04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੰਯੁਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 04-01-2026
ਸ਼ਹਿਣਾ, 3 ਜਨਵਰੀ (ਸੁਰੇਸ਼ ਗੋਗੀ)-ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ, ਬਿਜਲੀ ਕਾਮੇ, ਨਰੇਗਾ ਯੂਨੀਅਨ ਦੀ ਮੀਟਿੰਗ ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਵਿਖੇ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਬੀ.ਕੇ.ਯੂ.ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਫ਼ੈਸਲੇ 16 ਜਨਵਰੀ ਨੂੰ ਬਰਨਾਲਾ ਡੀ.ਸੀ.ਦਫ਼ਤਰ ਵਿਖੇ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਆਗੂਆਂ ਨੇ | ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ, ਸੀਡ ਬਿੱਲ, ਲੇਬਰ ਕੋਡ ਕਾਨੰੂਨ, ਮਗਨਰੇਗਾ ਕਾਨੰੂਨ ਨੂੰ ਬਦਲ ਕੇ 'ਜੀ ਰਾਮ ਜੀ, ਕਾਨੂੰਨ ਬਣਾ ਕੇ ਗ਼ਰੀਬ ਪਰਿਵਾਰਾਂ ਦੇ ਚੁੱਲੇ੍ਹ ਠੰਢੇ ਕਰਨ ਜਾ ਰਹੀ ਹੈ | ਇਸ ਸਬੰਧ ਵਿਚ 17 ਪਿੰਡਾਂ ਨੂੰ ਜਿਸ ਵਿਚ 4 ਭਾਗਾਂ ਵਿਚ ਵੰਡ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ-ਪਿੰਡ ਜਾ ਕੇ ਅਤੇ ਜਲਸੇ, ਰੈਲੀਆਂ, ਨੁੱਕੜ ਮੀਟਿੰਗਾਂ ਕਰ ਕੇ ਲੋਕਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਲਾਏ ਜਾ ਡੀ.ਸੀ.ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਜਾਵੇਗੀ | ਇਸ ਮੌਕੇ ਗੁਰਜੰਟ ਸਿੰਘ ਬਦਰੇਵਾਲਾ, ਪ੍ਰਭਜੋਤ ਸਿੰਘ ਸਿੱਧੂ, ਭਾਕਿਯੂ ਉਗਰਾਹਾਂ ਦਰਸ਼ਨ ਸਿੰਘ ਚੀਮਾ, ਗੁਰਚਰਨ ਸਿੰਘ ਧਾਲੀਵਾਲ, ਹਰੀ ਸਿੰਘ ਭਗਤਪੁਰਾ, ਭਾਕਿਯੂ ਡਕੌਦਾ ਜਗਸੀਰ ਸਿੰਘ ਸੀਰਾ ਬਲਾਕ ਪ੍ਰਧਾਨ, ਬਬਲੀ ਸਿੰਘ, ਭਾਕਿਯੂ ਡਕੌਦਾ (ਧਨੇਰ) ਭੋਲਾ ਸਿੰਘ ਛੰਨਾ, ਰਾਮ ਸਿੰਘ ਸ਼ਹਿਣਾ, ਮੱਘਰ ਸਿੰਘ ਖ਼ਾਲਸਾ, ਬਹਾਦਰ ਸਿੰਘ, ਮੱਘਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲਖਵੀਰ ਸਿੰਘ ਦੁੱਲਮਸਰ, ਯੂਨਾਈਟਿਡ ਫੋਰਮ ਏਕਤਾ ਮੰਚ ਕੁਲਵੰਤ ਸਿੰਘ ਢਿੱਲਵਾ, ਜਸਵਿੰਦਰ ਸਿੰਘ ਆਈ.ਟੀ.ਆਈ.ਆਗੂ, ਸਤਿੰਦਰਪਾਲ ਸਿੰਘ ਜੱਸੜ ਸਰਕਲ ਪ੍ਰਧਾਨ ਟੀ. ਐਸ. ਯੂ.ਬਰਨਾਲਾ, ਨਿੱਕਾ ਸਿੰਘ ਸੰਧੂ ਕਲਾਂ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰਜ਼ੀ ਸਮਾਂ ਪੂਰਾ ਹੋਣ ਦੇ ਬਾਵਜੂਦ ਅੰਗਰੇਜ਼ੀ ਲੈਕਚਰਾਰ ਨੇ ਸਕੂਲ 'ਚ ਨਹੀਂ ਭਰੀ ਹਾਜ਼ਰੀ ਅਗਲੀ ਖ਼ਬਰ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ <br/>
Ad Position 24