ਸਿੱਧਸਰ ਸਾਹਿਬ ਵਿਖੇ ਅੱਖਾਂ ਦੇ ਕੈਂਪ ਦੌਰਾਨ 205 ਮਰੀਜਾਂ ਦੀ ਜਾਂਚ
ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਪੰਜਾਬ ਪੁਲਿਸ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਚੜਤ ਨੂੰ ਦੇਖ ਨਵੇਂ ਨਵੇਂ ਹੱਥ ਕੰਡੇ ਵਰਤੇ ਜਾ ਰਹੇ ਹਨ। ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਅਤੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਦੇ ਘਰੇ ਬਿਨਾਂ ਕਿਸੇ ਅਗਾਹੂ ਨੋਟਿਸ ਦੇ ਖੰਨਾ ਪੁਲਿਸ ਨੇ ਪਹੁੰਚ ਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿਛ ਕੀਤੀ।
ਸ
ਸੰਦੀਪ ਸਿੰਘ ਰੁਪਾਲੋਂ
ਸਿੱਧਸਰ ਸਾਹਿਬ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਮੌਕੇ ਦੀ ਸੁਰੂਆਤ ਕਰਵਾਉਣ ਸਮੇਂ ਪ੍ਰਬੰਧਕ ਕਮੇਟੀ ਅਹੁਦੇਦਾਰ। ਤਸਵੀਰ: ਕੁਲਵਿੰਦਰ ਸਿੰਘ ਨਿਜ਼ਾਮਪੁਰ
05-10-2026
ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਪੰਜਾਬ ਪੁਲਿਸ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਚੜਤ ਨੂੰ ਦੇਖ ਨਵੇਂ ਨਵੇਂ ਹੱਥ ਕੰਡੇ ਵਰਤੇ ਜਾ ਰਹੇ ਹਨ। ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਅਤੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਦੇ ਘਰੇ ਬਿਨਾਂ ਕਿਸੇ ਅਗਾਹੂ ਨੋਟਿਸ ਦੇ ਖੰਨਾ ਪੁਲਿਸ ਨੇ ਪਹੁੰਚ ਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿਛ ਕੀਤੀ। ਭਾਵੇਂ ਉਸ ਸੰਦੀਪ ਸਿੰਘ ਰਪਾਲੋਂ ਘਰ ਵਿੱਚ ਮੌਜੂਦ ਨਹੀਂ ਸਨ ਪਰ ਖੰਨਾ ਪੁਲਿਸ ਵੱਲੋਂ ਉਹਨਾਂਦੇ ਘਰ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਕੀਤੀਆਂ ਗਈਆਂ। ਘਰ ਵਿੱਚ ਮੌਜੂਦ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਨੇ ਅਧਿਕਾਰੀਆਂ ਤੋਂ ਵਾਰ-ਵਾਰ ਪੁੱਛਣ ਦਾ ਯਤਨ ਕੀਤਾ ਕਿ ਸਾਡੇ ਘਰ ਆਉਣ ਦਾ ਕਾਰਨ ਕੀ ਹੈ ਪਰ ਪੁਲਿਸ ਅਧਿਕਾਰੀ ਕੋਈ ਠੋਸ ਜਵਾਬ ਨਹੀਂ ਦੇ ਸਕੇ ਬਲਕਿ ਇੱਕ ਦਰਖਾਸਤ ਦਾ ਬਹਾਨਾ ਲਾ ਕੇ ਕੋਈ ਕਾਰਵਾਈ ਕੀਤੇ ਬਿਨਾਂ ਹੀ ਘਰੋਂ ਚਲੇ ਗਏ। ਗੌਰਤਲਬ ਹੈ ਕਿ ਸੰਦੀਪ ਸਿੰਘ ਇਸ ਵਕਤ ਅਕਾਲੀ ਦਲ ਵਾਰਸ ਦੇ ਵਿਧਾਨ ਸਭਾ ਹਲਕਾ ਇੰਚਾਰਜ ਹਨ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਗਿਣੇ ਜਾਂਦੇ ਹਨ।ਜਦੋਂ ਇਸ ਬਾਰੇ ਸੰਦੀਪ ਸਿੰਘ ਰੁਪਾਲੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਇਸ ਸਮੇਂ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹੈ। ਪੁਲਿਸ ਵੱਲੋਂ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਕਰਨੀ ਅਤੇ ਘਰ ਦੇ ਮੈਂਬਰਾਂ ਦੀਆਂ ਤਸਵੀਰਾਂ ਖਿੱਚਣੀਆਂ ਇਹ ਸਭ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਅਸਲ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਡਰੀ ਹੋਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣਨ ਵਾਲੀ ਹੈ। ਇਸ ਕਰਕੇ ਸਾਨੂੰ ਰੋਕਣ ਦੇ ਪੂਰੇ ਯਤਨ ਕੀਤੇ ਜਾ ਰਹੇ। ਮੇਰਾ ਵਿਧਾਨ ਸਭਾ ਹਲਕਾ ਪਾਇਲ ਵਿੱਚ ਵਿਚਰਨਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ’ਤੇ ਪਹਿਰਾ ਦੇਣਾ ਇਸ ਵਕਤ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸਾਡੀ ਪਾਰਟੀ ਦਾ ਵਫਦ ਜਲਦ ਹੀ ਐਸ. ਐਸ. ਪੀ ਖੰਨਾ ਨੂੰ ਮਿਲੇਗਾ ਅਤੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਦੇ ਲਈ ਕਮੇਟੀ ਗਠਨ ਕਰਨ ਲਈ ਕਿਹਾ ਜਾਵੇਗਾ। ਐਸ. ਐੱਚ. ਓ ਸਮਰਾਲਾ ਦਾ ਕੀ ਕਹਿਣਾ ਹੈ ...? ਜਦੋਂ ਇਸ ਸੰਬੰਧੀ ਐਸ. ਐਚ. ਓ ਸਮਰਾਲਾ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਚੈਕਿੰਗ ਰੁਟੀਨ ਅਨੁਸਾਰ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਗਿਆ।