ਦੀਵਾਲੀ ਮੌਕੇ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਅਹਿਮਦਗੜ੍ਹ ’ਚ ਫਾਇਰ ਬ੍ਰਿਗੇਡ ਜ਼ਰੂਰੀ- ਤਰਸੇਮ ਗਰਗ
ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)- ਦੀਵਾਲੀ ਦੇ ਤਿਉਹਾਰ ਮੌਕੇ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਦੇ ਮੱਦੇਨਜ਼ਰ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਨੇ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਸਥਾਈ ਤੌਰ ’ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੀ ਮੀਟਿੰਗ ਪ੍ਰਧਾਨ ਡਾ.
ਡ
ਡਾ. ਸੁਨੀਤ ਹਿੰਦ ਤੇ ਤਰਸੇਮ ਗਰਗ।
05-11-2026
ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)- ਦੀਵਾਲੀ ਦੇ ਤਿਉਹਾਰ ਮੌਕੇ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਦੇ ਮੱਦੇਨਜ਼ਰ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਨੇ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਸਥਾਈ ਤੌਰ ’ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੀ ਮੀਟਿੰਗ ਪ੍ਰਧਾਨ ਡਾ. ਸੁਨੀਤ ਹਿੰਦ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਕੱਤਰ ਤਰਸੇਮ ਗਰਗ ਨੇ ਕਿਹਾ ਕਿ ਕਰੀਬ 50 ਹਜ਼ਾਰ ਆਬਾਦੀ ਵਾਲੇ ਸ਼ਹਿਰ ਨੂੰ ਸਬ-ਡਵੀਜ਼ਨ ਦਾ ਦਰਜਾ ਮਿਲਣ ਦੇ ਬਾਵਜੂਦ ਕਈ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਬਾਜ਼ਾਰਾਂ ਵਿਚ ਭਾਰੀ ਭੀੜ ਅਤੇ ਤੰਗ ਗਲੀਆਂ ਕਾਰਨ ਅੱਗ ਲੱਗਣ ਦੀ ਘਟਨਾ ਸਮੇਂ ਵੱਡਾ ਨੁਕਸਾਨ ਹੋ ਸਕਦਾ ਹੈ। ਸ਼ਹਿਰ ਵਿਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਬਾਹਰਲੇ ਸ਼ਹਿਰਾਂ ਤੋਂ ਗੱਡੀ ਬੁਲਾਉਣੀ ਪੈਂਦੀ ਹੈ, ਜਿਸ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਬਾਜ਼ਾਰਾਂ ਵਿਚ ਵਾਹਨ ਖੜ੍ਹੇ ਕਰਨ ’ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ। ਸੰਸਥਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਸਥਾਈ ਤੌਰ ’ਤੇ ਮੁਹੱਈਆ ਕਰਵਾਈ ਜਾਵੇ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਕਾਰਵਾਈ ਕਰ ਕੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੰਜੇ ਮਿੱਤਲ, ਮਨੋਜ ਗਰਗ, ਅਰੁਣ ਗੁਪਤਾ, ਸੁਸ਼ੀਲ ਸਿੰਗਲਾ, ਅਨਿਲ ਗੋਇਲ, ਸੁਰਿੰਦਰ ਗੋਇਲ, ਲਲਿਤ ਕੌੜਾ, ਬਲਵਿੰਦਰ ਵਰਮਾ ਹੈਪੀ, ਦੀਪਕ ਗੁਪਤਾ, ਗੋਪਾਲ ਕ੍ਰਿਸ਼ਨ ਟੋਨੀ, ਪ੍ਰੇਮ ਚੰਦ ਬਬਲਾ, ਗੌਤਮ ਜੈਨ ਤੇ ਹੋਰ ਹਾਜ਼ਰ ਸਨ।ਹਿੰਦ ਤੇ ਤਰਸੇਮ ਗਰਗ।