05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਮੇਲੇ ਦੇ ਦੂਸਰੇ ਦਿਨ ਲੋਕ ਗੀਤਾਂ ਨੇ ਬੰਨ੍ਹਿਆ ਰੰਗ

ਬੀਜਾ, 4 ਅਕੂਤੂਬਰ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਮੰਜੀ ਸਾਹਿਬ ਕੋਟਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਨਗਰ ਪੰਚਾਇਤਾਂ, ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਐਨ. ਆਰ.

Ad Position 21
No active advertisement
ਗੁ : ਮੰਜੀ ਸਾਹਿਬ ਕੋਟਾਂ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਦੀਵਾਨ ਕਰਾਉਣ ਸੰਬੰਧੀ ਵਿਚਾਰ ਵਟਾਂਦਰਾ 05-10-2026
ਬੀਜਾ, 4 ਅਕੂਤੂਬਰ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਮੰਜੀ ਸਾਹਿਬ ਕੋਟਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਨਗਰ ਪੰਚਾਇਤਾਂ, ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਐਨ. ਆਰ. ਆਈ. ਭਰਾਵਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਥ ਦੇ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਦੀਵਾਨ ਕਰਵਾਉਣ ਸਬੰਧੀ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਦੀਵਾਨ 21 ਨਵੰਬਰ, 22 ਨਵੰਬਰ ਤੇ 23 ਨਵੰਬਰ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਹੋਣਗੇ। ਇਸ ਸਮੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੱਸਿਆ ਕਿ ਇਹ ਗੁਰਮਤਿ ਸਮਾਗਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਏ ਜਾਂਦੇ ਹਨ। ਇਸ ਸਮੇਂ ਪ੍ਰਬੰਧਕਾਂ ਵੱਲੋਂ ਇਸ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਆਰੰਭ ਦਿੱਤੀਆਂ ਗਈਆਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੀਟਿੰਗ ਦੌਰਾਨ ਇਲਾਕੇ ਦੀਆਂ ਸਮੂਹ ਸੰਗਤਾਂ ਸਮੇਤ ਪਿੰਡਾਂ ਦੇ ਪੰਚ ਸਰਪੰਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਮੈਂਬਰ ਹਰਪਾਲ ਸਿੰਘ ਜੱਲ੍ਹਾ, ਪੰਥਕ ਆਗੂ ਨਵਤੇਜ ਸਿੰਘ ਖੱਟੜਾ ਸ਼ਾਮਿਲ ਹੋਏ ਹਨ। ਇਸ ਮੀਟਿੰਗ ਨੂੰ ਮੈਂਬਰ ਹਰਪਾਲ ਸਿੰਘ ਜੱਲ੍ਹਾ, ਜਥੇਦਾਰ ਨਵਤੇਜ ਸਿੰਘ ਖੱਟੜਾ, ਪ੍ਰਧਾਨ ਰਜਿੰਦਰ ਸਿੰਘ ਕੋਟ ਪਨੈਚ, ਸਰਪੰਚ ਹਰਵਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਕੈਪਟਨ ਸੁਖਰਾਜ ਸਿੰਘ ਸ਼ੇਰਗਿੱਲ, ਸਾਬਕਾ ਐਸਡੀਓ ਧਨਰਾਜ ਸਿੰਘ, ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ, ਕਿਸਾਨ ਨੇਤਾ ਪ੍ਰਗਟ ਸਿੰਘ ਕੋਟ ਪਨੈਚ, ਪੱਤਰਕਾਰ ਸੁਖਵਿੰਦਰ ਸਿੰਘ ਸਲੌਦੀ, ਅੰਤਰਰਾਸ਼ਟਰੀ ਰਾਗੀ ਰਜਿੰਦਰ ਸਿੰਘ ਕਰਤਾਰਪੁਰ ਵਾਲੇ, ਪਰਮਿੰਦਰ ਸਿੰਘ ਗਰਚਾ, ਚਰਨਜੋਤ ਸਿੰਘ ਚੀਮਾ, ਬਲਾਕ ਸੰਮਤੀ ਮੈਂਬਰ ਲਖਵੀਰ ਸਿੰਘ ਲੱਖੀ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆਂ, ਸਾਬਕਾ ਸਰਪੰਚ ਪਰਗਟ ਸਿੰਘ ਭੌਰਲਾ, ਸਾਬਕਾ ਡੀ. ਐਸ. ਪੀ ਪ੍ਰਿਤਪਾਲ ਸਿੰਘ, ਪਰਮਪ੍ਰਤਾਪ ਸਿੰਘ ਖੱਟੜਾ , ਰਾਗੀ ਭਾਈ ਉੰਕਾਰ ਸਿੰਘ ਰੁਪਾਲੋਂ, ਅਮਨਿੰਦਰ ਸਿੰਘ ਜਟਾਣਾ, ਬਾਬਾ ਦਵਿੰਦਰ ਸਿੰਘ ਕੱਦੋਂ, ਸੁਖਵੰਤ ਸਿੰਘ, ਗੁਲਜਾਰ ਸਿੰਘ ਖੰਨਾ, ਹਰਪ੍ਰੀਤ ਸਿੰਘ ਪੀਤੀ, ਕੁਲਜਿੰਦਰ ਸਿੰਘ ਬੰਟੀ, ਇੰਦਰਜੀਤ ਸਿੰਘ ਯਾਦੂ, ਹਰਮਨ ਬੀਜਾ, ਇਕਬਾਲ ਸਿੰਘ ਭੌਰਲਾ, ਰਣਵੀਰ ਸਿੰਘ ਮੰਡਿਆਲਾ ਕਲਾਂ, ਪਿਆਰਾ ਸਿੰਘ ਦਹਿੜੂ, ਗੁਰਵਿੰਦਰ ਸਿੰਘ ਬੀਜਾ, ਮਲਕੀਤ ਸਿੰਘ, ਜੰਟੀ ਭੌਰਲਾ ਗਗਨ ਘਮਾਣ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘੁਡਾਣੀ ਖੁਰਦ ਦੇ ਨਾਈਟ ਬੈਡਮਿੰਟਨ ਟੂਰਨਾਮੈਂਟ ਦਾ ਇੰਜੀ: ਬੋਪਾਰਾਏ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਟਰੱਕ ਉਪਰੇਟਰ ਯੂਨੀਅਨ ਵਲੋਂ ਕਰਵਾਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ
Ad Position 24