ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਮੁਫ਼ਤ ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ ਤੋਂ 360 ਮਰੀਜ਼ਾਂ ਨੇ ਲਿਆ ਲਾਭ- ਸੁਰਿੰਦਰ ਕਾਂਸਲ
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਰਾਣੀ ਆਈ ਹਸਪਤਾਲ ਵਿਖੇ ਸੁਰਿੰਦਰ ਕਾਂਸਲ (ਪ੍ਰਧਾਨ, ਭਾਰਤ ਵਿਕਾਸ ਪ੍ਰੀਸ਼ਦ, ਖੰਨਾ ਸ਼ਾਖਾ) ਦੀ ਸਰਪ੍ਰਸਤੀ ਅਤੇ ਕੈਂਪ ਇੰਚਾਰਜ ਐਡਵੋਕੇਟ ਨਵੀਨ ਥੰਮਨ ਅਤੇ ਨਰਿੰਦਰ ਦੁੱਗਲ ਦੀ ਅਗਵਾਈ ਹੇਠ ਅੱਖਾਂ ਦੀ ਜਾਂਚ ਅਤੇ ਸਰਜਰੀ ਦਾ ਇੱਕ ਮੁਫ਼ਤ ਕੈਂਪ ਲਗਾਇਆ ਗਿਆ। ਸੁਰਿੰਦਰ ਵਰਮਾ (ਜਸਵੰਤ ਜਵੈਲਰਜ਼) ਨੇ ਆਪਣੀ ਮਰਹੂਮ ਮਾਤਾ ਆਗਿਆ ਵਤੀ ਦੇਵੀ ਵਰਮਾ ਅਤੇ ਪਿਤਾ ਜਸਵੰਤ ਰਾਏ ਵਰਮਾ ਦੀ ਯਾਦ ਵਿਚ ਇਸ ਕੈਂਪ ਲਈ ਸਹਾਇਤਾ ਕੀਤੀ।
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਰਾਣੀ ਆਈ ਹਸਪਤਾਲ ਵਿਖੇ ਸੁਰਿੰਦਰ ਕਾਂਸਲ (ਪ੍ਰਧਾਨ, ਭਾਰਤ ਵਿਕਾਸ ਪ੍ਰੀਸ਼ਦ, ਖੰਨਾ ਸ਼ਾਖਾ) ਦੀ ਸਰਪ੍ਰਸਤੀ ਅਤੇ ਕੈਂਪ ਇੰਚਾਰਜ ਐਡਵੋਕੇਟ ਨਵੀਨ ਥੰਮਨ ਅਤੇ ਨਰਿੰਦਰ ਦੁੱਗਲ ਦੀ ਅਗਵਾਈ ਹੇਠ ਅੱਖਾਂ ਦੀ ਜਾਂਚ ਅਤੇ ਸਰਜਰੀ ਦਾ ਇੱਕ ਮੁਫ਼ਤ ਕੈਂਪ ਲਗਾਇਆ ਗਿਆ। ਸੁਰਿੰਦਰ ਵਰਮਾ (ਜਸਵੰਤ ਜਵੈਲਰਜ਼) ਨੇ ਆਪਣੀ ਮਰਹੂਮ ਮਾਤਾ ਆਗਿਆ ਵਤੀ ਦੇਵੀ ਵਰਮਾ ਅਤੇ ਪਿਤਾ ਜਸਵੰਤ ਰਾਏ ਵਰਮਾ ਦੀ ਯਾਦ ਵਿਚ ਇਸ ਕੈਂਪ ਲਈ ਸਹਾਇਤਾ ਕੀਤੀ। ਐਡਵੋਕੇਟ ਨਵੀਨ ਥੰਮਨ ਨੇ ਦੱਸਿਆ ਕਿ ਇਹ ਕੈਂਪ ਰਾਣੀ ਆਈ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਸ਼ਿਸ਼ੀਰ ਸੂਦ ਦੀ ਦੇਖ-ਰੇਖ ਹੇਠ ਦੁਪਹਿਰ 2:00 ਵਜੇ ਤੱਕ ਚੱਲਿਆ, ਜਿਸ ਨਾਲ ਖੰਨਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਲਾਭ ਮਿਲਿਆ। ਕੈਂਪ ਨੂੰ ਸਫਲ ਬਣਾਉਣ ਵਿਚ ਸੰਸਥਾ ਦੇ ਸਕੱਤਰ ਡਾ. ਰਾਜਨ ਕੌਸ਼ਲ, ਖਜ਼ਾਨਚੀ ਕੁਲਦੀਪ ਸੂਦ, ਮੀਤ ਪ੍ਰਧਾਨ ਕਮਲ ਕ੍ਰਿਸ਼ਨ ਗੌਰ ਅਤੇ ਨਰਿੰਦਰ ਦੁੱਗਲ ਦੇ ਯੋਗਦਾਨ ਦੇ ਨਾਲ-ਨਾਲ ਮਹਿਲਾ ਵਿੰਗ ਦੀਆਂ ਮੈਂਬਰਾਂ ਆਸ਼ਾ ਰਤਨ, ਇੰਦੂ ਥੰਮਨ ਅਤੇ ਸੁਦੇਸ਼ ਗੌਰ ਦੇ ਵਿਸ਼ੇਸ਼ ਸਹਿਯੋਗ ਦੀ ਅਹਿਮ ਭੂਮਿਕਾ ਰਹੀ। ਕੈਂਪ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਨਜੀਤ ਸਿੰਘ ਕਲਸੀ, ਜਸਪਾਲ ਸਿੰਘ ਲੋਟੇ, ਸੁਬੋਧ ਮਿੱਤਲ, ਨਰਿੰਦਰ ਸੂਦ, ਨਰਿੰਦਰ ਧਮੀਜਾ, ਮੰਗਤ ਰਾਏ ਅਰੋੜਾ, ਓਮ ਪ੍ਰਕਾਸ਼ ਸਿੰਗਲਾ, ਆਰ. ਸੀ. ਢਿੰਗਰਾ, ਦੀਪਕ ਭਾਂਬਰੀ, ਮੇਜਰ ਸੰਦੀਪ ਵਿਨਾਇਕ, ਗੁਲਸ਼ਨ ਕੁਮਾਰ, ਸੀ. ਏ. ਕਪਿਲ ਚਿਕਰਾਰਸਯਾਲ, ਸੰਜੇ ਵਿਜਨ, ਡਾ. ਰਾਹੁਲ ਸ਼ੁਕਲਾ, ਹਰੀਸ਼ ਕੁਮਾਰ, ਹੇਮੰਤ ਸੂਦ, ਸੰਜੀਵ ਗਰਗ ਅਤੇ ਪ੍ਰੈਸ ਸਕੱਤਰ ਮਨੋਜ ਘਈ ਆਦਿ ਹਾਜ਼ਰ ਸਨ। 29 ਖੰਨਾ28 ਰਾਣੀ ਆਈ ਹਸਪਤਾਲ ਵਿਖੇ ਲਗਾਏ ਅੱਖਾਂ ਦੀ ਜਾਂਚ ਤੇ ਸਰਜਰੀ ਦੇ ਮੁਫ਼ਤ ਕੈਂਪ ਦਾ ਦ੍ਰਿਸ਼। ਤਸਵੀਰ : ਸੋਨੀ ਗਿੱਲ