ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ
ਪਾਇਲ, 4 ਅਕਤੂਬਰ (ਰਾਜਿੰਦਰ ਸਿੰਘ)-ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਹਰਬੰਸ ਸਿੰਘ ਸ਼ਾਨ ਅਤੇ ਪ੍ਰਧਾਨ ਜਗਦੇਵ ਸਿੰਘ ਘੁੰਗਰਾਲੀ ਦੀ ਦੇਖਰੇਖ ਹੇਠ ਹੋਈ। ਗੁਰਬਾਣੀ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ।
ਪਾਇਲ, 4 ਅਕਤੂਬਰ (ਰਾਜਿੰਦਰ ਸਿੰਘ)-ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਹਰਬੰਸ ਸਿੰਘ ਸ਼ਾਨ ਅਤੇ ਪ੍ਰਧਾਨ ਜਗਦੇਵ ਸਿੰਘ ਘੁੰਗਰਾਲੀ ਦੀ ਦੇਖਰੇਖ ਹੇਠ ਹੋਈ। ਗੁਰਬਾਣੀ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਮਨਜੀਤ ਸਿੰਘ ਧੰਜਲ ਨੇ ਗੀਤ ਪ੍ਰਵਾਹ, ਮੁਕੰਦ ਸਿੰਘ ਨਿਗਾਹੀ ਦੁਧਾਲ ਨੇ ਤਰਕਸ਼ੀਲਤਾ ਨਾਲ ਸਬੰਧਤ ਦੋਗਾਣਾ ਕੋਈ ਜਾਦੂ ਟੂਣਾ ਮਾਰ ਬਾਬਾ ਸੁਣਾ ਕੇ ਵਾਹ ਵਾਹ ਖੱਟੀ, ਗੀਤਾ ਕੰਮੇ ਵਾਲਾ ਨੇ ਮਾਪਿਆਂ ਦੇ ਪਿਆਰ ਨੂੰ ਦਰਸਾਉਂਦਾ ਗੀਤ ਮਾਂ ਬਾਪ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਅਖੌਤੀ ਧਰਮੀਆਂ ਨੇ ਤੰਜ ਕਸਦਾ ਗੀਤ ਵਾਮ ਮਾਰਗੀਏ, ਜਗਦੇਵ ਸਿੰਘ ਘੁੰਗਰਾਲੀ ਨੇ ਪਰਿਵਾਰਿਕ ਝਗੜਿਆਂ ਨੂੰ ਬਿਆਨ ਕਰਦਾ ਗੀਤ ਬੁਰਾ ਹਾਲ ਹੋ ਗਿਆ, ਗੁਰਪ੍ਰੀਤ ਸਿੰਘ ਨੇ ਕਵਿਤਾ ਅਤੇ ਪੱਪੂ ਬਲਵੀਰ ਨੇ ਮੰਜ਼ਿਲ ਨੂੰ ਪਾਉਂਣ ਲਈ ਉਤਸ਼ਾਹਿਤ ਕਰਦਾ ਗੀਤ ਪੱਟ ਲੈ ਕਦਮ ਜਿੰਦੇ ਮੇਰੀਏ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿੱਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਸਾਹਿਤਕਾਰ ਅਵਤਾਰ ਸਿੰਘ ਉਟਾਲਾਂ, ਅਨੂਪ ਸਿੰਘ ਖਾਨਪੁਰੀ ਅਤੇ ਤਰਲੋਚਨ ਸਿੰਘ ਮਾਛੀਵਾੜਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।