ਮੰਡੀ ਮੁੱਲਾਂਪੁਰ ਦਾਖਾ 4ਜੀ ਸਿਨੇਮਾ ਨੇੜੇ ਦੁਸਹਿਰੇ ਦੀਆਂ ਤਿਆਰੀਆਂ ਮੁਕੰਮਲ
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ’ਚ ਸ੍ਰੀ ਰਾਮਲੀਲਾ ਦੁਸਹਿਰਾ ਕਮੇਟੀ ਵਲੋਂ ਬਦੀ ’ਤੇ ਨੇਕੀ ਦੀ ਜਿੱਤ ਦੁਸਹਿਰਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਮੰਗਲਵਾਰ 20 ਅਕਤੂਬਰ ਨੂੰ 4-ਜੀ ਸਿਨੇਮਾ ਨੇੜੇ ਲੱਗਣ ਵਾਲੇ ਦੁਸਹਿਰਾ ਦੇ ਦਿਨ ਸ਼ਾਮ 3 ਵਜੇ ਸਿਵ ਮੰਦਿਰ ਤੋਂ ਭਗਵਾਨ ਰਾਮ, ਲਛਮਣ, ਮਾਤਾ ਸੀਤਾ, ਰਾਵਣ ਦੇ ਰੂਪ ਵਿਚ ਕਲਾਕਾਰਾਂ ਵਲੋਂ ਦਿਲਕਸ਼ ਝਾਕੀਆਂ ਕੱਢੀਆ ਜਾਣਗੀਆ ਅਤੇ ਝਾਕੀਆਂ ਦੇ ਅੱਗੇ ਫੁੱਲਾਂ ਦੀ ਬਰਸਾਤ ਹੋਵੇਗੀ।
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ’ਚ ਸ੍ਰੀ ਰਾਮਲੀਲਾ ਦੁਸਹਿਰਾ ਕਮੇਟੀ ਵਲੋਂ ਬਦੀ ’ਤੇ ਨੇਕੀ ਦੀ ਜਿੱਤ ਦੁਸਹਿਰਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਮੰਗਲਵਾਰ 20 ਅਕਤੂਬਰ ਨੂੰ 4-ਜੀ ਸਿਨੇਮਾ ਨੇੜੇ ਲੱਗਣ ਵਾਲੇ ਦੁਸਹਿਰਾ ਦੇ ਦਿਨ ਸ਼ਾਮ 3 ਵਜੇ ਸਿਵ ਮੰਦਿਰ ਤੋਂ ਭਗਵਾਨ ਰਾਮ, ਲਛਮਣ, ਮਾਤਾ ਸੀਤਾ, ਰਾਵਣ ਦੇ ਰੂਪ ਵਿਚ ਕਲਾਕਾਰਾਂ ਵਲੋਂ ਦਿਲਕਸ਼ ਝਾਕੀਆਂ ਕੱਢੀਆ ਜਾਣਗੀਆ ਅਤੇ ਝਾਕੀਆਂ ਦੇ ਅੱਗੇ ਫੁੱਲਾਂ ਦੀ ਬਰਸਾਤ ਹੋਵੇਗੀ। ਸ਼ਹਿਰ ਦੀ ਪ੍ਰਕਰਮਾ ਤੋਂ ਬਾਅਦ ਝਾਕੀਆਂ ਦੁਸਹਿਰਾ ਮੈਦਾਨ ਪਹੁੰਚਣਗੀਆ। ਦੁਸਹਿਰਾ ਕਮੇਟੀ ਸਰਪ੍ਰਸਤ ਨਵਲ ਕਿਸ਼ੋਰ, ਚੇਅਰਮੈਨ ਤਰੁਣ ਜਿੰਦਲ, ਪ੍ਰਧਾਨ ਜੈ ਕਿਸ਼ਨ ਭੂਸਣ, ਇਸ਼ਾਨ ਸਿੰਗਲਾ, ਸੁਭਾਸ਼ ਵਰਮਾ, ਰਾਹੁਲ ਜੋਸ਼ੀ, ਹੋਰਨਾਂ ਨੇ ਦੁਸਹਿਰਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਸ਼ਹਿਰੀਆਂ ਅਤੇ ਇਲਾਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਦੁਸਹਿਰੇ ਤੋਂ ਪਹਿਲਾਂ ਬਾਲ ਡਰਾਮੈਟਿਕ ਕਲੱਬ ਮੰਡੀ ਮੁੱਲਾਂਪੁਰ ਵਲੋਂ ਦਾਣਾ ਮੰਡੀ ਸ਼ੈੱਡ ਹੇਠਾਂ ਰਾਮਲੀਲਾ ਦਾ ਸ਼ੁਰੂ ਮੰਚਨ 19 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ। ਦੁਸਹਿਰਾ ਮੰਚ ’ਤੇ ਜਿਥੇ ਆਪ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਹੋਰ ਪਤਵੰਤਿਆਂ, ਸੀਨੀਅਰ ਸਿਟੀਜ਼ਨ ਲਈ ਬੈਠਣ ਦਾ ਉਚਿਤ ਪ੍ਰਬੰਧ ਹੋਵੇਗਾ, ਉਥੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੇੜੇ ਨਤਮਸਤਕ ਹੋਣ ਵਾਲਿਆਂ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ।