16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਮਾਛੀਵਾੜਾ ਸਾਹਿਬ, 16 ਨਵੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)- ਸੋਮਵਾਰ ਦੀ ਸਵੇਰ ਵਾਪਰੇ ਇਕ ਜ਼ਬਰਦਸਤ ਸੜਕ ਹਾਦਸੇ ਵਿਚ ਮਾਪਿਆਂ ਦੇ 19 ਸਾਲਾ ਨੌਜਵਾਨ ਰਣਜੋਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਤੇ ਇਸ ਦੌਰਾਨ ਇਕ ਹੋਰ ਪ੍ਰਵਾਸੀ ਵੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਸਵੇਰ ਸਮੇਂ ਆਪਣੇ ਪਿੰਡ ਜੀਵਨਪੁਰ ਤੋਂ ਸਕੂਲ ਜਾ ਰਿਹਾ ਸੀ ਕਿ ਜਦੋਂ ਉਹ ਮਾਛੀਵਾੜਾ ਪੁਲਿਸ ਸਟੇਸ਼ਨ ਕੋਲ ਪੁੱਜਾ ਤਾਂ ਛੱਠ ਪੂਜਾ ਤੋਂ ਆ ਰਹੇ ਇੱਕੋ ਮੋਟਰਸਾਈਕਲ ’ਤੇ ਸਵਾਰ ਚਾਰ ਪ੍ਰਵਾਸੀ ਨੌਜਵਾਨ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਮਾਰਿਆ ਤੇ ਨੌਜਵਾਨ ਰਣਜੋਧ ਦੂਸਰੀ ਸਾਈਡ ਤੋਂ ਆ ਰਹੇ ਆਟੋ ਦੇ ਅੱਗੇ ਜਾ ਵੱਜਾ ਤੇ ਉਸ ਦੇ ਸਿਰ ਤੋਂ ਕਾਫ਼ੀ ਖੂਨ ਨਿਕਲਿਆ।

Ad Position 21
No active advertisement
ਮਿ੍ਤਕ ਰਣਜੋਧ ਸਿੰਘ ਦੀ ਫਾਈਲ ਫੋਟੋ ਅਤੇ ਜ਼ਖਮੀ ਪ੍ਰਵਾਸੀ। ਤਸਵੀਰ : ਮਨੋਜ ਕੁਮਾਰ 17-11-2026
ਮਾਛੀਵਾੜਾ ਸਾਹਿਬ, 16 ਨਵੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)- ਸੋਮਵਾਰ ਦੀ ਸਵੇਰ ਵਾਪਰੇ ਇਕ ਜ਼ਬਰਦਸਤ ਸੜਕ ਹਾਦਸੇ ਵਿਚ ਮਾਪਿਆਂ ਦੇ 19 ਸਾਲਾ ਨੌਜਵਾਨ ਰਣਜੋਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਤੇ ਇਸ ਦੌਰਾਨ ਇਕ ਹੋਰ ਪ੍ਰਵਾਸੀ ਵੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਸਵੇਰ ਸਮੇਂ ਆਪਣੇ ਪਿੰਡ ਜੀਵਨਪੁਰ ਤੋਂ ਸਕੂਲ ਜਾ ਰਿਹਾ ਸੀ ਕਿ ਜਦੋਂ ਉਹ ਮਾਛੀਵਾੜਾ ਪੁਲਿਸ ਸਟੇਸ਼ਨ ਕੋਲ ਪੁੱਜਾ ਤਾਂ ਛੱਠ ਪੂਜਾ ਤੋਂ ਆ ਰਹੇ ਇੱਕੋ ਮੋਟਰਸਾਈਕਲ ’ਤੇ ਸਵਾਰ ਚਾਰ ਪ੍ਰਵਾਸੀ ਨੌਜਵਾਨ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਮਾਰਿਆ ਤੇ ਨੌਜਵਾਨ ਰਣਜੋਧ ਦੂਸਰੀ ਸਾਈਡ ਤੋਂ ਆ ਰਹੇ ਆਟੋ ਦੇ ਅੱਗੇ ਜਾ ਵੱਜਾ ਤੇ ਉਸ ਦੇ ਸਿਰ ਤੋਂ ਕਾਫ਼ੀ ਖੂਨ ਨਿਕਲਿਆ। ਹਾਲਾਂਕਿ ਉਸ ਨੂੰ ਇਸ ਹਾਲਤ ਵਿਚ ਪਹਿਲਾਂ ਮਾਛੀਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਉੱਥੋਂ ਉਸ ਨੂੰ ਸਮਰਾਲਾ ਰੈਫ਼ਰ ਕਰ ਦਿੱਤਾ ਗਿਆ ਤੇ ਅਖੀਰ ਫੋਰਟਿਸ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਹੋਰ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋ ਗਿਆ, ਜਿਸ ਦਾ ਮੋਟਰਸਾਈਕਲ ਹਾਦਸੇ ਦੌਰਾਨ ਇਨ੍ਹਾਂ ਮੋਟਰਸਾਈਕਲਾਂ ਵਿਚ ਪਿੱਛੇ ਜਾ ਵੱਜਾ। ਟੁਨਟੁਨ ਨਾਂਅ ਦਾ ਇਹ ਨੌਜਵਾਨ ਮਾਛੀਵਾੜਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਦੇ ਜਾਂਚ ਅਧਿਕਾਰੀ ਨੇ ਬਿਆਨ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ’ਤੇ ਫਿਲਹਾਲ ਉਨ੍ਹਾਂ ਚਾਰ ਨੌਜਵਾਨਾਂ ਵਿਚੋਂ ਇਕ ਨੌਜਵਾਨ ਹੀ ਪੁਲਿਸ ਅੜਿੱਕੇ ਆਇਆ ਹੈ, ਜਦਕਿ ਬਾਕੀ ਮੌਕੇ ਤੋਂ ਭੱਜ ਗਏ ਸਨ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ- ਹਾਦਸੇ ਦੌਰਾਨ ਆਪਣੀ ਜਾਨ ਗਵਾਉਣ ਵਾਲਾ 19 ਸਾਲਾ ਰਣਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਮਾਂਗਟ ਬਲਾਕ ਵਿਚ ਪਟਵਾਰੀ ਤਾਇਨਾਤ ਹਨ ਤੇ ਉਸ ਦੀ ਭੈਣ ਵਿਦੇਸ਼ ਵਿਚ ਰਹਿੰਦੀ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ’ਤੇ ਜ਼ੋਰ ਦੇਣ ਤੇ ਵਾਹਨ ਚਾਲਕਾਂ ਨੂੰ ਰਫ਼ਤਾਰ ਘੱਟ ਰੱਖਣ ਦਾ ਸਬਕ ਦਿੱਤਾ ਹੈ, ਪਰ ਇਸ ਨੌਜਵਾਨ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਵਿੱਦਿਅਕ ਅਦਾਰੇ ਦੀ ਬੱਸ ਰਾਹਗੀਰ ਨੂੰ ਬਚਾਉਣ ਖੜ੍ਹੇ ਵਿਅਕਤੀਆਂ ’ਤੇ ਆ ਚੜ੍ਹੀ
Ad Position 24