25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਝਾੜ ਸਾਹਿਬ ਕਾਲਜ ਵਿਖੇ ਯੁਵਕ ਮੇਲਾ ਰਿਹਾ ਜਾਰੀ

ਮਾਛੀਵਾੜਾ ਸਾਹਿਬ, 25 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਜ਼ੋਨ-1 ਦੇ ਦੂਜੇ ਦਿਨ ਵੀ ਜਾਰੀ ਰਿਹਾ। ਯੂਥ ਫ਼ੈਸਟੀਵਲ ਦੇ ਸਵੇਰ ਦੇ ਸੈਸ਼ਨ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਗਿਆਨੀ ਪਰਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਡਾ.

Ad Position 21
No active advertisement
ਅਜੀਤ ਡੈਸਕ 26-10-2026
ਮਾਛੀਵਾੜਾ ਸਾਹਿਬ, 25 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਜ਼ੋਨ-1 ਦੇ ਦੂਜੇ ਦਿਨ ਵੀ ਜਾਰੀ ਰਿਹਾ। ਯੂਥ ਫ਼ੈਸਟੀਵਲ ਦੇ ਸਵੇਰ ਦੇ ਸੈਸ਼ਨ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਗਿਆਨੀ ਪਰਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਡਾ. ਨਿਰਮਲ ਜੌੜਾ ਵਲੋਂ ਅਤੇ ਸ਼ਾਮ ਦੇ ਸੈਸ਼ਨ ਦਾ ਉਦਘਾਟਨ ਪੰਜਾਬ ਦੇ ਉੱਘੇ ਗਾਇਕਾ ਸੁੱਖੀ ਬਰਾੜ ਵਲੋਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸੁਲੱਖਣ ਸਿੰਘ ਕੰਗ ਅਤੇ ਰਾਜਵਿੰਦਰ ਸਮਰਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਿਆਨੀ ਪਰਨਾਮ ਸਿੰਘ ਨੇ ਵਿਦਿਆਰਥਣਾਂ ਨੂੰ ਵਿਰਾਸਤ, ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ’ਤੇ ਪੂਰੇ ਕਾਲਜ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੀ ਕਲਾ ਦੀ ਪੇਸ਼ਕਾਰੀ ਦੀ ਸਫਲਤਾ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਇਸ ਆਯੋਜਨ ਲਈ ਕਾਲਜ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸੁਲੱਖਣ ਸਿੰਘ ਕੰਗ ਨੇ ਕਾਲਜ ਨੂੰ 50 ਹਜਾਰ ਦੀ ਰਾਸ਼ੀ ਭੇਂਟ ਕੀਤੀ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਵੱਲੋਂ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਦੂਜੇ ਦਿਨ ਮੁਕਾਬਲਿਆਂ ’ਚ ਸਵੇਰ ਦੇ ਸੈਸ਼ਨ ਦੌਰਾਨ ਸ਼ਬਦ, ਭਜਨ ਗਾਇਨ, ਕਲਾਸੀਕਲ ਮਿਊਜ਼ਿਕ ਵੋਕਲ, ਕਵਿਤਾ ਉਚਾਰਨ, ਗੀਤ/ਗ਼ਜ਼ਲ, ਵਨ ਐਕਟ ਪਲੇਅ, ਹਿਸਟੌਨਿਕ ਸੁੰਦਰ ਲਿਖਾਈ (ਪੰਜਾਬੀ, ਹਿੰਦੀ, ਅੰਗਰੇਜੀ, ਸੰਸਕ੍ਰਿਤ) ਅਤੇ ਸ਼ਾਮ ਦੇ ਸੈਸ਼ਨ ’ਚ ਗਰੁੱਪ ਗੀਤ (ਇੰਡੀਅਨ), ਲੋਕ ਗੀਤ, ਡਿਬੇਟ, ਭਾਸ਼ਣ, ਕਵਿਤਾ ਲਿਖਣਾ, ਕਹਾਣੀ ਲਿਖਣਾ ਅਤੇ ਲੇਖ ਲਿਖਣ ਵੰਨਗੀਆਂ ਸ਼ਾਮਿਲ ਸਨ। ਸ਼ਬਦ ਮੁਕਾਬਲੇ ’ਚ ਡੀ. ਐੱਸ. ਡਬਲਿਊ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਪਹਿਲਾ ਸਥਾਨ ਅਤੇ ਵਿਅਕਤੀਗਤ ਵੀ ਪਹਿਲਾ ਸਥਾਨ, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਚੰਡੀਗੜ੍ਹ ਦੀ ਟੀਮ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਅਤੇ ਵਿਅਕਤੀਗਤ ਦੂਜਾ ਸਥਾਨ, ਪੀ. ਜੀ. ਜੀ. ਕਾਲਜ ਸੈਕਟਰ-46 ਚੰਡੀਗੜ੍ਹ ਨੇ ਵਿਅਕਤੀਗਤ ਤੀਜਾ ਸਥਾਨ ਹਾਸਲ ਕੀਤਾ। ਭਜਨ ਮੁਕਾਬਲੇ ’ਚ ਡੀ. ਏ. ਵੀ. ਪੀ. ਜੀ. ਕਾਲਜ ਸੈਕਟਰ-10 ਚੰਡੀਗੜ੍ਹ ਦੀ ਟੀਮ ਨੇ ਪਹਿਲਾ ਅਤੇ ਵਿਅਕਤੀਗਤ ਵੀ ਪਹਿਲਾ ਸਥਾਨ, ਜੀ. ਜੀ. ਡੀ. ਐੱਸ. ਡੀ. ਕਾਲਜ, ਸੈਕਟਰ-32ਸੀ ਚੰਡੀਗੜ੍ਹ ਦੀ ਟੀਮ ਨੇ ਦੂਜਾ ਅਤੇ ਵਿਅਕਤੀਗਤ ਵੀ ਦੂਜਾ ਸਥਾਨ ਅਤੇ ਪੀ. ਜੀ. ਜੀ. ਕਾਲਜ ਫ਼ਾਰ ਕੋ-ਐਡ, ਸੈਕਟਰ-1 1 ਚੰਡੀਗੜ੍ਹ, ਪੀ. ਜੀ. ਜੀ. ਕਾਲਜ ਫ਼ਾਰ ਗਰਲਜ਼, ਸੈਕਟਰ-11 ਚੰਡੀਗੜ੍ਹ ਅਤੇ ਵਿਅਕਤੀਗਤ ਤੀਜਾ ਸਥਾਨ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਹਰਜਤਿੰਦਰ ਸਿੰਘ ਬਾਜਵਾ ਐਡੀ.ਆਨਰੇਰੀ ਸਕੱਤਰ ਨੇ ਅੰਤ ’ਚ ਕਾਲਜ ਪਹੁੰਚੇ ਸਾਰੇ ਭਾਗੀਦਾਰਾਂ, ਇੰਚਾਰਜ ਸਾਹਿਬਾਨ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯੁਵਕ ਮੇਲੇ ਯੁਵਾ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ’ਚ ਸਹਾਈ ਸਿੱਧ ਹੁੰਦੇ ਹਨ ਅਤੇ ਮਿਲਵਰਤਨ ਦੀ ਭਾਵਨਾ ਵਧਦੀ ਹੈ। ਸਟੇਜ ਦੀ ਜ਼ਿੰਮੇਵਾਰੀ ਡਾ. ਅਮਨਪ੍ਰੀਤ ਕੌਰ ਕੰਗ, ਡਾ. ਮਨਦੀਪ ਕੌਰ, ਰਾਜਵਿੰਦਰ ਸਮਰਾਲਾ, ਬਲਜਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਹਰਦੀਪ ਸਿੰਘ ਬਹਿਲੋਲਪੁਰ, ਚਰਨਜੀਤ ਸਿੰਘ ਲੱਖੋਵਾਲ, ਜਸਪਾਲ ਸਿੰਘ ਜੱਜ, ਮੈਨੇਜਰ ਗੁਰਦੀਪ ਸਿੰਘ ਕੰਗ, ਮੈਨੇਜਰ ਗੁਰਚਰਨ ਸਿੰਘ, ਡਾ. ਸੰਗੀਤਾ ਗੁਪਤਾ, ਲਵਲੀਨ ਕੌਰ, ਪ੍ਰਿੰਸੀਪਲ ਡਾ. ਰਮਨਜੀਤ ਕੌਰ, ਕਿਰਪਾਲ ਸਿੰਘ, ਗੁਰਲਾਲ ਸਿੰਘ, ਬਾਬਾ ਭਗਤ ਸਿੰਘ, ਕਸ਼ਮੀਰਾ ਸਿੰਘ, ਸੁਖਜਿੰਦਰ ਕੌਰ, ਵਰਿੰਦਰ ਕੌਰ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਦਿਲਪ੍ਰੀਤ ਬੈਨੀਪਾਲ ਸਾਥੀਆਂ ਸਮੇਤ ‘ਆਪ’ ਵਿਚ ਸ਼ਾਮਿਲ
Ad Position 24