46 ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
ਮਲੌਦ, 20 ਨਵੰਬਰ (ਸਹਾਰਨ ਮਾਜਰਾ)-46ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸੈਸ਼ਨ 2026-27 ਵਿੱਚ ਲੁਧਿਆਣਾ ਜ਼ਿਲ੍ਹੇ ਨੇ ਰੱਸਾ ਕੱਸੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੋਚ ਗੁਰਦੀਪ ਸਿੰਘ ਲਾਪਰਾਂ ਅਤੇ ਮਾ.
ਮਲੌਦ, 20 ਨਵੰਬਰ (ਸਹਾਰਨ ਮਾਜਰਾ)-46ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸੈਸ਼ਨ 2026-27 ਵਿੱਚ ਲੁਧਿਆਣਾ ਜ਼ਿਲ੍ਹੇ ਨੇ ਰੱਸਾ ਕੱਸੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੋਚ ਗੁਰਦੀਪ ਸਿੰਘ ਲਾਪਰਾਂ ਅਤੇ ਮਾ.ਲਖਵੀਰ ਦਾਸ ਧੌਲ਼ ਖ਼ੁਰਦ ਦੀ ਮਿਹਨਤ ਸਦਕਾ ਕਲਗ਼ੀਧਰ ਅਕੈਡਮੀ ਦੁੱਗਰੀ ਦੇ 7 ਖਿਡਾਰੀ, ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ 2 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਿਆੜ੍ਹ ਲੜਕੇ ਦੇ ਵਿਦਿਆਰਥੀ ਅਨਮੋਲ ਸ਼ਰਮਾ ਦੇ ਰੱਸਾ ਕੱਸੀ ਦੀ ਟੀਮ ਵਿੱਚ ਜਿੱਤ ਪ੍ਰਾਪਤ ਕਰ ਕੇ ਆਪੋ ਆਪਣੇ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁਲਾਜ਼ਮ ਭਲਾਈ ਸੰਸਥਾ ਸਿਆੜ੍ਹ, ਗ੍ਰਾਮ ਪੰਚਾਇਤ ਪਿੰਡ ਸਿਆੜ੍ਹ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਬਲਾਕ ਡੇਹਲੋਂ-2 ਜ਼ਿਲ੍ਹਾ ਲੁਧਿਆਣਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀ. ਐੱਚ. ਟੀ. ਮਨਜੀਤ ਕੌਰ, ਮਾਸਟਰ ਲਖਵੀਰ ਦਾਸ, ਕਰਮਜੀਤ ਦਾਸ, ਸੁਖਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।