ਪੰਜਾਬ ਪਬਲਿਕ ਸੀਨੀ.ਸੈਕੰ: ਸਕੂਲ ਰੁਪਾਲੋਂ ਦੇ ਵਿਦਿਆਰਥੀਆਂ ਵਰਲਡ ਸਟੂਡੈਂਟ ਡੇ ਵਿਚੋਂ ਦੂਜਾ ਸਥਾਨ ਕੀਤਾ ਪ੍ਰਾਪਤ
ਬੀਜਾ, 16 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਵਿਖੇ ਵਰਲਡ ਸਟੂਡੈਂਟ ਡੇ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।
ਬੀਜਾ, 16 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਵਿਖੇ ਵਰਲਡ ਸਟੂਡੈਂਟ ਡੇ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਜਿਸ ਵਿਚ ਏ. ਆਈ. ਅਤੇ ਹੋਰ ਟੈਕਨਾਲੋਜੀ ਨਾਲ ਸਬੰਧਿਤ ਮਾਡਲ ਪੇਸ਼ ਕੀਤੇ ਗਏ। ਇਸ ਵਿਚ ਪੰਜਾਬ ਪਬਲਿਕ ਸੀਨੀ: ਸੈਕੰ: ਸਕੂਲ ਰੁਪਾਲੋਂ ਦੇ ਵਿਦਿਆਰਥੀਆਂ ਸਿਮਰਨ ਕੌਰ ਅਤੇ ਨਵਿਆ ਸ਼ਰਮਾ ਨੇ ਆਈ. ਓ. ਟੀ. ਕਰਾਫ਼ਟ ਮਾਡਲ ਪ੍ਰਦਰਸ਼ਿਤ ਕੀਤਾ ਗਿਆ ਜੋ ਕਿ ਸਮਾਰਟ ਵਿਸ਼ੇ ਨਾਲ ਸਬੰਧਿਤ ਸੀ। ਇਸ ਸਮਾਗਮ ਵਿਚ ਦੋਵਾਂ ਵਿਦਿਆਰਥਣਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੋ ਕਿ ਸਕੂਲ ਅਤੇ ਇਲਾਕੇ ਲਈ ਬੜੀ ਮਾਣ ਵਾਲੀ ਗੱਲ ਹੈ। ਸਕੂਲ ਮੈਨੇਜਮੈਂਟ ਵਲੋਂ ਸਕੂਲ ਵਿਚ ਏ. ਆਈ. ਨਾਲ ਸਬੰਧਿਤ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਜਿਸ ਦੇ ਤਹਿਤ ਮਿਸਟਰ ਵਾਸੀਮ ਮਨਸੂਰੀ (ਰੋਬੋਟਿਕ ਇੰਜੀਨੀਅਰ ਨਵੀਂ ਦਿੱਲੀ) ਵਿਦਿਆਰਥੀਆਂ ਨੂੰ ਏ. ਆਈ. ਦੀ ਪ੍ਰਦਾਨ ਕਰ ਰਹੇ ਹਨ। ਡਾਇਰੈਕਟਰ ਕਰਮਵੀਰ ਸਿੰਘ ਅਤੇ ਡਾਇਰੈਕਟਰ ਜਸਪ੍ਰੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਨਵਨੀਤ ਕੌਰ ਦੀ ਸ਼ਲਾਘਾ ਕੀਤੀ ਅਤੇ ਬੱਚਿਆ ਨੂੰ ਭਵਿੱਖ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।