ਸਰਪੰਚ ਸਿਰਥਲਾ ਸਮੇਤ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ’ਚ ਸ਼ਾਮਿਲ
ਲੱਖਾ ਪਾਇਲ ਨੇ ਸਰਪੰਚ ਸਿਰਥਲਾ ਸਮੇਤ ਸਾਥੀਆਂ ਨੂੰ ਕੀਤਾ ਸਨਮਾਨਿਤ
ਜੌੜੇਪੁਲ ਜਰਗ, 29 ਸਤੰਬਰ (ਪਾਲਾ ਰਾਜੇਵਾਲੀਆ)-ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਸਿਰਥਲਾ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਪਿੰਡ ਦੇ ਮੌਜੂਦਾ ਸਰਪੰਚ ਸਤਵੰਤ ਸਿੰਘ ਸਿਰਥਲਾ ਆਪਣੇ ਦਰਜਨ ਤੋਂ ਵੱਧ ਸਾਥੀਆਂ ਸਮੇਤ ਪਰਿਵਾਰਾਂ ਦੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ। ਸਰਪੰਚ ਸਤਵੰਤ ਸਿੰਘ ਸਮੇਤ ਸਾਥੀਆਂ ਜੁਝਾਰ ਸਿੰਘ, ਕੁਲਵਿੰਦਰ ਸਿੰਘ, ਬੇਅੰਤ ਸਿੰਘ, ਹਨੀ, ਨਿੱਕੂ, ਕੁਲਵਿੰਦਰ ਸਿੰਘ ਕਾਕਾ, ਹਰਵਿੰਦਰ ਸਿੰਘ ਲੰਬੜ, ਮਨਦੀਪ ਸਿੰਘ,ਦੀਵਾਨ ਸਿੰਘ ਤੇ ਨਵੀ ਸਮੇਤ ਹੋਰਨਾਂ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵਲੋਂ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ, ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਸੰਮਤੀ ਮੈਂਬਰ ਪ੍ਰੋ.
ਜੌੜੇਪੁਲ ਜਰਗ, 29 ਸਤੰਬਰ (ਪਾਲਾ ਰਾਜੇਵਾਲੀਆ)-ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਸਿਰਥਲਾ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਪਿੰਡ ਦੇ ਮੌਜੂਦਾ ਸਰਪੰਚ ਸਤਵੰਤ ਸਿੰਘ ਸਿਰਥਲਾ ਆਪਣੇ ਦਰਜਨ ਤੋਂ ਵੱਧ ਸਾਥੀਆਂ ਸਮੇਤ ਪਰਿਵਾਰਾਂ ਦੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ। ਸਰਪੰਚ ਸਤਵੰਤ ਸਿੰਘ ਸਮੇਤ ਸਾਥੀਆਂ ਜੁਝਾਰ ਸਿੰਘ, ਕੁਲਵਿੰਦਰ ਸਿੰਘ, ਬੇਅੰਤ ਸਿੰਘ, ਹਨੀ, ਨਿੱਕੂ, ਕੁਲਵਿੰਦਰ ਸਿੰਘ ਕਾਕਾ, ਹਰਵਿੰਦਰ ਸਿੰਘ ਲੰਬੜ, ਮਨਦੀਪ ਸਿੰਘ,ਦੀਵਾਨ ਸਿੰਘ ਤੇ ਨਵੀ ਸਮੇਤ ਹੋਰਨਾਂ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵਲੋਂ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ, ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਸੰਮਤੀ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ ਤੇ ਮੰਡਲ ਪ੍ਰਧਾਨ ਹੈਪੀ ਰੌਣੀ ਸਮੇਤ ਵੱਡੀ ਗਿਣਤੀ ’ਚ ਇਕੱਤਰ ਹੋਏ ਪਿੰਡ ਵਾਸੀਆਂ ਦੀ ਹਾਜ਼ਰੀ ਦੌਰਾਨ ਕਾਂਗਰਸ ਪਾਰਟੀ ’ਚ ਸ਼ਾਮਿਲ ਕੀਤਾ ਤੇ ਲੱਖਾ ਪਾਇਲ ਨੇ ਸਰਪੰਚ ਸਿਰਥਲਾ ਤੇ ਸਾਥੀਆਂ ਨੂੰ ਸਨਮਾਨਿਤ ਕਰਦਿਆਂ ਪੂਰਾ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ। ਪ੍ਰਧਾਨ ਲੱਖਾ ਪਾਇਲ ਨੇ ਆਖ਼ਿਆ ਕਿ ਸਰਪੰਚ ਸਤਵੰਤ ਸਿੰਘ ਇਕ ਬੇਹੱਦ ਸਾਊ, ਨੇਕਦਿਲ, ਇਮਾਨਦਾਰ ਤੇ ਬੇਦਾਗ ਸ਼ਖ਼ਸੀਅਤ ਤੇ ਅਗਾਂਹਵਧੂ ਸੋਚ ਦੇ ਮਾਲਕ ਹਨ ਤੇ ਉਹਨਾਂ ਦੇ ਕਾਂਗਰਸ ਪਾਰਟੀ ’ਚ ਆਉਣ ਨਾਲ ਪਿੰਡ ਸਿਰਥਲਾ ਤੋਂ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ। ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ ਤੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਆਖਿਆ ਕਿ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਹਰੇਕ ਚੋਣ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਰਹੀ ਹੈ। ਇਸ ਮੌਕੇ ਕੁਲਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਚੋਪੜਾ, ਨਿਰਭੈ ਸਿੰਘ, ਪ੍ਰਭਜੀਤ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਦਲਬੀਰ ਸਿੰਘ ਜ਼ੈਲਦਾਰ, ਅਮਰਜੀਤ ਸਿੰਘ ਜ਼ੈਲਦਾਰ, ਯੂਥ ਆਗੂ ਗੁਰਪ੍ਰੀਤ ਸਿੰਘ ਗੁਰੀ ਗਿੱਲ, ਕੁਲਵਿੰਦਰ ਸਿੰਘ ਲਾਲਾ ਫੌਜੀ, ਰਣਜੀਤ ਸਿੰਘ, ਡਾ. ਕਰਨੈਲ ਸਿੰਘ ਪੰਚ, ਗੁਰਪ੍ਰੀਤ ਸਿੰਘ, ਪਰਸ਼ੋਤਮ ਸਿੰਘ, ਹੰਸ ਸਿੰਘ, ਲਾਲੀ ਸਿਰਥਲਾ, ਜੋਗਿੰਦਰ ਸਿੰਘ ਕੁਲਵਿੰਦਰ ਸਿੰਘ ਬਬਰਾ, ਜਿਊਣ ਸਿੰਘ, ਅਜੀਤਪਾਲ ਸਿੰਘ, ਨਿਰਭੈ ਸਿੰਘ ਬੇਰਕਲਾਂ, ਨੰਬਰਦਾਰ ਮੁਕੰਦ ਸਿੰਘ, ਗੁਰਪ੍ਰੀਤ ਸਿੰਘ ਰੌਣੀ, ਹਰਿੰਦਰ ਸਿੰਘ ਬਿਲਿੰਗ, ਪਰਮਜੀਤ ਸਿੰਘ ਕਾਲਾ ਪੰਚ, ਯੂਥ ਆਗੂ ਹਰਮਨ ਬਿਲਿੰਗ ਮਾਂਹਪੁਰ, ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਸਰਪੰਚ ਰਮਨਪਾਲ ਧਮੋਟ ਤੇ ਮਨਜੀਤ ਸਿੰਘ ਮੰਨਾ ਜ਼ੁਲਮਗੜ੍ਹ ਸਮੇਤ ਹੋਰ ਹਾਜ਼ਰ ਸਨ।