27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਟੀ. ਐੱਸ. ਯੂ. ਸ਼ਹਿਰੀ ਸਮਰਾਲਾ ਦੀ ਚੋਣ ’ਚ ਸੁਰਜੀਤ ਕੁਮਾਰ ਚੁਣੇ ਗਏ ਪ੍ਰਧਾਨ

ਸਮਰਾਲਾ, 26 ਸਤੰਬਰ (ਕੁਲਵਿੰਦਰ ਸਿੰਘ)-ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਦੇ ਸੂਬਾ ਕਮੇਟੀ ਦੇ ਨੋਟੀਫ਼ਿਕੇਸ਼ਨ ਅਨੁਸਾਰ ਸ਼ਹਿਰੀ ਸਮਰਾਲਾ ਦਾ ਚੋਣ ਅਜਲਾਸ ਕੀਤਾ। ਜਿਸ ਵਿਚ ਮੰਡਲ ਕਮੇਟੀ ਸਮਰਾਲਾ ਦੀ ਨਿਗਰਾਨੀ ਹੇਠ ਪਿਛਲੀ ਸਬ ਡਵੀਜ਼ਨ ਕਮੇਟੀ ਭੰਗ ਕਰ ਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਚੁਣੀ ਗਈ।

Ad Position 21
No active advertisement
ਅਜੀਤ ਡੈਸਕ 27-09-2026
ਸਮਰਾਲਾ, 26 ਸਤੰਬਰ (ਕੁਲਵਿੰਦਰ ਸਿੰਘ)-ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਦੇ ਸੂਬਾ ਕਮੇਟੀ ਦੇ ਨੋਟੀਫ਼ਿਕੇਸ਼ਨ ਅਨੁਸਾਰ ਸ਼ਹਿਰੀ ਸਮਰਾਲਾ ਦਾ ਚੋਣ ਅਜਲਾਸ ਕੀਤਾ। ਜਿਸ ਵਿਚ ਮੰਡਲ ਕਮੇਟੀ ਸਮਰਾਲਾ ਦੀ ਨਿਗਰਾਨੀ ਹੇਠ ਪਿਛਲੀ ਸਬ ਡਵੀਜ਼ਨ ਕਮੇਟੀ ਭੰਗ ਕਰ ਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਚੁਣੀ ਗਈ। ਇਸ ਚੋਣ ਸਬੰਧੀ ਸੰਗਤ ਸਿੰਘ ਸੇਖੋਂ ਮੰਡਲ ਪ੍ਰਧਾਨ ਟੈਕਨੀਕਲ ਸਰਵਿਸਿਜ਼ ਯੂਨੀਅਨ ਸਮਰਾਲਾ ਨੇ ਦੱਸਿਆ ਕਿ ਇਸ ਚੋਣ ਵਿਚ ਸੁਰਜੀਤ ਕੁਮਾਰ ਲਾਈਨਮੈਨ ਪ੍ਰਧਾਨ, ਗਗਨਪ੍ਰੀਤ ਸਿੰਘ ਸ. ਲ. ਮ. ਮੀਤ ਪ੍ਰਧਾਨ, ਲਖਵੀਰ ਸਿੰਘ ਸ. ਲ. ਮ. ਸਕੱਤਰ, ਹਰਵਿੰਦਰ ਸਿੰਘ ਸ. ਲ. ਮ. ਸਹਾਇਕ ਸਕੱਤਰ ਅਤੇ ਸਾਹਿਬ ਸਿੰਘ ਐੱਸ. ਐੱਸ. ਏ. ਖ਼ਜ਼ਾਨਚੀ ਚੁਣੇ ਗਏ। ਇਸ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਮੰਡਲ ਨਿਗਰਾਨ ਕਮੇਟੀ ਦੇ ਆਗੂਆਂ ਦਰਸ਼ਨ ਸਿੰਘ ਢੰਡਾ ਖ਼ਜ਼ਾਨਚੀ, ਗੁਰਸੇਵਕ ਸਿੰਘ ਸਹਾਇਕ ਸਕੱਤਰ ਅਤੇ ਸੰਗਤ ਸਿੰਘ ਸੇਖੋਂ ਪ੍ਰਧਾਨ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵੀਂ ਚੁਣੀ ਟੀਮ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਵਲੋਂ ਆਰੰਭੇ ਸੰਘਰਸ਼ ਵਿਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸ਼ਮੂਲੀਅਤ ਕਰ ਕੇ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਨਵੇਂ ਚੁਣੇ ਸ਼ਹਿਰੀ ਪ੍ਰਧਾਨ ਸੁਰਜੀਤ ਕੁਮਾਰ ਨੇ ਕਿਹਾ ਕਿ ਸਾਡੀ ਪੂਰੀ ਟੀਮ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਪੂਰੀ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰ ਕੇ ਆਪਣੀ ਹੱਕੀ ਮੰਗਾਂ ਦੇ ਸੰਘਰਸ਼ ਨੂੰ ਹਕੀਕੀ ਜਾਮਾ ਪਹਿਨਾਵਾਂਗੇ। ਜੋ ਜ਼ਿੰਮੇਵਾਰੀ ਮੰਡਲ ਸਮਰਾਲਾ ਵਲੋਂ ਸੌਂਪੀ ਗਈ ਹੈ, ਉਹ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸਜ਼ ਰਜਿ. ਯੂਨੀਅਨ ਸਬ ਡਵੀਜ਼ਨ ਚਾਵਾ ਦੀ ਨਵੀਂ ਕਮੇਟੀ ਦੀ ਚੋਣ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਹਲਕਾ ਦਾਖਾ ’ਚ ਮੇਲਾ ਛਪਾਰ ਕਾਨਫ਼ਰੰਸ ਸਫ਼ਲ ਬਣੀ
Ad Position 24