20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਨਸ਼ਾ ਵੇਚਣ ਆਏ ਨੌਜਵਾਨ ਨੂੰ ਸਾਬਕਾ ਕੌਂਸਲਰ ਨੇ ਫੜ ਕੇ ਚਾੜ੍ਹਿਆ ਕੁਟਾਪਾ

ਮਾਛੀਵਾੜਾ ਸਾਹਿਬ, 20 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਚਰਨ ਕੰਵਲ ਸਾਹਿਬ ਰੋਡ ’ਤੇ ਦੇਰ ਸ਼ਾਮ ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ ਵਲੋਂ ਨਸ਼ਾ ਵੇਚਣ ਆਏ ਇੱਕ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰ ਚੰਗਾ ਕੁਟਾਪਾ ਚਾੜਿਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਦੁਕਾਨ ’ਚ ਬੈਠੇ ਸਨ ਕਿ ਇੱਕ ਨੌਜਵਾਨ ਸਮਾਨ ਦਾ ਭਾਅ ਪੁੱਛਣ ਲੱਗਾ ਅਤੇ ਫਿਰ ਸ਼ੱਕੀ ਹਾਲਤਾਂ ਵਿਚ ਉਸ ਦੀ ਦੁਕਾਨ ਪਿੱਛੇ ਬਣੀ ਗਲੀ ਵਿਚ ਚਲਾ ਗਿਆ।

Ad Position 21
No active advertisement
ਨਸ਼ਾ ਵੇਚਣ ਆਇਆ ਕਾਬੂ ਕੀਤਾ ਨੌਜਵਾਨ।ਤਸਵੀਰ : ਰਾਜਦੀਪ ਅਲਬੇਲਾ 21-11-2026
ਮਾਛੀਵਾੜਾ ਸਾਹਿਬ, 20 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਚਰਨ ਕੰਵਲ ਸਾਹਿਬ ਰੋਡ ’ਤੇ ਦੇਰ ਸ਼ਾਮ ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ ਵਲੋਂ ਨਸ਼ਾ ਵੇਚਣ ਆਏ ਇੱਕ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰ ਚੰਗਾ ਕੁਟਾਪਾ ਚਾੜਿਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਦੁਕਾਨ ’ਚ ਬੈਠੇ ਸਨ ਕਿ ਇੱਕ ਨੌਜਵਾਨ ਸਮਾਨ ਦਾ ਭਾਅ ਪੁੱਛਣ ਲੱਗਾ ਅਤੇ ਫਿਰ ਸ਼ੱਕੀ ਹਾਲਤਾਂ ਵਿਚ ਉਸ ਦੀ ਦੁਕਾਨ ਪਿੱਛੇ ਬਣੀ ਗਲੀ ਵਿਚ ਚਲਾ ਗਿਆ। ਜਦੋਂ ਉਸ ਨੇ ਪਿੱਛੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਨੂੰ ਉਹ ਨਸ਼ਾ ਦੇਣ ਲਈ ਆਇਆ ਸੀ ਜਿਸ ਤੋਂ ਉਸ ਨੇ ਪੈਸੇ ਵੀ ਫੜੇ। ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ ਵਲੋਂ ਨਸ਼ਾ ਵੇਚਣ ਆਏ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਫਿਰ ਲੋਕਾਂ ਦੀ ਮਦਦ ਨਾਲ ਉਸ ਨੂੰ ਬੰਨ੍ਹ ਕੇ ਚੰਗਾ ਕੁਟਾਪਾ ਚਾੜਿਆ। ਨਸ਼ਾ ਵੇਚਣ ਆਏ ਨੌਜਵਾਨ ਦੀ ਜੇਬ ’ਚੋਂ ਲਾਈਟਰ, ਸਿਲਵਰ ਰੈਪ ਵੀ ਨਿਕਲੇ ਜਿਸ ਤੋਂ ਜਾਪ ਰਿਹਾ ਸੀ ਕਿ ਇਹ ਮੈਡੀਕਲ ਨਸ਼ੇ ਦੇ ਨਾਲ-ਨਾਲ ਚਿੱਟਾ ਵੀ ਲਗਾਉਂਦਾ ਹੈ। ਨੌਜਵਾਨ ਨੇ ਲੋਕਾਂ ਦੇ ਭਰਵੇਂ ਇਕੱਠ ਵਿਚ ਖ਼ੁਲਾਸਾ ਕੀਤਾ ਕਿ ਉਹ ਮਾਛੀਵਾੜਾ ਦੇ ਇੱਕ ਮੈਡੀਕਲ ਸਟੋਰ ਤੋਂ ਨਸ਼ਾ ਲੈਂਦਾ ਹੈ ਅਤੇ ਅੱਗੇ ਨਸ਼ੇ ਦੇ ਆਦੀਆਂ ਨੂੰ ਵੇਚਦਾ ਹੈ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਹੁਣ ਇਹ ਮੈਡੀਕਲ ਨਸ਼ਾ ਇਕੱਲਾ ਸਟੋਰਾਂ ’ਤੇ ਨਹੀਂ ਬਲਕਿ ਮਾਛੀਵਾੜਾ ਸ਼ਹਿਰ ਦੀ ਇੰਦਰਾ ਕਾਲੋਨੀ, ਗਊਸ਼ਾਲਾ ਰੋਡ ਇਲਾਕੇ ਦੇ ਘਰਾਂ ’ਚੋਂ ਵੀ ਸਪਲਾਈ ਹੁੰਦਾ ਹੈ। ਇਸ ਨਸ਼ੇੜੀ ਦੇ ਖ਼ੁਲਾਸਿਆਂ ਤੋਂ ਲੋਕ ਹੈਰਾਨ ਸਨ ਕਿ ਕੱਲ੍ਹ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਅਤੇ ਨਸ਼ਾ ਗਲੀਆਂ, ਮੁਹੱਲਿਆਂ ਤੱ ਕ ਫੈਲ ਚੁੱਕਾ ਹੈ ਜਿਸ ਕਾਰਨ ਉਹ ਆਪਣੇ ਧੀਆਂ ਪੁੱਤਾਂ ਲਈ ਚਿੰਤਤ ਨਜ਼ਰ ਆਏ। ਸਾਬਕਾ ਕੌਂਸਲਰ ਵਲੋਂ ਗ੍ਰਿਫ਼ਤਾਰ ਕੀਤੇ ਗਏ ਇਸ ਨਸ਼ਾ ਵੇਚਣ ਵਾਲੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ਨਸ਼ਾ ਵੇਚਣ ਵਾਲਿਆਂ ’ਤੇ ਕਦੋਂ ਕਾਰਵਾਈ ਕਰਦੀ ਹੈ। ਨਸ਼ਾ ਵੇਚਣ ਵਾਲਿਆਂ ਨੂੰ ਮਰਨ ਤੱਕ ਜੇਲ੍ਹਾਂ ਵਿਚ ਹੀ ਬੰਦ ਰੱਖਿਆ ਜਾਵੇ ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਜਿਨ੍ਹਾਂ ਘਰਾਂ ਦੇ ਧੀਆਂ, ਪੁੱਤ ਫਸੇ ਹਨ ਉਨ੍ਹਾਂ ਦੇ ਮਾਪਿਆਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਵਾਲੇ ਨੂੰ ਫੜਦਾ ਹੈ ਤਾਂ ਉਸ ਨੂੰ ਡਰ ਸਤਾਉਂਦਾ ਹੈ ਕਿ ਪਰਵਿੰਦਰ ਝੋਟੇ ਵਾਂਗ ਉਸ ਦਾ ਵੀ ਕਤਲ ਨਾ ਕਰ ਦਿੱਤਾ ਜਾਵੇ। ਸਾਬਕਾ ਕੌਂਸਲਰ ਮੱਕੜ ਨੇ ਕਿਹਾ ਕਿ ਜਿਹੜੇ ਨਸ਼ਾ ਵੇਚਦੇ ਹਨ ਸਰਕਾਰ ਉਨ੍ਹਾਂ ਨੂੰ ਮਰਨ ਤੱਕ ਜੇਲ੍ਹਾਂ ਵਿਚ ਬੰਦ ਰੱਖੇ ਅਤੇ ਜਿਹੜੇ ਮੈਡੀਕਲ ਸਟੋਰ ਜਾਂ ਮੁਹੱਲੇ ’ਚ ਨਸ਼ਾ ਵੇਚਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।
Ad Position 22
No active advertisement
ਪਿਛਲੀ ਖ਼ਬਰ ਸੰਤ ਨਾਮਦੇਵ ਸਭਾ ਦੇ 756ਵੇਂ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ * ਸਭਾ ਨੂੰ 5 ਲ... ਅਗਲੀ ਖ਼ਬਰ ਗੁਰੂ ਹਰਗੋਬਿੰਦ ਖ਼ਾਲਸਾ ਸਕੂਲ ਬਹਾਦਰਗੜ੍ਹ ਦਾ 70ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ - ਰਾਜਾ ਵੜਿੰਗ ਤੇ ਕੈਪਟਨ ਸੰਦੀ...
Ad Position 24