05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਘੁਡਾਣੀ ਖੁਰਦ ਦੇ ਨਾਈਟ ਬੈਡਮਿੰਟਨ ਟੂਰਨਾਮੈਂਟ ਦਾ ਇੰਜੀ: ਬੋਪਾਰਾਏ ਨੇ ਕੀਤਾ ਉਦਘਾਟਨ

ਪਾਇਲ, 4 ਅਕਤੂਬਰ (ਨਿਜ਼ਾਮੁਪਰ/ਰਜਿੰਦਰ ਸਿੰਘ)-ਇਥੋਂ ਨੇੜਲੇ ਪਿੰਡ ਘੁਡਾਣੀ ਖੁਰਦ ਵਿਖੇ ਘੁਡਾਣੀ ਖੁਰਦ ਬੈਡਮਿੰਟਨ ਕਲੱਬ ਵੱਲੋਂ 6ਵਾਂ ਨਾਈਟ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆ ਕੁਲ 52 ਟੀਮਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 05-10-2026
ਪਾਇਲ, 4 ਅਕਤੂਬਰ (ਨਿਜ਼ਾਮੁਪਰ/ਰਜਿੰਦਰ ਸਿੰਘ)-ਇਥੋਂ ਨੇੜਲੇ ਪਿੰਡ ਘੁਡਾਣੀ ਖੁਰਦ ਵਿਖੇ ਘੁਡਾਣੀ ਖੁਰਦ ਬੈਡਮਿੰਟਨ ਕਲੱਬ ਵੱਲੋਂ 6ਵਾਂ ਨਾਈਟ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆ ਕੁਲ 52 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦਾ ਉਦਘਾਟਨ ਉਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਰਾਏ ਵੱਲੋਂ ਕੀਤਾ ਗਿਆ। ਇੰਜੀ. ਬੋਪਾਰਾਏ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਣ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਸਾਡੇ ਵਿਚ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ ਤੇ ਖਿਡਾਰੀਆਂ ਵਿਚ ਅਨੁਸਾਸ਼ਨ, ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੇ ਚੰਗੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਡਣਾ ਇਕ ਸਹਿਜ ਕਰਮ ਹੈ ਇਹ ਮਨੁੱਖ ਦੇ ਸਰਵਪੱਖੀ ਵਿਕਾਸ ਦਾ ਮਹੱਤਵਪੂਰਨ ਸਰੋਤ ਹੁੰਦਾ ਹੈ। ਇਸ ਟੂਰਨਾਮੈਂਟ ਵਿੱਚ ਡਾਬਾ ਦੀ ਟੀਮ ਵਲੋਂ ਪਹਿਲਾ ਸਥਾਨ, ਘੁਡਾਣੀ ਖੁਰਦ ਦੀਆਂ ਟੀਮਾਂ ਨੇ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਗਿਆ। ਇਸ ਸਮੇਂ ਉਨ੍ਹਾਂ ਗੱਲਬਾਤ ਕਰਦੇ ਹੋੲੈ ਕਿਹਾ ਕਿ ਖੇਡ ਚਾਹੇ ਕੋਈ ਵੀ ਹੋਵੇ ਜਿੰਨਾਂ ਚਿਰ ਖਿਡਾਰੀ ਪੁਰੀ ਰੁਚੀ ਨਾਲ ਨਹੀ ਖੇਡਦਾ ਉਨ੍ਹਾਂ ਚਿਰ ਸਫਲਤਾ ਨਹੀ ਮਿਲਦੀ । ਉਨ੍ਹਾਂ ਪਿੰਡ ਘੁਡਾਣੀ ਖੁਰਦ ਦੇ ਬੈਡਮਿੰਟਨ ਕਲੱਬ ਦੇ ਮੈਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਥੇ ਘੁਡਾਣੀ ਖੁਰਦ ਦੀ ਟੀਮ ਵੱਖ-ਵੱਖ ਪਿੰਡਾਂ ਵੱਲੋਂ ਕਰਵਾਏ ਗਏ ਟੂਰਨਾਮੈਂਟਾਂ ਦੇ ਜਿੱਤ ਪ੍ਰਾਪਤ ਕਰਦੀ ਹੈ ਉਥੇ ਪਿੰਡ ਵਿੱਚ ਵੀ ਹਰੇਕ ਸਾਲ ਸ਼ਾਨਦਾਰ ਟੂਰਨਾਂਮੈਂਟ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪੇ੍ਰਰਿਤ ਕਰਦੇ ਹਨ। ਉਨ੍ਹਾਂ ਅੱਗੇ ਜਪਾਨ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਜਥੇਦਾਰ ਮਨਜੀਤ ਸਿੰਘ ਘੁਡਾਣੀ ਖੁਰਦ, ਬਲਦੇਵ ਸਿੰਘ ਖਾਲਸਾ, ਬਲਜੀਤ ਸਿੰਘ ਕਨੇਡਾ, ਸਰਪੰਚ ਯਾਦਵਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਸਵਰਨਜੀਤ ਸਿੰਘ ਬਿੱਟੂ, ਬੇਅੰਤ ਸਿੰਘ, ਜਗ ਰੂਪ ਸਿੰਘ, ਤਾਰਾ ਸਿੰਘ, ਮਾਸਟਰ ਜਗਦੇਵ ਸਿੰਘ, ਕਰਮਜੀਤ ਸਿੰਘ, ਸਤਵੀਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ, ਮਹਿਤਾਬ ਸਿੰਘ, ਦਲਵਾਰਾ ਸਿੰਘ, ਭੋਲਾ ਸਿੰਘ, ਜੀਤੀ, ਦਰਸਨ ਸਿੰਘ ਸਾਬਕਾ ਸਰਪੰਚ, ਬਿੱਟਾ ਫੋਜੀ, ਬੇਅੰਤ ਸਿੰਘ ਪੰਧੇਰ ਖੇੜੀ, ਬੱਗਾ ਸਿੰਘ ਫੋਜੀ, ਮਨਪ੍ਰੀਤ ਸਿੰਘ ਬਿੱਲਾ, ਗੁਰਸ਼ਰਨ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਦਲਜੀਤ ਸਿੰਘ, ਪਵਨਦੀਪ ਸਿੰਘ, ਜਗਦੇਵ ਸਿੰਘ ਪੋਲਾ ਆਦਿ ਪੰਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਛੜਾਈ ਲਈ ਤਿਆਰ ਪਰ ਪਹਿਲਾਂ ਸਰਕਾਰ ਸਾਡੀਆਂ ਮੰਗਾਂ ਮੰਨੇ-ਅਸ਼ੋਕ ਸੂਦ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਮੇਲੇ ਦੇ ਦੂਸਰੇ ਦਿਨ ਲੋਕ ਗੀਤਾਂ ਨੇ ਬੰਨ੍ਹਿਆ ਰੰਗ
Ad Position 24