04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੀਤ ਲਹਿਰ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦਾ ਵਧੇਰੇ ਖ਼ਿਆਲ ਰੱਖਣ ਦੀ ਜ਼ਰੂਰਤ - ਡਾ: ਬਾਜਵਾ <br/>

Ad Position 21
No active advertisement
ਅਜੀਤ ਡੈਸਕ 03-01-2026
ਤਪਾ ਮੰਡੀ, 2 ਜਨਵਰੀ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਵਧ ਰਹੀ ਠੰਢ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਲੋਕਾਂ ਲਈ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ | ਸਿਵਲ ਸਰਜਨ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ (ਕਾਰਜਕਾਰੀ) ਡਾ: ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਸੀਤ ਲਹਿਰ ਤੇ ਠੰਢ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਇਹ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਡਵਾਇਜ਼ਰੀ ਅਨੁਸਾਰ ਠੰਢ ਦੇ ਨਾਲ-ਨਾਲ ਸੀਤ ਲਹਿਰ ਸਮੇਂ ਬੱਚਿਆਂ ਤੇ ਖ਼ਾਸ ਤੌਰ 'ਤੇ ਬਜ਼ੁਰਗਾਂ ਦਾ ਵਧੇਰੇ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸੀਤ ਲਹਿਰ ਮੌਕੇ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਰੀਰ ਨੂੰ ਗਰਮਾਹਟ ਵੀ ਮਿਲੇ ਤੇ ਹਵਾ ਵੀ ਆਰ-ਪਾਰ ਨਾ ਹੋਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਕੱਪੜੇ ਘੱਟੋ ਘੱਟ ਤਿੰਨ ਤੋਂ ਚਾਰ ਪਰਤਾਂ ਵਿਚ ਜ਼ਰੂਰ ਹੋਣ | ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇ ਕਿ ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ | ਉਨ੍ਹਾਂ ਕਿਹਾ ਕਿ ਗਰਮ ਜਾਂ ਕੋਸਾ ਪਾਣੀ ਹੀ ਪੀਤਾ ਜਾਵੇ ਤੇ ਠੰਢੀਆਂ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਗੁਰੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਉਗਲਾਂ ਵਾਲੇ ਦਸਤਾਨੇ ਦੀ ਜਗ੍ਹਾ ਅਜਿਹੇ ਦਸਤਾਨੇ ਪਹਿਨੇ ਜਾਣ ਜਿਨਾਂ ਦੇ ਅੰਦਰ ਸਾਰੀਆਂ ਉਗਲਾਂ ਇਕੱਠੀਆਂ ਰਹਿਣ, ਕਿਉਂਕਿ ਉਗਲਾਂ ਸਰੀਰ ਦੀ ਗਰਮਾਹਟ ਨੂੰ ਸਾਂਝਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਸੀਤ ਲਹਿਰ ਜਾਂ ਠੰਢ ਸਮੇਂ ਸ਼ਰਾਬ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਦੇ ਤਾਪਮਾਨ ਨੂੰ ਘਟਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਠੰਢ ਲੱਗਣ (ਫ਼ਰੋਸਟਬਾਈਟ) ਦੇ ਚਿੰਨ੍ਹਾਂ ਜਿਵੇਂ, ਹੱਥਾਂ-ਪੈਰਾਂ ਦੀਆਂ ਉਗਲਾਂ, ਕੰਨ ਅਤੇ ਨੱਕ ਦਾ ਸੁੰਨ, ਚਿੱਟੇ ਜਾਂ ਪੀਲੇ ਪੈ ਜਾਣ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਤੇ ਅਜਿਹਾ ਹੋਣ 'ਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਡਾਕਟਰ ਦੀ ਸਲਾਹ ਜ਼ਰੂਰ ਲਈ ਜਾਵੇ | ਉਨ੍ਹਾਂ ਕਿਹਾ ਕਿ ਮੌਸਮ ਦੀ ਢੁਕਵੀਂ ਜਾਣਕਾਰੀ ਲਈ ਰੇਡੀਉ, ਟੀ.ਵੀ. ਤੇ ਅਖ਼ਬਾਰ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ | ਡਾ: ਬਾਜਵਾ ਨੇ ਇਹ ਵੀ ਕਿਹਾ ਕਿ ਕੜਾਕੇ ਦੀ ਠੰਢ ਤੋਂ ਰਾਹਤ ਪਾਉਣ ਲਈ ਕਮਰੇ ਵਿਚ ਹੀਟਰ ਜਾਂ ਅੰਗੀਠੀ ਚਲਾਉਣ ਸਮੇਂ ਵਧੇਰੇ ਸਾਵਧਾਨੀ ਦੀ ਲੋੜ ਪੈਂਦੀ ਹੈ | ਹੀਟਰ ਜਾਂ ਅੰਗੀਠੀ ਚਲਾਉਂਦੇ ਸਮੇਂ ਕਮਰੇ ਦੀ ਖਿੜਕੀ ਥੋੜ੍ਹੀ ਖੁੱਲ੍ਹੀ ਹੋਣੀ ਚਾਹੀਦੀ ਤਾਂ ਜੋ ਜ਼ਹਿਰੀਲੇ ਧੰੂਏਾ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਆਧਾਰ ਕਾਰਡਾਂ ਨੂੰ ਅੱਪਡੇਟ ਕਰਵਾਉਣਾ ਲਾਜ਼ਮੀ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਟਰਾਈਡੈਂਟ ਹਮਿਊਨਿਟੀ ਫਾੳਾੂਡੇਸ਼ਨ ਵਲੋਂ ਬਿਰਧ ਆਸ਼ਰਮ ਨੂੰ ਰਾਸ਼ਨ ਭੇਟ <br/>
Ad Position 24