ਕੇਂਦਰੀ ਟੀਮਾਂ ਵਲੋਂ ਦੇਰ ਰਾਤ ਮੰਡੀ ’ਚੋਂ ਹਾਈਬ੍ਰਿਡ ਝੋਨੇ ਦੇ ਸੈਂਪਲ ਲਏ
ਮਾਛੀਵਾੜਾ ਸਾਹਿਬ, 26 ਅਕਤੂਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਮਾਛੀਵਾੜਾ ਇਲਾਕੇ ’ਚ ਕਿਸਾਨਾਂ ਵਲੋਂ ਹਾਈਬ੍ਰਿਡ ਝੋਨੇ ਦੀ ਜ਼ਿਆਦਾ ਕਾਸ਼ਤ ਕੀਤੀ ਗਈ ਸੀ ਜਿਸ ਸਬੰਧੀ ਸ਼ੈਲਰ ਮਾਲਕਾਂ ਨੇ ਮੁੱਦਾ ਉਠਾਇਆ ਸੀ ਕਿ ਇਸ ’ਚ ਟੋਟੇ ਦੀ ਮਾਤਰਾ ਜ਼ਿਆਦਾ ਨਿਕਲ ਰਹੀ ਹੈ ਜੋ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਇਸ ’ਚੋਂ ਨਿਕਲਦਾ ਚਾਵਲ ਖਰਾ ਨਹੀਂ ਉੱਤਰ ਰਿਹਾ। ਸ਼ੈਲਰ ਮਾਲਕਾਂ ਵਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਤੋਂ ਐੱਫ.
ਦ
ਦੇਰ ਰਾਤ ਅਨਾਜ ਮੰਡੀ ਮਾਛੀਵਾੜਾ ’ਚੋਂ ਹਾਈਬ੍ਰਿਡ ਝੋਨੇ ਦੇ ਸੈਂਪਲ ਭਰਦੀ ਕੇਂਦਰੀ ਟੀਮ। ਤਸਵੀਰ : ਰਾਜਦੀਪ ਅਲਬੇਲਾ, ਮਨੋਜ ਕੁਮਾਰ
27-10-2026
ਮਾਛੀਵਾੜਾ ਸਾਹਿਬ, 26 ਅਕਤੂਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਮਾਛੀਵਾੜਾ ਇਲਾਕੇ ’ਚ ਕਿਸਾਨਾਂ ਵਲੋਂ ਹਾਈਬ੍ਰਿਡ ਝੋਨੇ ਦੀ ਜ਼ਿਆਦਾ ਕਾਸ਼ਤ ਕੀਤੀ ਗਈ ਸੀ ਜਿਸ ਸਬੰਧੀ ਸ਼ੈਲਰ ਮਾਲਕਾਂ ਨੇ ਮੁੱਦਾ ਉਠਾਇਆ ਸੀ ਕਿ ਇਸ ’ਚ ਟੋਟੇ ਦੀ ਮਾਤਰਾ ਜ਼ਿਆਦਾ ਨਿਕਲ ਰਹੀ ਹੈ ਜੋ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਇਸ ’ਚੋਂ ਨਿਕਲਦਾ ਚਾਵਲ ਖਰਾ ਨਹੀਂ ਉੱਤਰ ਰਿਹਾ। ਸ਼ੈਲਰ ਮਾਲਕਾਂ ਵਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਤੋਂ ਐੱਫ.ਸੀ.ਆਈ. ਵਿਭਾਗ ਦੀ ਟੀਮ ਦੇਰ ਸ਼ਾਮ ਮਾਛੀਵਾੜਾ ਅਨਾਜ ਮੰਡੀ ਵਿਖੇ ਪੁੱਜੀ ਜਿੱਥੋਂ ਉਨ੍ਹਾਂ ਹਾਈਬ੍ਰਿਡ ਝੋਨੇ ਦੇ ਸੈਂਪਲ ਲਏ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਤੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਜ਼ਿਲ੍ਹਾ ਖ਼ੁਰਾਕ ਅਫ਼ਸਰ ਲਖਵੀਰ ਸਿੰਘ, ਸ਼ੈਲਰ ਐਸੋਸੀਏਸ਼ਨ ਮਾਛੀਵਾੜਾ ਦੇ ਪ੍ਰਧਾਨ ਅਸ਼ੋਕ ਸੂਦ, ਸ਼ੈਲਰ ਮਾਲਕ ਕਸਤੂਰੀ ਲਾਲ ਮਿੰਟੂ, ਚੇਅਰਮੈਨ ਹੁਸਨ ਲਾਲ ਮੜਕਨ, ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਇੰਸਪੈਕਟਰ ਯਾਦਵਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਸਿੰਘ ਵਿੱਕੀ, ਆੜ੍ਹਤੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਾਜੀਵ ਕੌਸ਼ਲ, ਹੈਪੀ ਬਾਂਸਲ, ਅਜੈ ਕੁਮਾਰ ਬਾਂਸਲ, ਸੌਰਵ ਗੋਇਲ, ਬੌਬੀ ਖੋਸਲਾ, ਸੰਨੀ ਸੂਦ, ਹਰਕੇਸ਼ ਨਹਿਰਾ, ਅਭੈ ਗੋਇਲ ਵੀ ਹਾਜ਼ਰ ਸਨ। ਐੱਫ.ਸੀ.ਆਈ. ਵਿਭਾਗ ਦੀ ਟੀਮ ਡਾਕਟਰ ਯਾਦਵ ਦੀ ਅਗਵਾਈ ਹੇਠ ਪੁੱਜੀ ਜਿੱਥੇ ਉਨ੍ਹਾਂ ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਇੱਥੇ ਸ਼ੈਲਰ ਐਸੋਸੀਏਸ਼ਨ ਵਲੋਂ ਟੀਮ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕਿਸਾਨਾਂ ਵਲੋਂ ਮਾਛੀਵਾੜਾ ਇਲਾਕੇ ਵਿਚ 50 ਤੋਂ 60 ਫ਼ੀਸਦੀ ਹਾਈਬ੍ਰਿਡ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਅਤੇ ਜਦੋਂ ਸੈਂਪਲ ਵਜੋਂ ਉਸ ਦੀ ਪਿੜਾਈ ਕੀਤੀ ਗਈ ਤਾਂ ਉਸ ’ਚੋਂ ਟੋਟੇ ਦੀ ਮਾਤਰਾ 40 ਫ਼ੀਸਦੀ ਨਿਕਲ ਰਹੀ ਹੈ। ਜਦਕਿ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ 10 ਫ਼ੀਸਦੀ ਟੋਟਾ ਹੋਣਾ ਚਾਹੀਦਾ ਹੈ। ਕੇਂਦਰੀ ਟੀਮ ਜਿਸ ’ਚ ਹਾਈਬ੍ਰਿਡ ਝੋਨਾ ਵੇਚਣ ਵਾਲੀ ਕੰਪਨੀ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਸਨ, ਨੇ ਕਿਹਾ ਕਿ ਪੰਜਾਬ ਦੀਆਂ ਕਈ ਮੰਡੀਆਂ ’ਚੋਂ ਹਾਈਬ੍ਰਿਡ ਝੋਨੇ ਦੇ ਸੈਂਪਲ ਲਏ ਗਏ ਹਨ ਜਿਸ ਦੀ ਲੈਬ ’ਚੋਂ ਜਾਂਚ ਕਰਵਾਈ ਜਾਵੇਗੀ ਤੇ ਜੋ ਰਿਪੋਰਟ ਆਵੇਗੀ ਉਸ ਨੂੰ ਆਪਣੇ ਉੱਚ ਅਧਿਕਾਰੀਆਂ ਤੱਕ ਭੇਜ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਹਾਈਬ੍ਰਿਡ ਝੋਨੇ ’ਚੋਂ ਨਿਕਲਦਾ ਟੋਟਾ ਵੱਡੀ ਸਮੱਸਿਆ ਹੈ ਤੇ ਜੇਕਰ ਸੈਂਪਲ ਦੌਰਾਨ ਇਹ ਕੇਂਦਰ ਸਰਕਾਰ ਦੇ ਨਿਯਮਾਂ ’ਤੇ ਖਰਾ ਨਾ ਉਤਰਿਆ ਤਾਂ ਇਸ ਨੂੰ ਅਗਲੇ ਸੀਜ਼ਨ ਬਿਜਾਈ ਲਈ ਰੋਕ ਲਗਾਈ ਜਾਵੇਗੀ। ਪ੍ਰਧਾਨ ਸੈਣੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਾਈਬ੍ਰਿਡ ਝੋਨੇ ਦੀ ਪਿੜਾਈ ਇੱਕ ਸ਼ੈਲਰ ਵਿਚ ਸੈਂਪਲ ਵਜੋਂ ਅਧਿਕਾਰੀ ਦੀ ਮੌਜੂਦਗੀ ਵਿਚ ਕੀਤੀ ਜਾਵੇਗੀ ਜਿਸ ਦੀ ਰਿਪੋਰਟ ਵੀ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਹਾਈਬ੍ਰਿਡ ਝੋਨਾ ਮੰਡੀਆਂ ਵਿਚ ਵੇਚਣ ਲਈ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ, ਜਿਸ ਨਾਲ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।