30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦੀ ਨਵੀਂ ਕਮੇਟੀ ਦੀ ਚੋਣ

ਦੋਰਾਹਾ, 29 ਸਤੰਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਦੋਰਾਹਾ ਦੇ ਸਕੱਤਰ ਬਲਵੀਰ ਸਿੰਘ ਤੇ ਕੈਸ਼ੀਅਰ ਬੁੱਧ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਤੇ ਡਵੀਜ਼ਨ ਕਮੇਟੀ ਵਲੋਂ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦਾ ਡੈਲੀਗੇਟ ਇਜਲਾਸ ਕੀਤਾ। ਸਬ ਡਵੀਜ਼ਨ ਸਕੱਤਰ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।

Ad Position 21
No active advertisement
ਸਿਹਤ ਵਿਭਾਗ ਦੀ ਟੀਮ ਵਿਸ਼ਵ ਦਿਲ ਦਿਵਸ ’ਤੇ ਲੋਕਾਂ ਨੂੰ ਜਾਗਰੂਕ ਕਰਨ ਸਮੇਂ। ਤਸਵੀਰ ਰਾਜਿੰਦਰ ਸਿੰਘ 30-09-2026
ਦੋਰਾਹਾ, 29 ਸਤੰਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਦੋਰਾਹਾ ਦੇ ਸਕੱਤਰ ਬਲਵੀਰ ਸਿੰਘ ਤੇ ਕੈਸ਼ੀਅਰ ਬੁੱਧ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਤੇ ਡਵੀਜ਼ਨ ਕਮੇਟੀ ਵਲੋਂ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦਾ ਡੈਲੀਗੇਟ ਇਜਲਾਸ ਕੀਤਾ। ਸਬ ਡਵੀਜ਼ਨ ਸਕੱਤਰ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ। ਸਬ ਡਵੀਜ਼ਨ ਕੈਸ਼ੀਅਰ ਵਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਦੋਵੇਂ ਰਿਪੋਰਟਾਂ ਤੇ ਅਪਣੇ ਆਪਣੇ ਵਿਚਾਰ ਪੇਸ਼ ਕੀਤੇ। ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਸਬ ਡਵੀਜ਼ਨ ਪ੍ਰਧਾਨ ਸਾਥੀ ਜੋਰਾ ਸਿੰਘ ਵਲੋਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਅਗਲੀ ਕਾਰਵਾਈ ਚੋਣ ਨਿਗਰਾਨ ਕਮੇਟੀ ਕੋਲ ਸੰਭਾਲੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਬਲਵੀਰ ਸਿੰਘ, ਬੁੱਧ ਸਿੰਘ ਨੇ ਅਗਲੀ ਕਾਰਵਾਈ ਨੂੰ ਜਮਹੂਰੀ ਕਾਰਜਵਿਧੀ ਨਾਲ ਚਲਾਉਂਦੀਆਂ ਹੋਇਆ ਆਗੂਆਂ ਨੇ ਇਜਲਾਸ ਵਿੱਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਖੇਤਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜ਼ੀ ਨਾਲ ਕਦਮ ਲਏ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਲੀਡਰਸ਼ਿਪ ਦੀ ਚੋਣ ਕਰਨੀ ਹੈ। ਸਬ ਡਵੀਜ਼ਨ ਮੈਂਬਰਾਂ ਨੂੰ ਸੂਬਾ ਕਮੇਟੀ ਤੇ ਸਰਕਲ ਕਮੇਟੀ ਵਲੋਂ ਪਾਸ ਕੀਤੀ ਮੈਂਬਰਸ਼ਿਪ ਦੀ ਜਾਣਕਾਰੀ ਦਿੱਤੀ ਗਈ। ਸਬ ਡਵੀਜ਼ਨ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਵਿਚ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦੀ ਕਮੇਟੀ ਵਿਚ ਪ੍ਰਧਾਨ ਸੰਦੀਪ ਸਿੰਘ ਜੇ. ਈ., ਮੀਤ ਪ੍ਰਧਾਨ ਮਨਿੰਦਰਪਾਲ ਸਿੰਘ ਕੂਨਰ, ਸਕੱਤਰ ਜਗਤਾਰ ਸਿੰਘ ਲਾਈਨਮੈਨ, ਸਹਾਇਕ ਸਕੱਤਰ ਨੀਰਜ ਸਹਾਇਕ ਲਾਈਨਮੈਨ, ਕੈਸ਼ੀਅਰ ਲਖਵਿੰਦਰਜੋਤ ਸਿੰਘ ਜੇ. ਈ. ਦੀ ਇਸ ਦੀ ਨਵੀਂ ਚੋਣ ਕੀਤੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਵਲੋਂ ਪੇਸ਼ ਕੀਤੇ ਪੈਨਲ ਨੂੰ ਮਾਨਤਾ ਦਿੰਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਜਥੇਬੰਦੀ ਦਾ ਕਾਰਵਾਈ ਰਜਿਸਟਰ ਸੰਭਾਲਿਆ। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਸੁਖਜੀਤ ਸਿੰਘ ਭੌਰਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੀ ਜਥੇਬੰਦੀ ਹਮੇਸ਼ਾ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਹੈ। 29 ਖੰਨਾ24 ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦੀ ਨਵੀਂ ਕਮੇਟੀ ਦੇ ਚੁਣੇ ਗਏ ਅਹੁਦੇਦਾਰ। ਤਸਵੀਰ-ਗਿੱਲ
Ad Position 22
No active advertisement
ਪਿਛਲੀ ਖ਼ਬਰ ਕੋਟਾਂ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਆਧਾਰਿਤ ਲਘੂ ਫ਼ਿਲਮ ਦਾ ਪ੍ਰਦਰਸ਼ਨ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਅਗਮਜੋ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਮੁਫ਼ਤ ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ ਤੋਂ 360 ਮਰੀਜ਼ਾਂ ਨੇ ਲਿਆ ਲਾਭ- ਸੁਰਿੰਦਰ ਕਾਂ...
Ad Position 24