ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਜੁਅਰਤ ਕਰਨ ਵਾਲਾ ਲੀਡਰ ਸੁਖਬੀਰ-ਸਰਪੰਚ ਰਾਜਾ, ਚੰਨੀ
ਬੀਜਾ, 29 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸੁਖਬੀਰ ਸਿੰਘ ਬਾਦਲ ਇੰਟਨੈਸ਼ਨਲ ਪੱਧਰ ’ਤੇ ਪੜ੍ਹੇ ਲਿਖੇ, ਅਗਾਂਹਵਧੂ ਸੋਚ ਦੇ ਮਾਲਕ ਜਿਸ ਨੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਪਣੇ ਪਿਤਾ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਦੇ ਕਾਰਜ ਕਾਲ ਦੌਰਾਨ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਨਾਲ ਵੱਡੇ ਵੱਡੇ ਪ੍ਰਾਜੈਕਟ ਤੇ ਸੂਬੇ ਅੰਦਰ ਪੁੱਲ ਤੇ ਹੋ ਉਸਾਰੂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਸੀ, ਜਿਸ ਕਰਕੇ ਸੂਬੇ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਦੀ ਬਹੁਤ ਹੀ ਲੋੜ ਹੈ।
ਮ
ਮਨਪ੍ਰੀਤ ਸਿੰਘ ਰਾਜਾ, ਚਰਨਜੀਤ ਸਿੰਘ ਚੰਨੀ
30-09-2026
ਬੀਜਾ, 29 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸੁਖਬੀਰ ਸਿੰਘ ਬਾਦਲ ਇੰਟਨੈਸ਼ਨਲ ਪੱਧਰ ’ਤੇ ਪੜ੍ਹੇ ਲਿਖੇ, ਅਗਾਂਹਵਧੂ ਸੋਚ ਦੇ ਮਾਲਕ ਜਿਸ ਨੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਪਣੇ ਪਿਤਾ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਦੇ ਕਾਰਜ ਕਾਲ ਦੌਰਾਨ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਨਾਲ ਵੱਡੇ ਵੱਡੇ ਪ੍ਰਾਜੈਕਟ ਤੇ ਸੂਬੇ ਅੰਦਰ ਪੁੱਲ ਤੇ ਹੋ ਉਸਾਰੂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਸੀ, ਜਿਸ ਕਰਕੇ ਸੂਬੇ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਦੀ ਬਹੁਤ ਹੀ ਲੋੜ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਰਾਜਾਸਰਪੰਚ ਹਰਬੰਸਪੁਰਾ ਤੇ ਚਰਨਜੀਤ ਸਿੰਘ ਚੰਨੀ ਪਾਇਲ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਇਕ ਮੁਲਕਾਤ ਦੌਰਾਨ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸ ਅੰਦਰ ਸੂਬੇ ਦਾ ਦਰਦ ਛੁਪਿਆ ਹੋਇਆ ਹੈ। ਇਹ ਸੂਬੇ ਦੇ ਹਿੱਤਾਂ ਲਈ ਪਹਿਲਾ ਵੀ ਸੰਘਰਸ਼ ਕਰਦਾ ਆ ਰਿਹਾ ਹੈ ਤੇ ਹੁਣ ਵੀ ਸੂਬੇ ਦੇ ਹੱਕਾਂ ਲਈ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸੁਖਬੀਰ ਹੀ ਸੂਬੇ ਨੂੰ ਸਹੀ ਦਿਸ਼ਾ ਦੇਣ ਦੀ ਜੁਰਅਤ ਰੱਖਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ, ਬਲਵਿੰਦਰ ਸਿੰਘ ਭੁੱਲਰ ਕੋਟ, ਗੁਰਮੁੱਖ ਸਿੰਘ ਰਾਏਪੁਰ, ਦੀਦਾਰ ਸਿੰਘ ਰਾਏਪੁਰ, ਬਹਾਲ ਸਿੰਘ ਬਗਲੀ, ਤੇਜਪਾਲ ਸਿੰਘ ਬਗਲੀ ਆਦਿ ਹਾਜ਼ਰ ਸਨ।