18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ਼੍ਰੋ. ਅ. ਦਲ ਵਲੋਂ ਕਰਵਾਏ ਸਮਾਗਮ ’ਚ ਪਹੁੰਚੀਆਂ ਹਲਕੇ ਦੀਆਂ ਮਾਵਾਂ-ਭੈਣਾਂ ਦਾ ਕੀਤਾ ਧੰਨਵਾਦ

ਸਮਰਾਲਾ, 18 ਨਵੰਬਰ (ਕੁਲਵਿੰਦਰ ਸਿੰਘ)- ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ, ਦਿਨ ਦਿਹਾੜੇ ਸ਼ਰੇਆਮ ਕਤਲ, ਲੁੱਟਾਂ ਖੋਹਾਂ, ਨਸ਼ਾ ਤਸਕਰਾਂ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਨਸ਼ੇ ਦੀ ਸਪਲਾਈ, ਗੈਂਗਸਟਰਾਂ ਦੇ ਵੱਧ ਰਹੇ ਹੌਸਲੇ ਕਾਰਨ ਆਮ ਲੋਕਾਂ ਦਾ ਦਿਨ ਵੇਲੇ ਵੀ ਘਰੋਂ ਬਾਹਰ ਨਿਕਲਣਾ ਬੰਦ ਹੋ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਪ੍ਰੀਤ ਕੌਰ ਢਿੱਲੋਂ ਪਤਨੀ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਕੱਲ੍ਹ ਸਮਰਾਲਾ ਵਿਖੇ ਇਸਤਰੀਆਂ ਦੀ ਜਾਗਰੂਕਤਾ ਲਈ ਅਰੰਭੀ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਸਮਰਾਲਾ ਹਲਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਮਾਵਾਂ-ਭੈਣਾਂ ਦਾ ਧੰਨਵਾਦ ਕਰਦੇ ਹੋਏ ਕੀਤਾ।

Ad Position 21
No active advertisement
ਅਜੀਤ ਡੈਸਕ 19-11-2026
ਸਮਰਾਲਾ, 18 ਨਵੰਬਰ (ਕੁਲਵਿੰਦਰ ਸਿੰਘ)- ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ, ਦਿਨ ਦਿਹਾੜੇ ਸ਼ਰੇਆਮ ਕਤਲ, ਲੁੱਟਾਂ ਖੋਹਾਂ, ਨਸ਼ਾ ਤਸਕਰਾਂ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਨਸ਼ੇ ਦੀ ਸਪਲਾਈ, ਗੈਂਗਸਟਰਾਂ ਦੇ ਵੱਧ ਰਹੇ ਹੌਸਲੇ ਕਾਰਨ ਆਮ ਲੋਕਾਂ ਦਾ ਦਿਨ ਵੇਲੇ ਵੀ ਘਰੋਂ ਬਾਹਰ ਨਿਕਲਣਾ ਬੰਦ ਹੋ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਪ੍ਰੀਤ ਕੌਰ ਢਿੱਲੋਂ ਪਤਨੀ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਕੱਲ੍ਹ ਸਮਰਾਲਾ ਵਿਖੇ ਇਸਤਰੀਆਂ ਦੀ ਜਾਗਰੂਕਤਾ ਲਈ ਅਰੰਭੀ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਸਮਰਾਲਾ ਹਲਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਮਾਵਾਂ-ਭੈਣਾਂ ਦਾ ਧੰਨਵਾਦ ਕਰਦੇ ਹੋਏ ਕੀਤਾ। ਇਸ ਮੌਕੇ ਅਮਰਿੰਦਰ ਕੌਰ ਮੱਲ ਮਾਜਰਾ, ਰਾਜਿੰਦਰ ਕੌਰ ਸੇਹ, ਹਰਪ੍ਰੀਤ ਕੌਰ ਹੇਡੋਂ, ਪਰਮਜੀਤ ਕੌਰ ਕੰਗ, ਪ੍ਰਕਾਸ਼ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ ਖੀਰਨੀਆਂ, ਸੁਰਿੰਦਰ ਕੌਰ ਕੌਫ਼ੀ, ਹਰਸ਼ਰਨ ਕੌਰ ਕੋਟਾਲਾ, ਹਰਜਿੰਦਰ ਕੌਰ ਪੁਆਤ, ਮਨਦੀਪ ਕੌਰ ਢਿੱਲੋਂ, ਮਨਪ੍ਰੀਤ ਕੌਰ ਗੁਰੋਂ, ਚਰਨਜੀਤ ਕੌਰ ਰੰਧਾਵਾ, ਜਸਵਿੰਦਰ ਕੌਰ ਘੁਲਾਲ, ਬਲਜਿੰਦਰ ਕੌਰ, ਰੁਪਿੰਦਰ ਕੌਰ ਬਲਾਲਾ, ਗੁਰਵਿੰਦਰ ਕੌਰ ਕੋਟਾਲਾ, ਪਰਮਜੀਤ ਕੌਰ ਰੰਧਾਵਾ, ਕੁਲਵਿੰਦਰ ਕੌਰ ਮਾਛੀਵਾੜਾ ਆਦਿ ਤੋਂ ਵੱਡੀ ਗਿਣਤੀ ਵਿਚ ਇਸਤਰੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਅੱਜ ਪੁੱਜੇਗੀ ਖੰਨਾ- ਕੋਟਲੀ - ਇਸ ਮੌਕੇ ਅਮਲੋਹ ਚੌ... ਅਗਲੀ ਖ਼ਬਰ ਆਯੁਸ਼ਮਾਨ ਭਾਰਤ ਯੋਜਨਾ ਦੇ ਵਿਸਥਾਰ ਦਾ ਪ੍ਰਸਤਾਵ ਹੁਣ 89 ਨਵੇਂ ਇਲਾਜ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਮਿਲਣਗੇ
Ad Position 24