ਪਰਗਟ ਸਿੰਘ ਪੰਜਾਬ ਕਾਂਗਰਸ ਨੂੰ ਹੋਰ ਮਜਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ– ਚੇਅਰਮੈਨ ਜ਼ੁਲਮਗੜ੍ਹ, ਪ੍ਰੋ. ਗੋਮੀ ਸਿਆੜ੍ਹ
ਰਾੜਾ ਸਾਹਿਬ, 4 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਵਿਧਾਨ ਸਭਾ ਹਲਕਾ ਪਾਇਲ ਦੇ ਸੀਨੀ. ਆਗੂ ਤੇ ਸਾਬਕਾ ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ ਅਤੇ ਮੰਡਲ ਪ੍ਰਧਾਨ ਤੇ ਸਿਆੜ੍ਹ ਜੋਨ ਤੋਂ ਸੰਮਤੀ ਮੈਂਬਰ ਪ੍ਰੋ.
ਡ
ਡਾ. ਜਸਪ੍ਰੀਤ ਸਿੰਘ ਬੀਜਾ ਜਿਲਾ ਪ੍ਰਧਾਨ ਲੁਧਿ.ਦਿਹਾਤੀ ਐੱਸ. ਸੀ ਵਿੰਗ ।
05-10-2026
ਰਾੜਾ ਸਾਹਿਬ, 4 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਵਿਧਾਨ ਸਭਾ ਹਲਕਾ ਪਾਇਲ ਦੇ ਸੀਨੀ. ਆਗੂ ਤੇ ਸਾਬਕਾ ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ ਅਤੇ ਮੰਡਲ ਪ੍ਰਧਾਨ ਤੇ ਸਿਆੜ੍ਹ ਜੋਨ ਤੋਂ ਸੰਮਤੀ ਮੈਂਬਰ ਪ੍ਰੋ. ਗੁਰਮੁਖ ਸਿੰਘ ਗੋਮੀ ਸਿਆੜ੍ਹ ਨੇ ਵਿਧਾਇਕ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ.) ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਗਟ ਸਿੰਘ ਆਪਣੇ ਵਿਸ਼ਾਲ ਸਿਆਸੀ ਤਜਰਬੇ, ਦੂਰਅੰਦੇਸ਼ੀ ਅਤੇ ਮਜ਼ਬੂਤ ਅਗਵਾਈ ਸਦਕਾ ਪੰਜਾਬ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੀ ਅਗਵਾਈ ਹੇਠ ਪਾਰਟੀ ਵਿੱਚ ਏਕਤਾ ਅਤੇ ਸਹਿਯੋਗ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਈ ਜਾਵੇਗੀ। ਚੇਅਰਮੈਨ ਜੁਲਮਗੜ੍ਹ ਤੇ ਪ੍ਰੋ. ਗੋਮੀ ਸਿਆੜ੍ਹ ਨੇ ਕਿਹਾ ਕਿ ਉਹ ਪ੍ਰਗਟ ਸਿੰਘ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਪ੍ਰਗਟ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਉਨ੍ਹਾਂ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਇੱਕ ਵਾਰ ਫਿਰ ਪ੍ਰਗਟ ਸਿੰਘ ਨੂੰ ਦਿਲੋਂ ਵਧਾਈ ਦਿੱਤੀ। ਇਸ ਮੌਕੇ ਸਰਪੰਚ ਜਸ਼ਪ੍ਰੀਤ ਸਿੰਘ ਸੋਨੀ ਬਾਈ ਜਰਗ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਨੀਲਾ, ਸੀਨੀ. ਆਗੂ ਮਨਜੀਤ ਸਿੰਘ ਮੰਨਾ ਜੁਲਮਗੜ੍ਹ , ਸਾਬਕਾ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਡਾ. ਹਾਕਮ ਸਿੰਘ ਜਰਗ ਆਦਿ ਸਮੇਤ ਵੱਖ-ਵੱਖ ਕਾਂਗਰਸੀ ਆਗੂ ਵਿਧਾਇਕ ਪ੍ਰਗਟ ਸਿੰਘ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ।