17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੰਜਾਬ ਬੰਦ ’ਚ ਬੀ. ਕੇ. ਯੂ. ਲੱਖੋਵਾਲ ਵਲੋਂ ਰਿਹਾ ਭਰਪੂਰ ਸਮਰਥਨ

ਸਮਰਾਲਾ, 16 ਅਕਤੂਬਰ (ਕੁਲਵਿੰਦਰ ਸਿੰਘ)-ਪਰਵਿੰਦਰ ਸਿੰਘ ਝੋਟੇ ਦੇ ਮਾਨਸਾ ਵਿਖੇ ਹੋਏ ਕਤਲ ਦੇ ਵਿਰੁੱਧ ਵਿਚ ਕੀਤਾ ਗਏ ਬੰਦ ਨੂੰ ਪੰਜਾਬ ਦੇ ਲੋਕਾਂ ਵਲੋਂ ਭਰਪੂਰ ਸਮਰਥਨ ਦਿੱਤਾ। ਇਸ ਸਬੰਧ ਵਿਚ ਸਮਰਾਲਾ ਸ਼ਹਿਰ ਵੀ ਪੂਰਨ ਰੂਪ ਵਿਚ ਬੰਦ ਰਿਹਾ।

Ad Position 21
No active advertisement
ਅਜੀਤ ਡੈਸਕ 17-10-2026
ਸਮਰਾਲਾ, 16 ਅਕਤੂਬਰ (ਕੁਲਵਿੰਦਰ ਸਿੰਘ)-ਪਰਵਿੰਦਰ ਸਿੰਘ ਝੋਟੇ ਦੇ ਮਾਨਸਾ ਵਿਖੇ ਹੋਏ ਕਤਲ ਦੇ ਵਿਰੁੱਧ ਵਿਚ ਕੀਤਾ ਗਏ ਬੰਦ ਨੂੰ ਪੰਜਾਬ ਦੇ ਲੋਕਾਂ ਵਲੋਂ ਭਰਪੂਰ ਸਮਰਥਨ ਦਿੱਤਾ। ਇਸ ਸਬੰਧ ਵਿਚ ਸਮਰਾਲਾ ਸ਼ਹਿਰ ਵੀ ਪੂਰਨ ਰੂਪ ਵਿਚ ਬੰਦ ਰਿਹਾ। ਇਸ ਬੰਦ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਯੂਨੀਅਨ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ। ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਸਵੇਰੇ ਵੇਲੇ ਸਮਰਾਲਾ ਸ਼ਹਿਰ ਦੇ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ, ਇਸ ਉਪਰੰਤ ਮੁੱਖ ਚੌਂਕ ਵਿਚ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਮੇਹਲੋਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਸਾਰਾ ਕੁੱਝ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ, ਜੇਕਰ ਸਰਕਾਰ ਦੀ ਨੀਅਤ ਚੰਗੀ ਹੁੰਦੀ ਤਾਂ ਪੰਜਾਬ ਦੇ ਅੱਜ ਜੋ ਹਾਲਾਤ ਹਨ, ਉਹ ਕਦੇ ਨਾ ਹੁੰਦੇ। ਪੰਜਾਬ ਦੇ ਨੌਜਵਾਨ ਮੈਡੀਕਲ ਨਸ਼ੇ ਉੱਤੇ ਲੱਗੇ ਹੋਏ ਹਨ। ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ਼ਰੇਆਮ ਨਸ਼ਾ ਵੇਚਣ ਵਾਲਾ ਉਸ ਦੁਕਾਨ ਦਾ ਮਾਲਕ ਸ਼ਰੇਆਮ ਗੋਲੀਆਂ ਚਲਾ ਕੇ ਫ਼ਰਾਰ ਹੋ ਜਾਂਦਾ ਹੈ। ਬਾਅਦ ਵਿਚ ਪੁਲਿਸ ਉਸ ਦੀ ਦੁਕਾਨ ਅੰਦਰ ਨਸ਼ੇ ਦੀਆਂ ਗੋਲੀਆਂ ਦੀ ਰਾਖੀ ਲਈ ਤਾਇਨਾਤ ਹੋ ਜਾਂਦੀ ਹੈ, ਜਦੋਂਕਿ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਸੀ, ਕਿ ਤੁਰੰਤ ਉਸ ਦੀ ਦੁਕਾਨ ਦੀ ਤਲਾਸ਼ੀ ਲਈ ਜਾਂਦੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਗਿਲਾ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ ੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਬਿਲਕੁਲ ਫਲਾਪ ਹੋ ਚੁੱਕੀ ਹੈ, ਜਦੋਂ ਕਿ ਇਸ ਮੁਹਿੰਮ ਉਪਰੰਤ ਨਸ਼ਾ ਜੋ ਲੁਕਛਿਪ ਕੇ ਵਿਕਦਾ ਸੀ, ਹੁਣ ਸ਼ਰੇਆਮ ਵਿਕ ਰਿਹਾ ਹੈ। ਇਸ ਮੌਕੇ ਯੂਨੀਅਨ ਦੇ ਹੋਰ ਆਗੂਆਂ ਤੋਂ ਇਲਾਵਾ ਬੀ. ਕੇ. ਯੂ. ਰਾਜੇਵਾਲ, ਬੀ. ਕੇ. ਯੂ. ਸਿੱਧੂਪੁਰ, ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਦੀਆਂ ਨਾ ਕਾਮਯਾਬੀਆਂ ਉਜਾਗਰ ਕੀਤੀਆਂ। ਇਸ ਧਰਨੇ ਵਿਚ ਪਮਨਦੀਪ ਸਿੰਘ ਮੇਹਲੋਂ ਅਤੇ ਹਰਦੀਪ ਸਿੰਘ ਭਰਥਲਾ ਜ਼ਿਲ੍ਹਾ ਮੀਤ ਪ੍ਰਧਾਨ, ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ, ਹਰਪਾਲ ਸਿੰਘ, ਮੇਜਰ ਸਿੰਘ ਬੰਬ ਮੀਤ ਪ੍ਰਧਾਨ, ਜਗਤਾਰ ਸਿੰਘ ਮਾਦਪੁਰ ਜਨਰਲ ਸਕੱਤਰ, ਫ਼ੌਜੀ ਮਲਕੀਤ ਸਿੰਘ, ਬਹਾਦਰ ਸਿੰਘ ਨੰਬਰਦਾਰ ਪਪੜੌਦੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਢੀਂਡਸਾ, ਬਾਬਾ ਸੁੱਖਾ ਮੱਲਮਾਜਰਾ, ਅਵਤਾਰ ਸਿੰਘ ਘਰਖਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾੜਾ ਸਾਹਿਬ ਸਕੂਲ ਵਿਖੇ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਨੁੱਕੜ ਨਾਟਕ ਕਰਵਾਇਆ ਵਾਤਾਵਰਨ ਦੀ ਸੰਭਾਲ ਅਤੇ... ਅਗਲੀ ਖ਼ਬਰ ਪੰਜਾਬ ਪਬਲਿਕ ਸੀਨੀ.ਸੈਕੰ: ਸਕੂਲ ਰੁਪਾਲੋਂ ਦੇ ਵਿਦਿਆਰਥੀਆਂ ਵਰਲਡ ਸਟੂਡੈਂਟ ਡੇ ਵਿਚੋਂ ਦੂਜਾ ਸਥਾਨ ਕੀਤਾ ਪ੍ਰਾਪਤ
Ad Position 24