16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਵਿੱਦਿਅਕ ਅਦਾਰੇ ਦੀ ਬੱਸ ਰਾਹਗੀਰ ਨੂੰ ਬਚਾਉਣ ਖੜ੍ਹੇ ਵਿਅਕਤੀਆਂ ’ਤੇ ਆ ਚੜ੍ਹੀ

ਮਾਛੀਵਾੜਾ ਸਾਹਿਬ, 16 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਮਾਰਗ ਤੇ ਪਿੰਡ ਅਢਿਆਣਾ ਬੱਸ ਅੱਡੇ ਕੋਲ ਵਾਪਰੇ ਇੱਕ ਹਾਦਸੇ ਵਿਚ ਸੜਕ ਕਿਨਾਰੇ ਖੜ੍ਹੇ ਵਿਅਕਤੀਆਂ ’ਤੇ ਵਿੱਦਿਅਕ ਅਦਾਰੇ ਦੀ ਬੱਸ ਆ ਚੜ੍ਹੀ ਜਿਸ ਵਿਚ ਇਕ ਵਿਅਕਤੀ ਪਰਦੀਪ ਜ਼ਖ਼ਮੀ ਹੋ ਗਿਆ ਜਦਕਿ ਉਸ ਦੇ ਬਾਕੀ 2 ਸਾਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ ਪਰਦੀਪ ਮਾਛੀਵਾੜਾ-ਕੁਹਾੜਾ ਰੋਡ ਤੋਂ ਗੁਜ਼ਰ ਰਿਹਾ ਸੀ ਕਿ ਉਸ ਨੇ ਸੜਕ ਕਿਨਾਰੇ ਇੱਕ ਨੌਜਵਾਨ ਨੂੰ ਡਿੱਗਿਆ ਹੋਇਆ ਦੇਖਿਆ।

Ad Position 21
No active advertisement
ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਪਰਦੀਪ।ਹਾਦਸਾਗ੍ਰਸਤ ਹੋਈ ਬੱਸ ਅਤੇ ਮੋਟਰਸਾਈਕਲ। ਤਸਵੀਰ : ਰਾਜਦੀਪ ਸਿੰਘ ਅਲਬੇਲਾ ਮੌਕੇ ਤੇ ਭੱਜ ਕੇ ਜਾਨਾਂ ਬਚਾਈਆਂ ਇਕ ਜ਼ਖ਼ਮੀ 17-11-2026
ਮਾਛੀਵਾੜਾ ਸਾਹਿਬ, 16 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਮਾਰਗ ਤੇ ਪਿੰਡ ਅਢਿਆਣਾ ਬੱਸ ਅੱਡੇ ਕੋਲ ਵਾਪਰੇ ਇੱਕ ਹਾਦਸੇ ਵਿਚ ਸੜਕ ਕਿਨਾਰੇ ਖੜ੍ਹੇ ਵਿਅਕਤੀਆਂ ’ਤੇ ਵਿੱਦਿਅਕ ਅਦਾਰੇ ਦੀ ਬੱਸ ਆ ਚੜ੍ਹੀ ਜਿਸ ਵਿਚ ਇਕ ਵਿਅਕਤੀ ਪਰਦੀਪ ਜ਼ਖ਼ਮੀ ਹੋ ਗਿਆ ਜਦਕਿ ਉਸ ਦੇ ਬਾਕੀ 2 ਸਾਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ ਪਰਦੀਪ ਮਾਛੀਵਾੜਾ-ਕੁਹਾੜਾ ਰੋਡ ਤੋਂ ਗੁਜ਼ਰ ਰਿਹਾ ਸੀ ਕਿ ਉਸ ਨੇ ਸੜਕ ਕਿਨਾਰੇ ਇੱਕ ਨੌਜਵਾਨ ਨੂੰ ਡਿੱਗਿਆ ਹੋਇਆ ਦੇਖਿਆ। ਇਨਸਾਨੀਅਤ ਦਿਖਾਉਂਦਿਆਂ ਉਸ ਨੇ ਆਪਣਾ ਮੋਟਰਸਾਈਕਲ ਰੋਕਿਆ ਤੇ ਇਸ ਡਿੱਗੇ ਹੋਏ ਵਿਅਕਤੀ ਦੀ ਸਹਾਇਤਾ ਕਰਨ ਲੱਗਾ। ਇਸ ਦੌਰਾਨ ਉੱਥੇ ਹੋਰ ਵਿਅਕਤੀ ਵੀ ਆ ਕੇ ਰੁਕ ਗਏ, ਅਜੇ ਇਹ ਸਾਰੇ ਉਸ ਡਿੱਗੇ ਵਿਅਕਤੀ ਦੀ ਸਹਾਇਤਾ ਕਰ ਹੀ ਰਹੇ ਸਨ ਕਿ ਇੱਕ ਵਿੱਦਿਅਕ ਅਦਾਰੇ ਦੀ ਤੇਜ਼ ਰਫ਼ਤਾਰ ਬੱਸ ਉਨ੍ਹਾਂ ਉੱਪਰ ਆ ਚੜ੍ਹੀ ਜਿਸ ਕਾਰਨ ਉੱਥੇ ਚੀਕ ਚਿਹਾੜਾ ਪੈ ਗਿਆ। ਇਸ ਹਾਦਸੇ ਵਿਚ ਪਰਦੀਪ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਦਾਖਲ ਕਰਵਾਉਣਾ ਪਿਆ ਜਦਕਿ ਬਾਕੀ ਉੱਥੇ ਹੋਰ ਖੜ੍ਹੇ ਵਿਅਕਤੀਆਂ ਨੇ ਭੱਜ ਕੇ ਜਾਨ ਬਚਾਈ। ਉਧਰ ਘਟਨਾ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਅਗਲੀ ਖ਼ਬਰ ਚੰਨੀ ਦੀ ਪਾਇਲ ਆਮਦ ਲਈ ਭਰਥਲਾ ਵਿਖੇ ਰੌਣੀ ਮੰਡਲ ਦੇ 10 ਪਿੰਡਾਂ ਦੀ ਹੋਈ ਮੀਟਿੰਗ
Ad Position 24