ਬਰਨਾਲਾ, 3 ਜਨਵਰੀ (ਅਸ਼ੋਕ ਭਾਰਤੀ)-66 ਕੇ.ਵੀ. ਗਰਿੱਡ ਬਰਨਾਲਾ ਵਿਖੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਵਧੀਕ ਨਿਗਰਾਨ ਇੰਜੀਨੀਅਰ ਦੀਪਿੰਦਰ ਪ੍ਰਤਾਪ ਓ ਅਤੇ ਐਮ ਮੰਡਲ ਪੀ.ਐਸ.ਪੀ.ਸੀ.ਐਲ ਬਰਨਾਲਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਮੰਡਲ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਇੰਜ: ਜਸਪਾਲ ਸਿੰਘ, ਇੰਜ: ਪਰਮਵੀਰ ਸਿੰਘ ਭੱੁਲਰ, ਇੰਜ: ਸਵਿਤਾ ਗੁਪਤਾ, ਇੰਜ: ਪਰਵਿੰਦਰ ਸਿੰਘ, ਬੇਅੰਤ ਕੌਰ, ਦਲਜੀਤ ਸਿੰਘ ਨੇ ਪਾਠੀ ਸਿੰਘਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਇੰਜ: ਸੰਜੀਵ ਗਰਗ, ਐਮ ਹਲਕਾ ਪਟਿਆਲਾ ਇੰਜ: ਐਨ.ਕੇ. ਜਿੰਦਲ, ਇੰਜ: ਗਗਨਦੀਪ ਸਿੰਘ, ਇੰਜ: ਬੇਅੰਤ ਸਿੰਘ, ਇੰਜ: ਹਰਵੇਲ ਸਿੰਘ ਧਾਲੀਵਾਲ, ਇੰਜ: ਬੇਅੰਤ ਸਿੰਘ ਆਦਿ ਹਾਜ਼ਰ ਸਨ |