ਮਹਾਂਰਿਸ਼ੀ ਵਾਲਮੀਕਿ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ
ਅਹਿਮਦਗੜ੍ਹ, 26 ਅਕਤੂਬਰ (ਰਵਿੰਦਰ ਪੁਰੀ)-ਸਥਾਨਕ ਬਾਲਮੀਕ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਵਾਲਮੀਕਿ ਮੰਦਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਵਿਜੈ ਕਾਕੜੀਆ ਆਦਿ ਅਗਵਾਈ ਹੇਠ ਸਮੂਹ ਕੌਂਸਲਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੀ ਸਮੂਹ ਭਾਈਚਾਰੇ ਨਾਲ ਰਲ ਕੇ ਪੂਜਾ ਅਰਚਨਾ ਕੀਤੀ।
ਅਹਿਮਦਗੜ੍ਹ, 26 ਅਕਤੂਬਰ (ਰਵਿੰਦਰ ਪੁਰੀ)-ਸਥਾਨਕ ਬਾਲਮੀਕ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਵਾਲਮੀਕਿ ਮੰਦਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਵਿਜੈ ਕਾਕੜੀਆ ਆਦਿ ਅਗਵਾਈ ਹੇਠ ਸਮੂਹ ਕੌਂਸਲਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੀ ਸਮੂਹ ਭਾਈਚਾਰੇ ਨਾਲ ਰਲ ਕੇ ਪੂਜਾ ਅਰਚਨਾ ਕੀਤੀ। ਜਿੱਥੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਆਏ ਸਾਰੇ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ’ਤੇ ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਕਮਿੱਕਰ ਰਾਮ, ਕੌਂਸਲਰ ਸੰਦੀਪ ਬੱਧਣ, ਕੌਂਸਲਰ ਹਨੀ ਗੁਪਤਾ, ਆਮ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ, ਸਾਬਕਾ ਕੌਂਸਲਰ ਦਿਲਸ਼ਾਦ ਖਾਨ, ਕੌਂਸਲਰ ਸੰਜੇ ਸੂਦ, ਸਿਕੰਦਰ ਅਲੀ ਤੋਂ ਇਲਾਵਾ ਬਾਲਮੀਕ ਭਾਈਚਾਰੇ ਦੇ ਆਗੂ ਚਮਨ ਲਾਲ ਹੰਸ, ਬੌਬੀ ਬੇਗੜਾ, ਰੂਪ ਚੰਦ ਹੰਸ, ਬੀਰਬਲ ਹੰਸ, ਪ੍ਰਧਾਨ ਗੌਤਮ ਕੁਮਾਰ, ਵਾਲਮੀਕਿ ਮੰਦਰ ਕਮੇਟੀ ਦੇ ਪ੍ਰਧਾਨ ਰਾਜੂ ਹੰਸ, ਹੁਸਨ ਲਾਲ ਹੰਸ, ਮੰਗਤ ਰਾਮ ਹੰਸ, ਸ਼ਿਵ ਕੁਮਾਰ ਹੰਸ, ਸੋਹਨ ਲਾਲ ਗੋਸ਼ੀ, ਭਾਰਤ ਭੂਸ਼ਨ ਬੈਂਸ, ਗਿਆਨ ਚੰਦ ਹੰਸ, ਕਰਨ ਹੰਸ, ਰਾਜ ਕੁਮਾਰ ਬੇਗੜਾ, ਆਸ਼ੂ ਬੱਗਣ ਆਦਿ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਲੰਗਰ ਵੀ ਅਤੁੱਟ ਵਰਤਿਆ।