ ਹੋ ਗਈ ਹੈ ਅਤੇ ਰਾਤ ਨੂੰ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਬਦਬੂ ਕਾਰਨ ਸਾਹ ਲੈਣਾ ਔਖਾ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਜਾਗੇ ਅਤੇ ਹੱਡਾਰੋੜੀ ਨੂੰ ਪਿੰਡ ਤੋਂ ਦੂਰ ਸ਼ਿਫਟ ਕੀਤਾ ਜਾਵੇ ਜਾਂ ਉਸ ਦੀ ਸਹੀ ਢੰਗ ਨਾਲ ਦੇਖ-ਰੇਖ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗਣੇਸ਼ ਵਿਸਰਜਨ ਮੌਕੇ ਭਗਤਾਂ ਦਾ ਪਿਛਲੇ ਸਾਲ ਦਾ ਰਿਕਾਰਡ ਟੁੱਟਿਆ, ਪਰ ਸੁਰੱਖਿਆ ਦੇ ਇੰਤਜ਼ਾਮਾਂ ਤੋਂ ਖ਼ਫ਼ਾ ਰਹੇ ਆਮ ਲੋਕ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਪਰਾਸ਼ਰ ਤੇ ਵਿਧਾਇਕ ਬੱਗਾ ਨੇ ਸਾਬਣ ਬਾਜ਼ਾਰ ’ ਚ 1.24 ਕਰੋੜ ਦੇ ਸੜਕ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
Ad Position 24