11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸਵ. ਬਲਵੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਸਾਹਨੇਵਾਲ, 11 ਨਵੰਬਰ (ਹਨੀ ਚਾਠਲੀ)- ਹਰ ਸਮੇਂ ਸਰਬੱਤ ਦਾ ਭਲਾ ਮੰਗਣ ਵਾਲੇ ਬਲਵੰਤ ਸਿੰਘ ਪਿਛਲੇ ਦਿਨੀਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਪਾਤਿਸ਼ਾਹੀ ਦਸਵੀਂ ਨੰਦਪੁਰ ਸਾਹਨੇਵਾਲ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 12-11-2026
ਸਾਹਨੇਵਾਲ, 11 ਨਵੰਬਰ (ਹਨੀ ਚਾਠਲੀ)- ਹਰ ਸਮੇਂ ਸਰਬੱਤ ਦਾ ਭਲਾ ਮੰਗਣ ਵਾਲੇ ਬਲਵੰਤ ਸਿੰਘ ਪਿਛਲੇ ਦਿਨੀਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਪਾਤਿਸ਼ਾਹੀ ਦਸਵੀਂ ਨੰਦਪੁਰ ਸਾਹਨੇਵਾਲ ਵਿਖੇ ਹੋਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ, ਸੀਨੀਅਰ ਕਾਂਗਰਸੀ ਆਗੂ ਲੱਕੀ ਸੰਧੂ, ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ ਅਤੇ ਅਵਤਾਰ ਸਿੰਘ ਨੰਦਪੁਰੀ ਨੇ ਸਵ. ਬਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਬਲਵੰਤ ਸਿੰਘ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਬਤੀਤ ਕਰ ਦਿੱਤਾ। ਸ਼ਰਨਜੀਤ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਬਲੀਏਵਾਲ, ਲੱਕੀ ਸੰਧੂ, ਸਤਵਿੰਦਰ ਕੌਰ ਬਿੱਟੀ ਤੇ ਅਵਤਾਰ ਸਿੰਘ ਨੰਦਪੁਰੀ ਨੇ ਕਿਹਾ ਕਿ ਬਲਵੰਤ ਸਿੰਘ ਦੇ 2 ਪੁੱਤਰ ਸ਼ਿਵਪਾਲ ਸਿੰਘ ਐਡਵੋਕੇਟ ਅਤੇ ਇੰਜੀਨੀਅਰ ਦਿਲਬਾਗ ਸਿੰਘ ਹਨ। ਇਸ ਮੌਕੇ ਬਾਬਾ ਕੁਲਵੰਤ ਸਿੰਘ ਮਹਿਦੇਆਣਾ ਸਾਹਿਬ ਜਗਰਾਉਂ, ਪ੍ਰਧਾਨ ਬਲਜੀਤ ਸਿੰਘ ਹਰਾ, ਮੀਤ ਪ੍ਰਧਾਨ ਮਲਕੀਤ ਸਿੰਘ ਹਰਾ, ਵਿਪਨ ਸੱਗੜ ਪ੍ਰਧਾਨ ਬਾਰ ਐਸੋਸੀਏਸ਼ਨ ਲੁਧਿਆਣਾ, ਮਨਿੰਦਰ ਹੀਰ ਸੈਕਟਰੀ ਬਾਰ ਐਸੋਸੀਏਸ਼ਨ ਲੁਧਿਆਣਾ, ਸਾਬਕਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ, ਰਸ਼ਪਾਲ ਸਿੰਘ ਮੀਲੂ, ਪਵਨ ਕੁਮਾਰ ਟਿੰਕੂ, ਕੌਂਸਲਰ ਅਮਨਜੋਤ ਸਿੰਘ ਪਨੇਸਰ, ਜੱਸੀ ਚੌਧਰੀ, ਹਰੀ ਸਿੰਘ, ਜਸਬੀਰ ਸਿੰਘ ਚਹਿਲ ਖ਼ਾਨਪੁਰ, ਜੋਨੀ, ਸੁਮਿਤ ਸੂਦ, ਰੁਪਿੰਦਰ ਕਾਲਾ, ਮਨਜਿੰਦਰ ਸਿੰਘ ਭੋਲਾ ਮਾਂਗਟ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਅਜਮੇਰ ਸਿੰਘ ਭਾਗਪੁਰ , ਪ੍ਰਧਾਨ ਸੰਜੀਵ ਕੁਮਾਰ, ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ, ਲਾਲੀ ਹਰਾ, ਮਲਕੀਤ ਸਿੰਘ ਦਾਖਾ, ਮਾਸਟਰ ਅਸ਼ੋਕ ਕੁਮਾਰ, ਰਮਨ ਕੁਮਾਰ ਨਿੰਮ੍ਹਾ, ਖੁਸ਼ਵੰਤ ਸਿੰਘ, ਸਤਪਾਲ ਜੋਸ਼ੀ, ਗੁਰਦੀਪ ਸਿੰਘ, ਰੈਲਸਨ ਟਾਇਰ ਤੋਂ ਜੈਪਾਲ, ਤਜਿੰਦਰਪਾਲ ਸਿੰਘ, ਹਰਸ਼ ਅਹਿਮਦਗੜ੍ਹ, ਅਤਿਕਾਂਤ ਵਰਮਾ ਪਾਉਂਟਾ ਸਾਹਿਬ, ਕੰਵਲਜੀਤ ਸਿੰਘ, ਸਰਬਜੀਤ ਸਿੰਘ ਪਟਿਆਲਾ, ਡਾ. ਭਾਂਬਰੀ, ਡਾ. ਕੈਰੋਂ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਦੇ ਅਧਿਆਪਕ ਅਤੇ ਮਠਾੜੂ ਮੋਟਰਜ਼ ਆਦਿ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਵੀ ਸਵ.ਬਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਐਡਵੋਕੇਟ ਸ਼ਿਵਪਾਲ ਸਿੰਘ ਅਤੇ ਇੰਜੀਨੀਅਰ ਦਿਲਬਾਗ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਤ ਕਿਰਪਾਲ ਸਿੰਘ ਪਬਲਿਕ ਸਕੂਲ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪ੍ਰਿੰਸੀਪਲ ਨੂੰ ਸਿੱਖਿਆ ਸਕੱਤਰ ਪੰਜਾਬ ਵਲੋਂ ਦੋਸ਼ ਸੂਚੀ ਜਾਰੀ, 21 ਦਿਨ ’ਚ ਮੰਗਿਆ ਜਵਾਬ
Ad Position 24