ਸ੍ਰੀ ਗੁਰਦੁਆਰਾ ਬੇਗ਼ਮਪੁਰਾ ਭੌਰਲਾ ਵਿਖੇ ਸਵ . ਬੰਤ ਸਿੰਘ ਨਮਿਤ ਨਿੱਘੀ ਯਾਦ ਨੂੰ ਸਮਰਪਿਤ ਹੋਇਆ ਸਮਾਗਮ
ਬੀਜਾ, 27 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੈੜੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਸੀਨੀਅਰ ਲੋਕੋ ਇੰਸਪੈਕਟਰ ਨਮਿਤ ਬੀਤੀ ਦਿਨੀਂ ਅੰਬਾਲਾ ਕੈਂਟ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ। ਸਵ.
ਬੀਜਾ, 27 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੈੜੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਸੀਨੀਅਰ ਲੋਕੋ ਇੰਸਪੈਕਟਰ ਨਮਿਤ ਬੀਤੀ ਦਿਨੀਂ ਅੰਬਾਲਾ ਕੈਂਟ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ। ਸਵ. ਬੰਤ ਸਿੰਘ ਦੇ ਜੱਦੀ ਪਿੰਡ ਭੌਰਲਾ ਦੇ ਗੁਰੂ ਘਰ ਵਿਖੇ ਕੈੜੇ ਪਰਿਵਾਰ ਵਲੋਂ ਨਿੱਘੀ ਯਾਦ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਹਲਵਿੰਦਰ ਸਿੰਘ ਢਿੱਲੋਂ ਨੇ ਬੰਤ ਸਿੰਘ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਸਾਡੇ ਨਗਰ ਲਈ ਮਾਣ ਵਾਲੀ ਗੱਲ ਹੈ ਕਿ ਅਗਾਂਹਵਧੂ ਸੋਚ ਸਦਕਾ ਸਵ. ਬੰਤ ਸਿੰਘ ਨੇ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪਤਨੀ ਵਲੋਂ ਨਿਭਾਏ ਗਏ ਕਾਬਲੇ ਤਾਰੀਫ਼ ਸਹਿਯੋਗ ਨਾਲ ਲੜਕਾ ਦਰਸ਼ਨ ਸਿੰਘ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਤੋਂ ਸੇਵਾ ਮੁਕਤ ਹੋਏ ਹਨ। ਲੜਕੀ ਸੁਰਿੰਦਰ ਕੌਰ ਸਰਕਾਰੀ ਪੰਜਾਬੀ ਲੈਕਚਰਾਰ। ਜਵਾਈ ਅਸ਼ੋਕ ਕੁਮਾਰ ਸਰਕਾਰੀ ਹੈੱਡਮਾਸਟਰ ਹਨ। ਬਾਕੀ ਪਰਿਵਾਰ ਵੀ ਅਹੁਦਿਆਂ ’ਤੇ ਲੋਕ ਸੇਵਾ ਨਿਭਾਅ ਰਿਹਾ ਹੈ। ਗੁਰੂ ਘਰ ਨਾਲ ਜੁੜੇ ਹੋਣ ਕਰ ਕੇ ਨਗਰ ਨੇ ਬੰਤ ਸਿੰਘ ਨੂੰ ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਭੌਰਲਾ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ। ਜਿਸ ਸਦਕਾ ਸਵ. ਬੰਤ ਸਿੰਘ ਨੇ ਨਵੀਂ ਬਣ ਰਹੀ ਇਮਾਰਤ ਦੀ ਕਾਰ ਸੇਵਾ ’ਚ ਤਨ ਮਨ ਧਨ ਨਾਲ ਪਾਏ ਯੋਗਦਾਨ ਨੂੰ ਸੰਗਤਾਂ ਯਾਦ ਕਰ ਰਹੀਆਂ ਹਨ। ਇਸ ਮੌਕੇ ਸਵ ਬੰਤ ਸਿੰਘ ਦੇ ਸਪੁੱਤਰ ਦਰਸ਼ਨ ਸਿੰਘ ਨੂੰ ਗੁਰੂ ਘਰ ਦੀ ਕਮੇਟੀ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਟੈਲੀਫ਼ੋਨ ਵਿਭਾਗ ਦੇ ਸੇਵਾ ਮੁਕਤ ਐੱਸ. ਡੀ. ਓ. ਸੋਹਣ ਸਿੰਘ ਕੈੜੇ, ਪਾਲ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਕੁਲਜੀਤ ਸਿੰਘ, ਨੰਬਰਦਾਰ ਜਗਪਾਲ ਸਿੰਘ, ਐਡਵੋਕੇਟ ਬਲਜਿੰਦਰ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਰਾਜਵੰਤ ਸਿੰਘ, ਬਖਸ਼ੀਸ਼ ਸਿੰਘ, ਹਾਕਮ ਸਿੰਘ, ਮਹਾਂ ਸਿੰਘ, ਅਵਤਾਰ ਸਿੰਘ ਗੁੱਡੂ, ਤਾਰਾ ਸਿੰਘ ਖੰਨਾ, ਰਵੀ ਸਿੰਘ, ਬਾਬਾ ਘੋਲਾ ਸਿੰਘ, ਪਰਮਿੰਦਰ ਸਿੰਘ ਤੇ ਹੋਰ ਨਗਰ ਨਿਵਾਸੀਆਂ ਨੇ ਹਾਜ਼ਰੀ ਭਰੀ।