26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਾਛੀਵਾੜਾ ਅਨਾਜ ਮੰਡੀ ’ਚ 14.6 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ

ਮਾਛੀਵਾੜਾ ਸਾਹਿਬ, 26 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਿਸ ਦੀ ਕਿਸਾਨਾਂ ਨੂੰ ਅਦਾਇਗੀ ਵੀ ਹੋ ਚੁੱਕੀ ਹੈ। ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਇਸ ਵਾਰ ਮੁੱਖ ਦਾਣਾ ਮੰਡੀ ਸਮੇਤ ਉਪ ਖ਼ਰੀਦ ਕੇਂਦਰ ਹੇਡੋਂ ਬੇਟ, ਸ਼ੇਰਪੁਰ ਬੇਟ, ਬੁਰਜ ਪਵਾਤ, ਲੱਖੋਵਾਲ ਕਲਾਂ ਵਿਖੇ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 14 ਲੱਖ 6 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ।

Ad Position 21
No active advertisement
ਬਾਸਮਤੀ ਦੀ 1.15 ਲੱਖ ਕੁਇੰਟਲ ਫ਼ਸਲ ਵਿਕੀ 27-11-2026
ਮਾਛੀਵਾੜਾ ਸਾਹਿਬ, 26 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਿਸ ਦੀ ਕਿਸਾਨਾਂ ਨੂੰ ਅਦਾਇਗੀ ਵੀ ਹੋ ਚੁੱਕੀ ਹੈ। ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਇਸ ਵਾਰ ਮੁੱਖ ਦਾਣਾ ਮੰਡੀ ਸਮੇਤ ਉਪ ਖ਼ਰੀਦ ਕੇਂਦਰ ਹੇਡੋਂ ਬੇਟ, ਸ਼ੇਰਪੁਰ ਬੇਟ, ਬੁਰਜ ਪਵਾਤ, ਲੱਖੋਵਾਲ ਕਲਾਂ ਵਿਖੇ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 14 ਲੱਖ 6 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਝੋਨੇ ਦੀ ਖ਼ਰੀਦ 10 ਲੱਖ 26 ਹਜ਼ਾਰ ਕੁਇੰਟਲ ਸੀ ਕਿਉਂਕਿ ਉਸ ਸਮੇਂ ਹੜ੍ਹਾਂ ਦੀ ਮਾਰ ਤੇ ਬੌਣਾ ਵਾਈਰਸ ਬਿਮਾਰੀ ਕਾਰਨ ਫ਼ਸਲ ਦਾ ਝਾੜ ਬਹੁਤ ਘਟਿਆ ਸੀ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਠੀਕ ਰਿਹਾ ਤੇ ਕਿਸਾਨਾਂ ਦੀ ਫ਼ਸਲ ਪਿਛਲੇ ਸਾਲ ਨਾਲੋਂ ਕੁੱਝ ਲਾਹੇਵੰਦ ਰਹੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਕ ਅਜਿਹੀ ਮੰਡੀ ਹੈ ਜਿੱਥੇ ਹਾਈਬ੍ਰਿਡ ਝੋਨਾ ਵਿਕਣ ਵਿਚ ਥੋੜੀ ਸਮੱਸਿਆ ਤਾਂ ਆਈ ਪਰ ਸਮੂਹ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨੇ ਇਸ ਦੀ ਖ਼ਰੀਦ ਦਾ ਕੰਮ ਵੀ ਨੇਪਰੇ ਚਾੜਿਆ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਮਾਛੀਵਾੜਾ ਮੰਡੀ ਵਿਚ ਬਾਸਮਤੀ ਦੀ ਆਮਦ ਵੀ ਵਧੀਆ ਹੋਈ ਅਤੇ ਇਲਾਕੇ ਦੀਆਂ ਆਸਪਾਸ ਮੰਡੀਆਂ ਤੋਂ ਇਲਾਵਾ ਕਿਸਾਨਾਂ ਨੂੰ 4,000 ਤੋਂ 4200 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਿਆ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਮੰਡੀ ਵਿਚ ਇਸ ਵਾਰ 1 ਲੱਖ 15 ਹਜ਼ਾਰ ਕੁਇੰਟਲ ਬਾਸਮਤੀ ਵਿਕੀ ਅਤੇ ਕੁੱਝ ਹੋਰ ਆਉਣ ਦੀ ਵੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਧਾ ਵਾਟਿਕਾ ਸਕੂਲ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਬਾਦਲ ਦੀ ਖੰਨਾ ਵਿਖੇ ਵਪਾਰਕ ਤੇ ਉਦਯੋਗਿਕ ਨੁਮਾਇੰਦਿਆਂ ਨਾਲ ਯਾਦੂ ਦੀ ਅਗਵਾਈ ’ਚ ਮੀਟਿੰਗ
Ad Position 24